ਬ੍ਰਿਟੇਨ ਨੇ ਯੂਕ੍ਰੇਨ ਨੂੰ ਮਿਜ਼ਾਈਲਾਂ ਦੇਣ ਦਾ ਕੀਤਾ ਵਾਅਦਾ
Thursday, Jun 02, 2022 - 06:51 PM (IST)
ਕੀਵ-ਬ੍ਰਿਟੇਨ ਨੇ ਰੂਸੀ ਜਹਾਜ਼ਾਂ ਅਤੇ ਤੋਪਾਂ ਨੂੰ ਨਿਸ਼ਾਨਾ ਬਣਾਉਣ ਲਈ ਯੂਕ੍ਰੇਨ ਨੂੰ ਮੱਧ ਦੂਰੀ ਦੀ ਪਰਿਸ਼ਕ੍ਰਿਤ ਰਾਕੇਟ ਪ੍ਰਣਾਲੀ ਦੇਣ ਦਾ ਵੀਰਵਾਰ ਨੂੰ ਵਾਅਦਾ ਕੀਤਾ। ਇਸ ਤੋਂ ਪਹਿਲਾਂ ਅਮਰੀਕਾ ਅਤੇ ਜਰਮਨੀ ਵੀ ਯੂਕ੍ਰੇਨ ਨੂੰ ਪਰਿਕ੍ਰਿਸ਼ਤ ਹਥਿਆਰ ਦੇ ਚੁੱਕੇ ਹਨ। ਪੱਛਮੀ ਹਥਿਆਰ ਯੂਕ੍ਰੇਨ ਦੀ ਸਫ਼ਲਤਾ ਲਈ ਮਹੱਤਵਪੂਰਨ ਰਹੇ ਹਨ ਜੋ ਰੂਸ ਦੀ ਵੱਡੀ ਅਤੇ ਬਿਹਤਰ ਸੈਨਾ ਨਾਲ ਯੁੱਧ ਦੇ 99ਵੇਂ ਦਿਨ ਵੀ ਉਸ ਨੂੰ ਮੁਕਾਬਲੇ 'ਚ ਬਣਾਏ ਹੋਏ ਹਨ।
ਇਹ ਵੀ ਪੜ੍ਹੋ : ਬ੍ਰਿਟੇਨ ਦੇ ਨਵੇਂ ਵਿਦਿਆਰਥੀ ਵੀਜ਼ਾ ਨਾਲ ਭਾਰਤੀ ਵਿਦਿਆਰਥੀਆਂ ਨੂੰ ਹੋਵੇਗਾ ਲਾਭ
ਹਾਲ ਦੇ ਦਿਨਾਂ 'ਚ ਇਕ ਮੁੱਖ ਯੂਕ੍ਰੇਨੀ ਸ਼ਹਿਰ ਦੀ ਰੂਸੀ ਸੈਨਾਂ ਵੱਲੋਂ ਵਧਦੀ ਘੇਰਾਬੰਦੀ ਦਰਮਿਆਨ ਯੂਕ੍ਰੇਨੀ ਸਰਕਾਰ ਨੇ ਕਿਹਾ ਕਿ ਉਸ ਦੇ ਸੈਨਿਕਾਂ ਨੂੰ ਜਿੱਤਣ ਲਈ ਬਿਹਤਰ ਰਾਕੇਟ ਲਾਂਚਰਾਂ ਦੀ ਜ਼ਰੂਰਤ ਹੈ। ਰੂਸੀ ਸੈਨਾ ਨੇ ਕਸਬਿਆਂ ਅਤੇ ਸ਼ਹਿਰਾਂ 'ਤੇ ਬੰਬਾਰੀ ਜਾਰੀ ਰੱਖੀ ਅਤੇ ਪੂਰਬੀ ਸ਼ਹਿਰ ਸਿਵਿਏਰੋਡੋਨੇਟਸਕ 'ਤੇ ਆਪਣੀ ਪਕੜ ਮਜ਼ਬੂਤ ਕਰਨ ਲਈ ਵੀ ਹਮਲੇ ਤੇਜ਼ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਮੰਕੀਪੌਕਸ ਮਹਾਮਾਰੀ ਦਾ ਰੂਪ ਨਹੀਂ ਲਵੇਗੀ : WHO
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ