''ਰੂਸ ''ਤੇ ਹਮਲੇ ਲਈ ਬ੍ਰਿਟੇਨ ਤਿਆਰ ! ਭੁਲੇਖੇ ''ਚ ਨਾ ਰਹੇ ਕੋਈ... ''
Saturday, Nov 23, 2024 - 02:07 AM (IST)
ਲੰਡਨ (ਏਜੰਸੀ)- ਰੂਸ ਤੇ ਯੂਕ੍ਰੇਨ ਜੰਗ ਵਿਚਾਲੇ ਬ੍ਰਿਟੇਨ ਨੇ ਹੁਣ ਵੱਡਾ ਐਲਾਨ ਕੀਤਾ ਹੈ। ਬ੍ਰਿਟੇਨ ਦੇ ਡਿਪਟੀ ਚੀਫ ਆਫ ਡਿਫੈਂਸ ਸਟਾਫ ਰੌਬ ਮੈਗਾਵਨ ਨੇ ਹਾਊਸ ਆਫ ਕਾਮਨਜ਼ ਡਿਫੈਂਸ ਕਮੇਟੀ ਸਾਹਮਣੇ ਇਕ ਬਿਆਨ ਦਿੱਤਾ ਹੈ ਕਿ ਜੇਕਰ ਰੂਸ ਕਿਸੇ ਹੋਰ ਪੂਰਬੀ ਯੂਰਪੀ ਦੇਸ਼ ’ਤੇ ਹਮਲਾ ਕਰਦਾ ਹੈ ਤਾਂ ਬ੍ਰਿਟੇਨ ਦੀਆਂ ਹਥਿਆਰਬੰਦ ਫੌਜਾਂ ਉਸ ਨਾਲ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਇਹ ਵੀ ਪੜ੍ਹੋ- ਸੜਕ ਕਿਨਾਰੇ ਗੱਲਾਂ ਕਰਦੇ ਵਿਅਕਤੀਆਂ 'ਤੇ ਆ ਚੜ੍ਹੀ ਪੁਲਸ ਦੀ ਗੱਡੀ, 1 ਨੇ ਤੋੜਿਆ ਦਮ, ਲੋਕਾਂ ਨੇ ਲਾ'ਤਾ ਜਾਮ
ਰੌਬ ਮੈਗਾਵਨ ਨੇ ਹਾਊਸ ਆਫ ਕਾਮਨਜ਼ ਡਿਫੈਂਸ ਕਮੇਟੀ ’ਚ ਕਿਹਾ, ‘‘ਜੇਕਰ ਬ੍ਰਿਟਿਸ਼ ਆਰਮੀ ਕੋਲੋਂ ਅੱਜ ਰਾਤ ਲੜਾਈ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਹ ਰਾਤ ਨੂੰ ਹੀ ਲੜਾਈ ਲੜੇਗੀ। ਮੈਨੂੰ ਨਹੀਂ ਲੱਗਦਾ ਕਿ ਇਸ ਕਮਰੇ ਵਿਚ ਕਿਸੇ ਨੂੰ ਵੀ ਇਹ ਭੁਲੇਖਾ ਹੋਣਾ ਚਾਹੀਦਾ ਹੈ ਕਿ ਜੇ ਰੂਸ ਨੇ ਪੂਰਬੀ ਯੂਰਪ ’ਤੇ ਹਮਲਾ ਕੀਤਾ ਤਾਂ ਅਸੀਂ ਉਸ ਨਾਲ ਮੁਕਾਬਲਾ ਨਹੀਂ ਕਰਾਂਗੇ। ਮੈਗਾਵਨ ਨੇ ਕਮੇਟੀ ’ਚ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਬ੍ਰਿਟੇਨ ਦੀ ਆਰਮਡ ਫੋਰਸਿਜ਼ ਕੋਲ ‘ਆਪ੍ਰੇਸ਼ਨਲ ਰਿਸਕ ਅਤੇ ਆਪ੍ਰੇਸ਼ਨਲ ਫੋਰਸਿਜ਼’ ਦੀ ਇਕ ਰੇਂਜ ਹੈ ਅਤੇ ਪਹਿਲਾਂ ਵੀ ਉਨ੍ਹਾਂ ਨੇ ਜ਼ਿਆਦਾ ਘਾਤਕਤਾ ਦੀ ਜ਼ਰੂਰਤ ਬਾਰੇ ਗੱਲ ਕੀਤੀ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਹੋਣ ਲੱਗੀਆਂ ਚੋਣਾਂ, ਜਾਰੀ ਹੋ ਗਿਆ ਨੋਟੀਫਿਕੇਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e