ਬ੍ਰਿਟੇਨ ਨੇ ਦਾਊਦ ਦੇ ਸਹਿਯੋਗੀ ਟਾਈਗਰ ਹਨੀਫ ਦੀ ਹਵਾਲਗੀ ਦੀ ਅਪੀਲ ਰੱਦ ਕਰ ਦਿੱਤੀ

05/18/2020 2:36:54 AM

ਲੰਡਨ (ਭਾਸ਼ਾ)- ਬ੍ਰਿਟਿਸ਼ ਸਰਕਾਰ ਨੇ ਅੰਡਰਵਰਲਡ ਡਾਨ ਦਾਊਦ ਇਬ੍ਰਾਹਿਮ ਦੇ ਕਥਿਤ ਸਹਿਯੋਗੀ ਟਾਈਗਰ ਹਨੀਫ ਦੀ ਹਵਾਲਗੀ ਲਈ ਭਾਰਤ ਦਾ ਵਿਰੋਧ ਠੁਕਰਾ ਦਿੱਤਾ ਹੈ। ਬ੍ਰਿਟੇਨ ਦੇ ਗ੍ਰਹਿ ਵਿਭਾਗ ਨੇ ਇਹ ਪੁਸ਼ਟੀ ਕੀਤੀ ਹੈ। ਭਾਰਤ 'ਚ ਹਨੀਫ ਗੁਜਰਾਤ ਦੇ ਸੂਰਤ ਸ਼ਹਿਰ 'ਚ 1993 'ਚ ਹੋਏ ਦੋ ਬੰਬ ਧਮਾਕਿਆਂ ਦੇ ਮਾਮਲਿਆਂ 'ਚ ਲੋੜੀਂਦਾ ਹੈ। ਹਨੀਫ ਦਾ ਪੂਰਾ ਨਾਂ ਮੁਹੰਮਦ ਹਨੀਫ ਉਮੇਰਜੀ ਪਟੇਲ ਹੈ ਅਤੇ ਗ੍ਰੇਟਰ ਮੈਨਚੈਸਟਰ ਦੇ ਬੋਲਟਾਨ ਦੇ ਇਕ ਕਿਰਾਨਾ ਦੁਕਾਨ ਵਿਚ ਦਿਖਣ ਤੋਂ ਬਾਅਦ ਸਕਾਟਲੈਂਡ ਯਾਰਡ ਨੇ ਹਵਾਲਗੀ ਵਾਰੰਟ ਦੇ ਆਧਾਰ 'ਤੇ ਉਸ ਨੂੰ ਫਰਵਰੀ 2010 ਵਿਚ ਗ੍ਰਿਫਤਾਰ ਕੀਤਾ ਸੀ।

ਹਨੀਫ (57) ਨੇ ਉਸ ਤੋਂ ਬਾਅਦ ਬ੍ਰਿਟੇਨ ਵਿਚ ਰਹਿਣ ਦੀ ਕੋਸ਼ਿਸ਼ ਕਰਦੇ ਹੋਏ ਵਾਰ-ਵਾਰ ਇਹ ਕਿਹਾ ਹੈ ਕਿ ਭਾਰਤ ਭੇਜੇ ਜਾਣ 'ਤੇ ਉਥੇ ਉਸ ਨੂੰ ਪ੍ਰੇਸ਼ਾਨ ਕੀਤਾ ਜਾਵੇਗਾ। ਆਖਿਰਕਾਰ, ਗ੍ਰਹਿ ਮੰਤਰੀ ਸਾਜਿਦ ਜਾਵੇਦ ਦੇ ਦਫਤਰ ਵਿਚ ਉਸ ਨੂੰ ਕਾਨੂੰਨੀ ਸਫਲਤਾ ਮਿਲੀ ਅਤੇ ਪਾਕਿਸਤਾਨੀ ਮੂਲ ਦੇ ਮੰਤਰੀ (ਜਾਵੇਦ) ਨੇ ਪਿਛਲੇ ਸਾਲ ਉਸ ਦੇ ਭਾਰਤ ਹਵਾਲਗੀ ਦੀ ਅਪੀਲ ਰੱਦ ਕਰ ਦਿੱਤੀ। ਬ੍ਰਿਟੇਨ ਦੇ ਗ੍ਰਹਿ ਵਿਭਾਗ ਦੇ ਸੂਤਰ ਨੇ ਐਤਵਾਰ ਨੂੰ ਕਿਹਾ ਕਿ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਹਨੀਫ ਦੀ ਹਵਾਲਗੀ ਦੀ ਅਪੀਲ ਉਸ ਸਮੇਂ ਦੇ ਗ੍ਰਹਿ ਮੰਤਰੀ ਨੇ ਰੱਦ ਕਰ ਦਿੱਤੀ ਸੀ ਅਤੇ ਅਦਾਲਤ ਨੇ ਉਸ ਨੂੰ ਅਗਸਤ 2019 ਵਿਚ ਦੋਸ਼ ਮੁਕਤ ਕਰ ਦਿੱਤਾ। ਹਨੀਫ ਦੀ ਹਵਾਲਗੀ ਦਾ ਪਹਿਲਾ ਹੁਕਮ ਜੂਨ 2012 ਵਿਚ ਉਸ ਸਮੇਂ ਦੀ ਗ੍ਰਹਿ ਮੰਤਰੀ ਥੈਰੇਸਾ ਮੇਅ ਨੇ ਦਿੱਤਾ ਸੀ। 


Sunny Mehra

Content Editor

Related News