ਪ੍ਰਿੰਸ ਹੈਰੀ ਤੇ ਮੇਗਨ ਦੀ ਨਵੀਂ ਚੈਰਿਟੀ ਸੰਸਥਾ ਨਾਮ ਹੋਵੇਗਾ 'ਆਰਚਵੇਲ'

04/08/2020 9:52:36 AM

ਲੰਡਨ (ਬਿਊਰੋ): ਬ੍ਰਿਟੇਨ ਦੀ ਸ਼ਾਹੀ ਵਿਰਾਸਤ ਛੱਡਣ ਦਾ ਐਲਾਨ ਕਰ ਚੁੱਕੇ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਨੇ ਆਪਣੀ ਨਵੀਂ ਚੈਰਿਟੀ ਸੰਸਥਾ ਦਾ ਨਾਮ ਐਲਾਨ ਕਰ ਦਿੱਤਾ ਹੈ। ਜੋੜੇ ਨੇ ਨਵੀਂ ਚੈਰਿਟੀ ਸੰਸਥਾ ਦਾ ਨਾਮ ਆਪਣੇ 11 ਮਹੀਨੇ ਦੇ ਬੇਟੇ ਆਰਚੀ ਦੇ ਨਾਮ 'ਤੇ 'ਆਰਚਵੇਲ' ਰੱਖਿਆ ਹੈ। ਲਾਸ ਏਂਜਲਸ ਵਿਚ ਰਹਿ ਰਹੇ ਇਸ ਸ਼ਾਹੀ ਜੋੜੇ ਦਾ ਕਹਿਣਾ ਹੈ ਕਿ ਉਹ ਸਹੀ ਸਮਾਂ ਆਉਣ 'ਤੇ ਆਪਣੀ ਸੰਸਥਾ ਨੂੰ ਰਸਮੀ ਰੂਪ ਨਾਲ ਸ਼ੁਰੂ ਕਰਨਗੇ। ਇਸ ਦੇ ਨਾਲ ਉਹ ਸ਼ਾਹੀ ਨਾਮ ਤੋਂ ਸੁਤੰਤਰ ਹੋ ਸਕਣਗੇ। 

ਉਹਨਾਂ ਨੇ ਗ੍ਰੀਕ ਨਾਮ ਰੱਖਣ ਦੇ ਪਿੱਛੇ ਦਾ ਕਾਰਨ ਦੱਸਦਿਆਂ ਕਿਹਾ ਕਿ ਉਹਨਾਂ ਨੇ ਆਪਣੇ ਬੇਟੇ ਦਾ ਨਾਮ ਆਰਚੀ ਹੈਰੀਸਨ ਮਾਊਂਟਬੇਟਨ ਵਿੰਡਸਰ ਦੇ ਨਾਮ 'ਤੇ ਰੱਖਿਆ ਹੈ। ਉਹਨਾਂ ਨੇ ਕਿਹਾ,''ਆਰਚਵੇਲ ਇਕ ਅਜਿਹਾ ਨਾਮ ਹੈ ਜੋ ਸ਼ਕਤੀ ਅਤੇ ਕਿਰਿਆ ਲਈ ਵਰਤੇ ਜਾਣ ਵਾਲੇ ਦੋ ਪੁਰਾਣੇ ਸ਼ਬਦਾਂ ਨੂੰ ਜੋੜਦਾ ਹੈ। ਇਹ ਦੋਵੇਂ ਇਕ ਦੂਜੇ ਦੇ ਪੂਰਕ ਹਨ ਅਤੇ ਇਕ-ਦੂਜੇ ਦੇ ਲਈ ਸਰੋਤ ਦੀ ਤਰ੍ਹਾਂ ਕੰਮ ਕਰਦੇ ਹਨ। ਸਾਨੂੰ ਸਾਰਿਆਂ ਨੂੰ ਇਸ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਸਹੀ ਸਮਾਂ ਆਉਣ 'ਤੇ ਅਸੀਂ ਆਰਚਵੇਲ ਨੂੰ ਸ਼ੁਰੂ ਕਰ ਦੇਵਾਂਗੇ।''

ਪੜ੍ਹੋ ਇਹ ਅਹਿਮ ਖਬਰ- 76 ਦਿਨਾਂ ਬਾਅਦ ਵੁਹਾਨ ਤੋਂ ਲਾਕਡਾਊਨ ਖਤਮ, ਲੋਕਾਂ ਨੇ ਮਨਾਇਆ ਜਸ਼ਨ

ਇੱਥੇ ਦੱਸ ਦਈਏ ਕਿ ਬ੍ਰਿਟੇਨ ਵਿਚ ਵੀ ਜਾਨਲੇਵਾ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਇੱਥੇ 6 ਹਜ਼ਾਰ ਤੋਂ ਵਧੇਰੇ ਲੋਕਾ ਦੀ ਮੌਤ ਹੋ ਚੁੱਕੀ ਹੈ ਜਦਕਿ 55 ਹਜ਼ਾਰ ਤੋਂ ਵਧੇਰੇ ਲੋਕ ਇਨਫੈਕਟਿਡ ਹਨ।


Vandana

Content Editor

Related News