ਬ੍ਰਿਟੇਨ ਦੇ PM ਬ੍ਰੈਗਜ਼ਿਟ ਸਮਝੌਤੇ ''ਤੇ ਆਪਣੇ ਮੰਤਰੀ ਮੰਡਲ ਸਹਿਯੋਗੀਆਂ ਨੂੰ ਦੇਣਗੇ ਜਾਣਕਾਰੀ

10/14/2019 12:56:55 AM

ਲੰਡਨ - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਯੂਰਪੀ ਸੰਘ ਤੋਂ ਵੱਖ ਹੋਣ ਲਈ ਨਵਾਂ ਬ੍ਰੈਗਜ਼ਿਟ ਸਮਝੌਤਾ ਕਰਨ ਦੇ ਆਖਰੀ ਯਤਨਾਂ ਦੇ ਬਾਰੇ 'ਚ ਆਪਣੇ ਮੰਤਰੀਆਂ ਨੂੰ ਜਾਣਕਾਰੀ ਦੇਣਗੇ। ਵਾਰਤਾਕਾਰਾਂ ਨੇ ਬ੍ਰਸੈਲਸ 'ਚ ਬੰਦ ਕਮਰੇ 'ਚ ਗੱਲਬਾਤ ਕੀਤੀ ਸੀ। ਇਸ ਤੋਂ ਪਹਿਲਾਂ ਜਾਨਸਨ ਨੇ ਵੀਰਵਾਰ ਨੂੰ ਆਇਰਲੈਂਡ ਦੇ ਪ੍ਰਧਾਨ ਮੰਤਰੀ ਲਿਓ ਵਰਾਡਕਰ ਦੇ ਸਾਹਮਣੇ ਨਵੀਆਂ ਸ਼ਰਤਾਂ ਰੱਖੀਆਂ ਸਨ। ਹਾਲਾਂਕਿ ਕਿਸੇ ਨਤੀਜੇ 'ਤੇ ਪਹੁੰਚਣ ਲਈ ਉਨ੍ਹਾਂ ਦੇ ਕੋਲ ਬਹੁਤ ਘੱਟ ਸਮਾਂ ਹੈ।

ਯੂਰਪੀ ਸੰਘ (ਈ. ਯੂ.) ਦੇ ਮੈਂਬਰ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਬ੍ਰਸੈਲਸ 'ਚ ਬੈਠਕ ਕਰਨਗੇ। ਇਹ ਬੈਠਕ 31 ਅਕਤੂਬਰ ਦੀ ਸਮਾਂ ਸੀਮਾ ਦੇ ਦਬਾਅ 'ਚ ਹੋ ਰਹੀ ਹੈ। ਜਰਮਨੀ ਦੀ ਚਾਂਸਲਰ ਏਜੰਲਾ ਮਰਕੇਲ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲਾ ਮੈਕਰੋਨ ਦੇ ਨਾਲ ਐਤਵਾਰ ਨੂੰ ਦੇਰ ਸ਼ਾਮ ਉਪਲਬਧ ਵਿਕਲਪਾਂ 'ਤੇ ਚਰਚਾ ਕਰੇਗੀ। ਜਾਨਸਨ ਦੁਪਹਿਰ 'ਚ ਆਪਣੇ ਕੈਬਨਿਟ ਦੇ ਮੈਂਬਰਾਂ ਨੂੰ ਜਾਣਕਾਰੀ ਦੇਣਗੇ। ਜਾਨਸਨ ਨੇ ਐਤਵਾਰ ਨੂੰ ਇਕ ਬਿਆਨ 'ਚ ਫਿਰ ਆਖਿਆ ਕਿ 31 ਅਕਤੂਬਰ ਤੱਕ ਬ੍ਰੈਗਜ਼ਿਟ ਕਰਾਉਣਾ ਬੇਹੱਦ ਜ਼ਰੂਰੀ ਹੈ।


Khushdeep Jassi

Content Editor

Related News