ਬ੍ਰਿਟੇਨ ਦੀ ਮਹਾਰਾਣੀ ਦੇ ਨਾਂ 'ਦੂਜੇ' ਸਭ ਤੋਂ ਲੰਬੇ ਸ਼ਾਸਨ ਦਾ ਰਿਕਾਰਡ

Sunday, Jun 12, 2022 - 06:25 PM (IST)

ਬ੍ਰਿਟੇਨ ਦੀ ਮਹਾਰਾਣੀ ਦੇ ਨਾਂ 'ਦੂਜੇ' ਸਭ ਤੋਂ ਲੰਬੇ ਸ਼ਾਸਨ ਦਾ ਰਿਕਾਰਡ

ਲੰਡਨ (ਭਾਸ਼ਾ)- ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੂਜੀ ਨੇ ਐਤਵਾਰ ਨੂੰ ਥਾਈਲੈਂਡ ਦੇ ਰਾਜੇ ਨੂੰ ਪਛਾੜ ਕੇ ਫਰਾਂਸ ਦੇ ਲੁਈ ਚੌਦਵੇਂ ਤੋਂ ਬਾਅਦ ਦੁਨੀਆ ਵਿੱਚ ਦੂਜੇ ਸਭ ਤੋਂ ਲੰਬੇ ਸਮੇਂ ਤੱਕ ਸ਼ਾਸਨ ਕਰਨ ਦਾ ਰਿਕਾਰਡ ਕਾਇਮ ਕੀਤਾ ਹੈ। ਰਾਸ਼ਟਰ ਪ੍ਰਤੀ 70 ਸਾਲਾਂ ਦੀ ਸੇਵਾ ਨੂੰ ਦਰਸਾਉਣ ਲਈ 96 ਸਾਲਾ ਮਹਾਰਾਣੀ ਦੀ ਪਲੈਟੀਨਮ ਜੁਬਲੀ ਮਨਾ ਰਹੇ ਬ੍ਰਿਟੇਨ ਵਿਚ ਪਿਛਲੇ ਹਫ਼ਤੇ ਦੇ ਅੰਤ ਵਿੱਚ ਕਈ ਸ਼ਾਨਦਾਰ ਸਮਾਗਮ ਹੋਏ। ਹੁਣ ਉਹਨਾਂ ਨੇ ਥਾਈਲੈਂਡ ਦੇ ਰਾਜਾ ਭੂਮੀਬਲ ਅਦੁਲਿਆਦੇਜ ਨੂੰ ਪਛਾੜ ਕੇ ਦੂਜਾ ਸਭ ਤੋਂ ਲੰਬਾ ਸਮਾਂ ਰਾਜ ਕਰਨ ਦਾ ਨਵਾਂ ਰਿਕਾਰਡ ਬਣਾਇਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ ਪ੍ਰਵਾਸੀਆਂ ਦੀਆਂ ਉਪਲਬਧੀਆਂ ਨੇ ਭਾਰਤ-ਅਮਰੀਕਾ ਸਬੰਧ ਕੀਤੇ ਮਜ਼ਬੂਤ : ਸੰਧੂ

ਭੂਮੀਬਲ ਨੇ 1927 ਤੋਂ 2016 ਦਰਮਿਆਨ 70 ਸਾਲ 126 ਦਿਨ ਰਾਜ ਕੀਤਾ।ਭੂਮੀਬਲ ਨੇ 1927 ਅਤੇ 2016 ਦੇ ਵਿਚਕਾਰ 70 ਸਾਲ 126 ਦਿਨਾਂ ਤੱਕ ਰਾਜ ਕੀਤਾ ਸੀ। ਫਰਾਂਸ ਦੇ ਲੂਈ-XIV ਸਭ ਤੋ ਲੰਬੇ ਸਮੇਂ ਤੱਕ ਸ਼ਾਸਨ ਕਰਨ ਵਾਲੇ ਸਮਰਾਟ ਬਣੇ ਹੋਏ ਹਨ, ਜਿਹਨਾਂ ਨੇ 1643 ਤੋਂ 1715 ਤੱਕ 72 ਸਾਲ ਅਤੇ 110 ਦਿਨ ਰਾਜ ਕੀਤਾ ਸੀ। ਸਾਲ 1953 ਵਿਚ ਤਾਜ ਪਾਉਣ ਵਾਲੀ ਮਹਾਰਾਣੀ ਐਲਿਜ਼ਾਬੈਥ II ਸਤੰਬਰ 2015 ਵਿੱਚ ਆਪਣੀ ਪੜਦਾਦੀ, ਮਹਾਰਾਣੀ ਵਿਕਟੋਰੀਆ ਨੂੰ ਪਛਾੜਦਿਆਂ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੀ ਬ੍ਰਿਟਿਸ਼ ਬਾਦਸ਼ਾਹ ਬਣੀ। 

ਪੜ੍ਹੋ ਇਹ ਅਹਿਮ ਖ਼ਬਰ- ਨਿਊਯਾਰਕ 'ਚ 'ਟਾਈਮ ਸਕਵਾਇਰ' ਨੇ ਸਕ੍ਰੀਨ 'ਤੇ ਸਿੱਧੂ ਮੂਸੇਵਾਲਾ ਦੇ ਗੀਤ ਚਲਾ ਕੇ ਦਿੱਤੀ ਸ਼ਰਧਾਂਜਲੀ (ਵੀਡੀਓ)

ਪਲੈਟੀਨਮ ਜੁਬਲੀ ਜਸ਼ਨਾਂ ਦੇ ਹਿੱਸੇ ਵਜੋਂ ਬ੍ਰਿਟੇਨ ਅਤੇ ਰਾਸ਼ਟਰਮੰਡਲ ਵਿੱਚ ਚਾਰ ਦਿਨਾਂ ਦੀਆਂ ਸ਼ਾਹੀ ਪਰੇਡਾਂ ਅਤੇ ਹੋਰ ਸਮਾਗਮਾਂ ਤੋਂ ਬਾਅਦ ਮਹਾਰਾਣੀ ਨੇ ਰਾਸ਼ਟਰ ਦਾ ਧੰਨਵਾਦ ਕਰਦਿਆਂ ਇੱਕ ਪੱਤਰ ਲਿਖਿਆ, ਜਿਸ ਵਿੱਚ ਕਿਹਾ ਗਿਆ ਹੈ ਕਿ ਆਉਣ ਵਾਲੇ ਕਈ ਸਾਲਾਂ ਤੱਕ ਇਕਜੁੱਟਤਾ ਦੀ ਇਹ ਨਵੀਂ ਭਾਵਨਾ ਮਹਿਸੂਸ ਕੀਤੀ ਜਾਵੇਗੀ। ਇਸ ਦੌਰਾਨ 'ਦਿ ਸੰਡੇ ਟਾਈਮਜ਼' ਦੀ ਰਿਪੋਰਟ ਹੈ ਕਿ ਵਿਲੀਅਮ - ਡਿਊਕ ਆਫ਼ ਕੈਮਬ੍ਰਿਜ ਆਪਣਾ 40ਵਾਂ ਜਨਮਦਿਨ ਮਨਾਏਗਾ ਅਤੇ ਇਸ ਮੌਕੇ ਉਹ ਆਪਣੇ ਪਰਿਵਾਰ ਨੂੰ ਲੰਡਨ ਤੋਂ ਬਰਕਸ਼ਾਇਰ ਲੈ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News