ਬ੍ਰਿਟੇਨ ਦੀ ਖੁਫੀਆ ਏਜੰਸੀ ਨੇ ਸ਼ੁਰੂ ਕੀਤੀ ਭਰਤੀ ਮੁਹਿੰਮ, ਭਾਰਤੀ ਵੀ ਕਰ ਸਕਣਗੇ ਅਪਲਾਈ

05/25/2018 8:34:17 PM

ਲੰਡਨ (ਭਾਸ਼ਾ)- ਬ੍ਰਿਟਿਸ਼ ਖੁਫੀਆ ਏਜੰਸੀ ਐਮ.ਆਈ.6 ਨੇ ਆਪਣੇ ਇਤਿਹਾਸ ਵਿਚ ਪਹਿਲੀ ਵਾਰ ਬ੍ਰਿਟੇਨ ਵਿਚ ਪ੍ਰਵਾਸੀ ਪਰਿਵਾਰਾਂ ਦੇ ਜਨਮ ਲੈਣ ਵਾਲੇ ਬੱਚਿਆਂ ਤੋਂ ਅਰਜ਼ੀਆਂ ਮੰਗਵਾਈਆਂ ਹਨ ਕਿਉਂਕਿ ਉਸ ਦੇ ਸੀਨੀਅਰ ਅਹੁਦਿਆਂ 'ਤੇ ਕਾਲੇ ਜਾਂ ਦੂਜੀ ਜਾਤੀ, ਘੱਟ ਗਿਣਤੀ ਬਿਲਕੁਲ ਵੀ ਨਹੀਂ ਹਨ, ਜਦੋਂ ਕਿ ਗੈਰ ਸੀਨੀਅਰ ਅਹੁਦਿਆਂ 'ਤੇ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ। ਖੁਫੀਆ ਏਜੰਸੀ ਨੇ ਨਾਲ ਹੀ ਜ਼ਿਆਦਾ ਲੋਕਾਂ ਨੂੰ ਲੁਭਾਉਣ ਲਈ ਪਹਿਲੀ ਵਾਰ ਟੀ.ਵੀ 'ਤੇ ਵਿਗਿਆਪਨ ਦੇਣ ਦੇ ਨਾਲ ਇਕ ਨਵੀਂ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ। ਜੇਮਸ ਬਾਂਡ ਫਿਲਮਾਂ ਤੋਂ ਚਰਚਿਤ ਹੋਈ ਏਜੰਸੀ ਨੇ ਆਪਣੀ ਭਰਤੀ ਨੀਤੀ ਵਿਚ ਥੋੜਾ ਲਚੀਲਾਪਨ ਅਪਨਾਉਣ ਦਾ ਫੈਸਲਾ ਕਰਦੇ ਹੋਏ ਆਪਣੇ ਇਤਿਹਾਸ ਵਿਚ ਪਹਿਲੀ ਵਾਰ ਬ੍ਰਿਟੇਨ ਵਿਚ ਪੈਦਾ ਹੋਏ ਪ੍ਰਵਾਸੀ ਪਰਿਵਾਰਾਂ ਦੇ ਬੱਚਿਆਂ ਤੋਂ ਅਰਜ਼ੀਆਂ ਮੰਗਵਾਈਆਂ ਹਨ। ਟੀਵੀ ਵਿਗਿਆਪਨ ਦੀ ਟੈਗਲਾਈਨ ਸੀਕ੍ਰੇਟਲੀ ਵੀ ਆਰ ਜਸਟ ਲਾਈਕ ਯੂ ਹੈ। ਜਿਸਦਾ ਮਤਲਬ ਹੈ ਲੁਕੇ ਹੋਏ ਤੌਰ 'ਤੇ ਅਸੀਂ ਤੁਹਾਡੇ ਹੀ ਵਰਗੇ ਹਾਂ। ਹਾਲ ਤੱਕ ਅਜਿਹੇ ਨਿਯਮ ਸਨ ਕਿ ਬ੍ਰਿਟੇਨ ਵਿਚ ਇਕ ਮਿੱਥੇ ਸਾਲ ਤੱਕ ਰਹਿਣ ਵਾਲੇ ਪਰਿਵਾਰਕ ਮੈਂਬਰਾਂ ਦੇ ਬੱਚੇ ਹੀ ਖੁਫੀਆ ਸੇਵਾ ਲਈ ਅਰਜ਼ੀਆਂ ਦੇ ਸਕਦੇ ਸਨ ਪਰ ਹੁਣ ਬਦਲਾਅ ਨਾਲ ਐਮ.ਆਈ.6 ਨੂੰ ਕੰਮ ਕਰਨ ਵਾਲੇ ਸਥਾਨ ਤੋਂ ਜ਼ਿਆਦਾ ਵੱਖਰੇਵਾਂ ਲਿਆਉਣ ਵਿਚ ਮਦਦ ਮਿਲੇਗੀ। ਮਾਰਚ 2016 ਤੱਕ ਦੇ ਅਧਿਕਾਰਤ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸੀਨੀਅਰ ਲੜੀ ਵਿਚ ਕੋਈ ਕਾਲਾ ਜਾਂ ਹੋਰ ਜਾਤੀ, ਘੱਟ ਗਿਣਤੀ ਅਧਿਕਾਰੀ ਨਹੀਂ ਸੀ ਅਤੇ ਗੈਰ ਸੀਨੀਅਰ ਮੁਲਾਜ਼ਮਾਂ ਵਿਚ ਇਹ ਅਨੁਪਾਤ ਸਿਰਫ 6.8 ਫੀਸਦੀ ਸੀ।


Related News