ਲੰਡਨ ''ਚ ''ਯਾਦਗਾਰੀ ਤਖ਼ਤੀ'' ਪਾਉਣ ਵਾਲੀ ਭਾਰਤੀ ਮੂਲ ਦੀ ਪਹਿਲੀ ਬੀਬੀ ਬਣੀ ਨੂਰ ਇਨਾਇਤ ਖ਼ਾਨ

Friday, Aug 28, 2020 - 06:28 PM (IST)

ਲੰਡਨ ''ਚ ''ਯਾਦਗਾਰੀ ਤਖ਼ਤੀ'' ਪਾਉਣ ਵਾਲੀ ਭਾਰਤੀ ਮੂਲ ਦੀ ਪਹਿਲੀ ਬੀਬੀ ਬਣੀ ਨੂਰ ਇਨਾਇਤ ਖ਼ਾਨ

ਲੰਡਨ (ਭਾਸ਼ਾ): ਬ੍ਰਿਟੇਨ ਦੀ ਦੂਜੇ ਵਿਸ਼ਵ ਯੁੱਧ ਦੀ ਜਾਸੂਸ ਨੂਰ ਇਨਾਇਤ ਖਾਨ ਸ਼ੁੱਕਰਵਾਰ ਨੂੰ ਭਾਰਤੀ ਮੂਲ ਦੀ ਪਹਿਲੀ ਬੀਬੀ ਬਣੀ, ਜਿਹਨਾਂ ਨੂੰ ਮੱਧ ਲੰਡਨ ਵਿਚ ਉਹਨਾਂ ਦੇ ਸਾਬਕਾ ਪਰਿਵਾਰਕ ਘਰ ਵਿਚ ਸਮਾਰਕ 'ਬਲੂ ਪਲਾਕ'(ਤਖ਼ਤੀ) ਨਾਲ ਸਨਮਾਨਿਤ ਕੀਤਾ ਜਾਵੇਗਾ। ਇੰਗਲਿਸ਼ ਹੈਰੀਟੇਜ ਧਾਰਮਿਕ ਸੰਗਠਨ ਵੱਲੋਂ ਸੰਚਾਲਿਤ 'ਬਲੂ ਪਲਾਕ' ਯੋਜਨਾ ਮਸ਼ਹੂਰ ਲੋਕਾਂ ਅਤੇ ਸੰਗਠਨਾਂ ਨੂੰ ਸਨਮਾਨਿਤ ਕਰਦਾ ਹੈ ਜੋ ਲੰਡਨ ਵਿਚ ਕਿਸੇ ਖਾਸ ਭਵਨ ਨਾਲ ਜੁੜੇ ਹੁੰਦੇ ਹਨ। 

ਨੂਰ ਦੀ ਪੱਟਿਕਾ ਮਤਲਬ ਤਖਤੀ ਬਲੂਮਸਬਰੀ ਵਿਚ 4 ਟੈਬੀਟੋਨ ਸਟ੍ਰੀਟ 'ਤੇ ਪਹੁੰਚੀ, ਜਿੱਥੇ ਉਹ 1943 ਵਿਚ ਨਾਜ਼ੀ ਦੇ ਕਬਜ਼ੇ ਵਾਲੇ ਫਰਾਂਸ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਰਹਿੰਦੀ ਸੀ। ਉਹ ਬ੍ਰਿਟੇਨ ਦੇ ਸਪੈਸ਼ਲ ਆਪਰੇਸ਼ਨਜ਼ ਐਗਜੀਕਿਊਟਿਵ (ਐੱਸ.ਓ.ਈ.) ਲਈ ਅੰਡਰਕਵਰ ਰੇਡੀਓ ਸੰਚਾਲਕ ਦੇ ਤੌਰ 'ਤੇ ਉੱਥੇ ਗਈ ਸੀ। ਨੂਰ, ਭਾਰਤੀ ਸੂਫੀ ਸੰਤ ਹਜਰਤ ਇਨਾਇਤ ਖਾਨ ਦੀ ਕੁੜੀ ਅਤੇ 18ਵੀਂ ਸਦੀ ਦੇ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਵੰਸ਼ਜ ਸੀ, ਜਿਹਨਾਂ ਦਾ 1944 ਵਿਚ ਦਚਾਉ ਤਸ਼ੱਦਦ ਕੈਂਪ ਵਿਚ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਨੇ ਕੈਦ ਕਰਨ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਹੀਂ ਦਿੱਤੀ ਸੀ। ਇੱਥੋਂ ਤੱਕ ਕਿ ਆਪਣਾ ਅਸਲੀ ਨਾਮ ਵੀ ਨਹੀਂ ਦੱਸਿਆ ਸੀ।

ਪੜ੍ਹੋ ਇਹ ਅਹਿਮ ਖਬਰ- ਜਾਪਾਨ : ਸ਼ਿੰਜ਼ੋ ਆਬੇ ਦੇ ਸਕਦੇ ਹਨ ਪੀ.ਐੱਮ ਅਹੁਦੇ ਤੋਂ ਅਸਤੀਫਾ

ਇਤਿਹਾਸਕਾਰ ਅਤੇ 'ਸਪਾਈ ਪ੍ਰਿੰਸੈੱਸ: ਦੀ ਲਾਈਫ ਆਫ ਨੂਰ ਇਨਾਇਤ ਖਾਨ' ਦੀ ਲੇਖਿਕਾ ਸ਼੍ਰਾਵਨੀ ਬਸੁ ਨੇ ਕਿਹਾ,''ਜਦੋਂ ਨੂਰ ਇਨਾਇਤ ਖਾਨ ਆਪਣੇ ਆਖਰੀ ਮਿਸ਼ਨ 'ਤੇ ਆਪਣਾ ਘਰ ਛੱਡ ਕੇ ਰਵਾਨਾ ਹੋਈ ਸੀ ਤਾਂ ਉਹਨਾਂ ਨੇ ਸੁਫ਼ਨੇ ਵਿਚ ਵੀ ਕਦੇ ਨਹੀਂ ਸੋਚਿਆ ਹੋਵੇਗਾ ਕਿ ਇਕ ਦਿਨ ਉਹ ਬਹਾਦਰੀ ਦਾ ਪ੍ਰਤੀਕ ਬਣ ਜਾਵੇਗੀ।'' ਬਸੁ ਨੇ ਕਿਹਾ,''ਉਹ ਇਕ ਅਸਧਾਰਨ ਜਾਸੂਸ ਸੀ। ਸੂਫੀ ਹੋਣ ਦੇ ਕਾਰਨ ਉਹ ਅਹਿੰਸਾ ਅਤੇ ਧਾਰਮਿਕ ਸਦਭਾਵਨਾ ਵਿਚ ਵਿਸ਼ਵਾਸ ਰੱਖਦੀ ਸੀ। ਬਸੁ ਨੇ ਇਕ ਛੋਟੇ ਜਿਹੇ ਸਮਾਰੋਹ ਵਿਚ ਇਸ ਯਾਦਗਾਰੀ ਤਖਤੀ ਦਾ ਰਸਮੀ ਰੂਪ ਨਾਲ ਉਦਘਾਟਨ ਕੀਤਾ ਗਿਆ, ਜਿਸ ਦਾ ਪ੍ਰਸਾਰਨ ਸੋਸ਼ਲ ਮੀਡੀਆ 'ਤੇ ਕੀਤਾ ਜਾਵੇਗਾ। 

ਉਹਨਾਂ ਨੇ ਕਿਹਾ,''ਇਹ ਸਹੀ ਹੋਵੇਗਾ ਕਿ ਭਾਰਤੀ ਮੂਲ ਦੀ ਪਹਿਲੀ ਬੀਬੀ ਨੂਰ ਨੂੰ ਬਲੂ ਪਲਾਕ ਦੇ ਨਾਲ ਯਾਦ ਰੱਖਿਆ ਜਾਵੇਗਾ। ਇਸ ਨੂੰ ਦੇਖ ਕੇ ਨੂਰ ਦੀ ਕਹਾਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਅੱਜ ਦੀ ਦੁਨੀਆ ਵਿਚ ਏਕਤਾ ਅਤੇ ਸੁਤੰਤਰਤਾ ਦਾ ਉਹਨਾਂ ਦਾ ਦ੍ਰਿਸ਼ਟੀਕੋਣ ਪਹਿਲਾਂ ਤੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ।'' ਬਸੁ ਨੂਰ ਇਨਾਇਤ ਕਾਨ ਮੈਮੋਰੀਅਲ ਟਰੱਸਟ (ਐੱਨ.ਆਈ.ਕੇ.ਐੱਮ.ਟੀ.) ਦੀ ਸੰਸਥਾਪਕ-ਪ੍ਰਧਾਨ ਹਨ, ਜਿਸ ਨੇ 2012 ਵਿਚ ਨੇੜਲੇ ਗੋਰਡੋਨ ਸਕਾਇਰ ਵਿਚ ਨੂਰ ਦੀ ਮੂਰਤੀ ਲਗਾਈ ਸੀ।


author

Vandana

Content Editor

Related News