ਰੂਸੀ ਸੋਨੇ ਦੀ ਦਰਾਮਦਗੀ ''ਤੇ ਪਾਬੰਦੀ ਲਾਉਣ ਲਈ ਬ੍ਰਿਟੇਨ ਨੇ ਜੀ-7 ''ਚ ਅਮਰੀਕਾ, ਕੈਨੇਡਾ ਤੇ ਜਾਪਾਨ ਨੇ ਮਿਲਾਇਆ ਹੱਥ
Sunday, Jun 26, 2022 - 07:39 PM (IST)
ਲੰਡਨ-ਜਰਮਨੀ 'ਚ ਜੀ-7 ਸਿਖਰ ਸੰਮੇਲਨ 'ਚ ਐਤਵਾਰ ਨੂੰ ਨਵੇਂ ਸਖਤ ਨਿਯਮਾਂ 'ਤੇ ਸਹਿਮਤੀ ਬਣਨ ਤੋਂ ਬਾਅਦ ਬ੍ਰਿਟੇਨ, ਅਮਰੀਕਾ, ਕੈਨੇਡਾ ਅਤੇ ਜਾਪਾਨ 'ਚ ਰੂਸੀ ਸੋਨੇ ਦੀ ਦਰਾਮਦਗੀ ਦੀ ਹੁਣ ਇਜਾਜ਼ਤ ਨਹੀਂ ਹੋਵੇਗੀ। ਇਸ ਕਦਮ ਦਾ ਉਦੇਸ਼ ਯੂਕ੍ਰੇਨ ਸੰਕਟ ਨੂੰ ਲੈ ਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 'ਤੇ ਦਬਾਅ ਵਧਾਉਣਾ ਹੈ। ਸੋਨਾ, ਰੂਸੀ ਦਰਾਮਦਗੀ ਦਾ ਇਕ ਵੱਡਾ ਹਿੱਸਾ ਹੈ, ਜਿਸ ਨੇ 2021 'ਚ ਰੂਸ ਦੀ ਅਰਥਵਿਵਸਥਾ 'ਚ 12.6 ਅਰਬ ਪੌਂਡ ਦਾ ਯੋਗਦਾਨ ਦਿੱਤਾ ਸੀ।
ਇਹ ਵੀ ਪੜ੍ਹੋ : ਐਸਿਕਸ ਨੂੰ ਆਨਲਾਈਨ ਵਿਕਰੀ 50 ਫੀਸਦੀ ਤੱਕ ਪਹੁੰਚਣ ਦੀ ਉਮੀਦ
ਰੂਸੀ ਕੁਲੀਨ ਵਰਗ ਲਈ ਇਸ ਦਾ ਮਹੱਤਵ ਹਾਲ ਦੇ ਮਹੀਨਿਆਂ 'ਚ ਹੋਰ ਵਧ ਗਿਆ ਹੈ ਕਿਉਂਕਿ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਦੇ ਵਿੱਤੀ ਪ੍ਰਭਾਵ ਤੋਂ ਬਚਣ ਲਈ ਧਨੀ ਵਰਗ ਵੱਲੋਂ ਸੋਨੇ ਦੀਆਂ ਬਾਰਾਂ ਦੀ ਖਰੀਦਦਾਰੀ ਵਧ ਗਈ ਹੈ। ਸਿਖਰ ਸੰਮੇਲਨ 'ਚ ਸ਼ਾਮਲ ਹੋਏ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਅੱਜ ਅਸੀਂ ਜਿਸ ਉਪਾਅ ਦਾ ਐਲਾਨ ਕੀਤਾ ਹੈ ਉਹ ਪੁਤਿਨ ਵੱਲੋਂ ਛੇੜੇ ਗਏ ਯੁੱਧ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰੇਗਾ।
ਇਹ ਵੀ ਪੜ੍ਹੋ : ਅਕਾਸਾ ਏਅਰ ਅਗਲੇ ਮਹੀਨੇ ਭਰੇਗੀ ਉਡਾਣ, ਛੇਤੀ ਸ਼ੁਰੂ ਹੋਵੇਗੀ ਟੈਸਟਿੰਗ
ਉਹ ਯੂਕ੍ਰੇਨੀ ਅਤੇ ਰੂਸੀ ਨਾਗਰਿਕਾਂ ਦੀ ਕੀਮਤ 'ਤੇ ਆਪਣੇ ਅਹਿਮ ਨੂੰ ਸੰਤੁਸ਼ਟ ਕਰ ਰਹੇ ਹਨ। ਸਾਨੂੰ ਪੁਤਿਨ ਸਰਕਾਰ ਨੂੰ ਹੋਣ ਵਾਲੇ ਵਿੱਤੀ ਪੋਸ਼ਣ ਨੂੰ ਰੋਕਣ ਦੀ ਲੋੜ ਹੈ। ਬ੍ਰਿਟੇਨ ਅਤੇ ਸਾਡੇ ਸਹਿਯੋਗੀ ਦੇਸ਼ ਇਹ ਕਹਿ ਰਹੇ ਹਨ। ਲੰਡਨ ਸੋਨੇ ਦੇ ਵਪਾਰ ਦਾ ਇਕ ਵੱਡਾ ਕੇਂਦਰ ਹੈ ਅਤੇ ਬ੍ਰਿਟਿਸ਼ ਪਾਬੰਦੀਆਂ ਤੋਂ ਬਾਅਦ ਇਸ ਦਾ ਫੰਡ ਜੁਟਾਉਣ ਦੀ ਪੁਤਿਨ ਦੀ ਕੋਸ਼ਿਸ਼ 'ਤੇ ਭਾਰੀ ਅਸਰ ਪਵੇਗਾ।
ਇਹ ਵੀ ਪੜ੍ਹੋ : ਬ੍ਰਿਟੇਨ 'ਚ ਤੀਸਰੇ ਦਿਨ ਵੀ ਜਾਰੀ ਰਹੀਂ ਰੇਲ ਕਰਮਚਾਰੀਆਂ ਦੀ ਹੜਤਾਲ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ