ਬ੍ਰਿਟੇਨ ਨੇ ਯੂਕ੍ਰੇਨ ਨੂੰ ਰੂਸ ਨਾਲ ਮੁਕਾਬਲਾ ਕਰਨ ਲਈ ਹੋਰ ਫੌਜੀ ਸਹਾਇਤਾ ਦੇਣ ਦਾ ਕੀਤਾ ਵਾਅਦਾ
Sunday, Apr 24, 2022 - 06:46 PM (IST)
ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਰੂਸ ਵਿਰੁੱਧ ਯੂਕ੍ਰੇਨ ਦੀ ਲੜਾਈ 'ਚ ਉਸ ਨੂੰ ਜ਼ਰੂਰੀ ਰੱਖਿਆ ਉਪਕਰਣਾਂ ਦੇ ਰੂਪ 'ਚ ਹੋਰ ਜ਼ਿਆਦਾ ਫੌਜੀ ਸਹਾਇਤਾ ਭੇਜੇਗੀ। ਸ਼ਨੀਵਾਰ ਨੂੰ ਦੋਵਾਂ ਨੇਤਾਵਾਂ ਦੀ ਫੋਨ 'ਤੇ ਹੋਈ ਗੱਲਬਾਤ 'ਚ ਜਾਨਸਨ ਨੇ ਕਿਹਾ ਕਿ ਬ੍ਰਿਟੇਨ ਹੋਰ ਜ਼ਿਆਦਾ ਸਪਲਾਈ ਵਾਹਨ, ਡਰੋਨ ਅਤੇ ਟੈਂਕ-ਰੋਕੂ ਹਥਿਆਰ ਮੁਹੱਈਆ ਕਰਵਾਏਗਾ।
ਇਹ ਵੀ ਪੜ੍ਹੋ : ਨਾਈਜੀਰੀਆ : ਗੈਰ-ਕਾਨੂੰਨੀ ਤੇਲ ਰਿਫ਼ਾਇਨਰੀ 'ਚ ਧਮਾਕਾ, 100 ਤੋਂ ਵੱਧ ਲੋਕਾਂ ਦੀ ਹੋਈ ਮੌਤ
ਉਨ੍ਹਾਂ ਨੇ ਮਾਰੀਉਪੋਲ, ਓਡੇਸਾ ਅਤੇ ਲਵੀਵ ਸਮੇਤ ਹੋਰ ਗ਼ੈਰ-ਫੌਜੀ ਟਿਕਾਣਿਆਂ 'ਤੇ ਰੂਸ ਦੇ ਹਮਲਿਆਂ ਦੀ ਨਿੰਦਾ ਵੀ ਕੀਤੀ। ਜਾਨਸਨ ਨੇ ਜ਼ੇਲੇਂਸਕੀ ਨੂੰ ਰੂਸੀ ਫੌਜ ਦੇ ਮੈਂਬਰਾਂ ਵਿਰੁੱਧ ਬ੍ਰਿਟੇਨ ਵੱਲੋਂ ਲਾਗੂ ਨਵੀਆਂ ਪਾਬੰਦੀਆਂ ਦੀ ਜਾਣਕਾਰੀ ਦਿੱਤੀ ਅਤੇ ਇਸ ਗੱਲਬਾਤ ਦੀ ਪੁਸ਼ਟੀ ਕੀਤੀ ਕਿ ਯੂਕ੍ਰੇਨ ਦੀ ਜਨਤਾ ਦੇ ਪ੍ਰਤੀ ਸਮਰਥਨ ਅਤੇ ਏਕਤਾ ਦਿਖਾਉਂਦੇ ਹੋਏ ਬ੍ਰਿਟੇਨ ਅਗਲੇ ਹਫ਼ਤੇ ਕੀਵ 'ਚ ਆਪਣਾ ਦੂਤਘਰ ਮੁੜ ਖੋਲ੍ਹੇਗਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਇਕ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਬ੍ਰਿਟੇਨ ਰੱਖਿਆਤਮਕ ਵਾਹਨਾਂ, ਡਰੋਨ ਅਤੇ ਟੈਂਕ-ਰੋਕੂ ਹਥਿਆਰਾਂ ਸਮੇਤ ਹੋਰ ਜ਼ਿਆਦਾ ਰੱਖਿਆ ਫੌਜੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ।
ਇਹ ਵੀ ਪੜ੍ਹੋ : ਸੋਮਾਲੀਆ ਦੇ ਇਕ ਰੈਸਟੋਰੈਂਟ 'ਚ ਧਮਾਕਾ, 6 ਦੀ ਮੌਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ