ਬ੍ਰਿਟੇਨ ਤੋਂ ਦੁੱਖਦਾਇਕ ਖ਼ਬਰ, ਭਾਰਤੀ ਰੈਸਟੋਰੈਂਟ ਮੈਨੇਜਰ ਦਾ ਬੇਰਹਿਮੀ ਨਾਲ 'ਕਤਲ'
Wednesday, Feb 21, 2024 - 10:04 AM (IST)
ਲੰਡਨ (ਆਈ.ਏ.ਐੱਨ.ਐੱਸ.): ਬ੍ਰਿਟੇਨ ਵਿਚ ਇੱਕ ਭਾਰਤੀ ਰੈਸਟੋਰੈਂਟ ਮੈਨੇਜਰ ਨੂੰ ਕੰਮ ਤੋਂ ਘਰ ਜਾਂਦੇ ਸਮੇਂ ਇਕ ਵਾਹਨ ਨੇ ਟੱਕਰ ਮਾਰ ਦਿੱਤੀ। ਬੀਤੇ ਹਫ਼ਤੇ ਕੀਤੇ ਗਏ ਕਤਲ ਦੇ ਇਸ ਮਾਮਲੇ ਵਿੱਚ 24 ਸਾਲ ਵਿਅਕਤੀ ਨੂੰ ਬੁੱਧਵਾਰ ਨੂੰ ਯੂ.ਕੇ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਸ ਦੁਆਰਾ ਜਾਂਚ ਤੋਂ ਬਾਅਦ ਬਿਨਾਂ ਨਿਸ਼ਚਤ ਪਤੇ ਦੇ ਸ਼ਾਜ਼ੇਬ ਖਾਲਿਦ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਕਤਲ ਦੇ ਇੱਕ ਮਾਮਲੇ ਵਿੱਚ ਚਾਰਜ ਕੀਤਾ ਗਿਆ। ਦੋਸ਼ੀ ਬੁੱਧਵਾਰ ਨੂੰ ਰੀਡਿੰਗ ਮੈਜਿਸਟ੍ਰੇਟ ਕੋਰਟ ਵਿੱਚ ਪੇਸ਼ ਹੋਵੇਗਾ।
ਵਿਗਨੇਸ਼ ਰਮਨ (38) ਨੂੰ 14 ਫਰਵਰੀ ਨੂੰ ਰੀਡਿੰਗ ਵਿੱਚ ਐਡਿੰਗਟਨ ਰੋਡ 'ਤੇ ਇੱਕ ਵਾਹਨ ਦੁਆਰਾ ਟੱਕਰ ਮਾਰਨ ਤੋਂ ਬਾਅਦ ਰਾਇਲ ਬਰਕਸ਼ਾਇਰ ਹਸਪਤਾਲ ਵਿੱਚ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਪੁਲਸ ਨੇ ਕਿਹਾ ਕਿ ਇਸ ਮਾਮਲੇ ਦੇ ਸੱਤ ਹੋਰ ਲੋਕ, ਜਿਨ੍ਹਾਂ ਦੀ ਉਮਰ 20 ਅਤੇ 48 ਦੇ ਵਿਚਕਾਰ ਹੈ, ਉਨ੍ਹਾਂ ਨੂੰ ਇੱਕ ਅਪਰਾਧੀ ਦੀ ਸਹਾਇਤਾ ਕਰਨ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਫਿਲਹਾਲ ਸਾਰਿਆਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-UK ਇੰਗਲਿਸ਼ ਟੈਸਟ ਸਕੈਂਡਲ: ਭਾਰਤੀ ਤੇ ਵਿਦੇਸ਼ੀ ਵਿਦਿਆਰਥੀਆਂ ਨੇ ਕਾਨੂੰਨੀ ਕਾਰਵਾਈ ਕੀਤੀ ਸ਼ੁਰੂ
ਥੇਮਸ ਵੈਲੀ ਪੁਲਸ ਦੀ ਮੇਜਰ ਕ੍ਰਾਈਮ ਯੂਨਿਟ ਦੇ ਸੀਨੀਅਰ ਜਾਂਚ ਅਧਿਕਾਰੀ ਡਿਟੈਕਟਿਵ ਚੀਫ਼ ਇੰਸਪੈਕਟਰ ਸਟੂਅਰਟ ਬ੍ਰੈਂਗਵਿਨ ਨੇ ਕਿਹਾ,"ਸਾਡੀ ਹਮਦਰਦੀ ਰਮਨ ਦੇ ਪਰਿਵਾਰ ਨਾਲ ਹੈ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਿਖਲਾਈ ਪ੍ਰਾਪਤ ਅਧਿਕਾਰੀਆਂ ਦੁਆਰਾ ਸਮਰਥਨ ਦਿੱਤਾ ਜਾ ਰਿਹਾ ਹੈ। ਅਸੀਂ ਉਸਦੀ ਮੌਤ ਦੇ ਹਾਲਾਤ ਬਾਰੇ ਆਪਣੀ ਜਾਂਚ ਜਾਰੀ ਰੱਖ ਰਹੇ ਹਾਂ ਅਤੇ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ"। ਉਨ੍ਹਾਂ ਨੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਪੁਲਸ ਨਾਲ ਸੰਪਰਕ ਕਰਨ ਦੀ ਅਪੀਲ ਵੀ ਕੀਤੀ।
ਇਸ ਦੌਰਾਨ ਰਮਨ ਦੇ ਦੁਖੀ ਪਰਿਵਾਰ ਦੀ ਵਾਪਸੀ ਦੇ ਖਰਚਿਆਂ ਅਤੇ ਅੰਤਿਮ ਸੰਸਕਾਰ ਦੇ ਖਰਚਿਆਂ ਦੀ ਮਦਦ ਕਰਨ ਲਈ ਇੱਕ ਫੰਡਰੇਜ਼ਿੰਗ ਪੇਜ ਬਣਾਇਆ ਗਿਆ ਹੈ। ਰਮਨ ਨੂੰ "ਪਿਆਰ ਕਰਨ ਵਾਲਾ ਪਤੀ, ਸਮਰਪਿਤ ਪੁੱਤਰ ਅਤੇ ਨਿਪੁੰਨ ਪੇਸ਼ੇਵਰ" ਵਜੋਂ ਦਰਸਾਉਂਦੇ ਹੋਏ, ਜਸਟੀਗਿਵਿੰਗ ਪੇਜ ਨੇ ਕਿਹਾ ਕਿ ਰਮਨ "ਵੇਲ ਵਿਖੇ ਇੱਕ ਵਚਨਬੱਧ ਰੈਸਟੋਰੈਂਟ ਮੈਨੇਜਰ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।