ਬ੍ਰਿਟੇਨ ਨੇ ਲਸ਼ਕਰ-ਏ-ਝਾਂਗਵੀ ਦੇ ਸਾਬਕਾ ਪ੍ਰਮੁੱਖ ''ਤੇ ਲਗਾਈ ਪਾਬੰਦੀ
Saturday, Dec 11, 2021 - 12:09 AM (IST)
ਲੰਡਨ - ਬ੍ਰਿਟੇਨ ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ਮਿਆਂਮਾਰ ਦੀ ਫੌਜ ਅਤੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਦੇ ਸਾਬਕਾ ਮੁਖੀ ਫੁਰਕਾਨ ਬੰਗਾਲਜ਼ਈ ‘ਤੇ ਦੇਸ਼ ‘ਚ ਹੋਏ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਠਹਿਰਾਏ ਜਾਣ ‘ਤੇ ਪਾਬੰਦੀਆਂ ਦਾ ਐਲਾਨ ਕੀਤਾ ਹੈ। ਬੰਗਾਲਜ਼ਈ ਇੱਕ ਸਾਬਕਾ ਲਸ਼ਕਰ-ਏ-ਝਾਂਗਵੀ ਕਮਾਂਡਰ ਹੈ ਜਿਸਨੇ ਪਾਕਿਸਤਾਨ ਦੇ ਮਸ਼ਹੂਰ ਲਾਲ ਸ਼ਾਹਬਾਜ਼ਾ ਕਲੰਦਰ ਦੀ ਦਰਗਾਹ 'ਤੇ 2017 ਵਿੱਚ ਬੰਬ ਧਮਾਕੇ ਦੀ ਸਾਜ਼ਿਸ਼ ਵਿੱਚ ਭਾਈਵਾਲੀ ਕੀਤੀ ਸੀ। ਉਸ ਨੂੰ ਇਸ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਹੈ। ਇਸ ਹਮਲੇ ਵਿੱਚ 70 ਤੋਂ ਵੱਧ ਸੂਫੀ ਸ਼ਰਧਾਲੂ ਮਾਰੇ ਗਏ ਸਨ। ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ (ਐੱਫ.ਸੀ.ਡੀ.ਓ.) ਨੇ ਦੱਸਿਆ ਕਿ ਨਵੀਨਤਮ ਪਾਬੰਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਬ੍ਰਿਟੇਨ ਦੀ ਵਚਨਬੱਧਤਾ ਨੂੰ ਦੁਹਰਾਉਂਦੀ ਹੈ।
ਐੱਫ.ਸੀ.ਡੀ.ਓ. ਵਿੱਚ ਦੱਖਣੀ ਏਸ਼ਿਆ ਮਾਮਲਿਆਂ ਦੇ ਮੰਤਰੀ ਲਾਰਡ ਤਾਰਿਕ ਅਹਿਮਦ ਨੇ ਦੱਸਿਆ, ‘‘ਅੱਜ ਦੇੀ ਪਾਬੰਦੀ ਮਨੁੱਖੀ ਅਧਿਕਾਰ ਦੇ ਗੰਭੀਰ ਉਲੰਘਣਾ ਅਤੇ ਉਤਪੀੜਨ ਨੂੰ ਨਿਸ਼ਾਨਾ ਬਣਾਉਂਦੇ ਹਨ, ਜਿਨ੍ਹਾਂ ਵਿੱਚ ਉਹ ਮਾਮਲੇ ਵੀ ਸ਼ਾਮਲ ਹਨ ਜਿੱਥੇ ਆਮ ਨਾਗਰਿਕਾਂ ਨੂੰ ਸਰਕਾਰੀ ਦਮਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਧਾਰਮਿਕ ਵਜ੍ਹਾ ਨਾਲ ਪੈਰੋਕਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਾਂ ਹੱਤਿਆ ਕੀਤੀ ਜਾ ਰਹੀ ਹੈ। ਬੰਗਾਲਜ਼ਈ ਖ਼ਿਲਾਫ਼ ਪਾਬੰਦੀ ਆਲਮੀ ਮਨੁੱਖੀ ਅਧਿਕਾਰ ਪਾਬੰਦੀ ਵਿਵਸਥਾ ਦੇ ਤਹਿਤ ਲਗਾਈ ਗਈ ਹੈ ਜਿਸ ਦਾ ਮਤਲਬ ਹੈ ਕਿ ਉਹ ਆਜ਼ਾਦ ਤਰੀਕੇ ਨਾਲ ਬ੍ਰਿਟੇਨ ਦੀ ਯਾਤਰਾ ਨਹੀਂ ਕਰ ਸਕਦਾ ਅਤੇ ਨਾ ਹੀ ਬ੍ਰਿਟਿਸ਼ ਬੈਂਕਿੰਗ ਪ੍ਰਣਾਲੀ ਦਾ ਇਸਤੇਮਾਲ ਕਰ ਸਕਦਾ ਹੈ, ਨਾ ਹੀ ਬ੍ਰਿਟਿਸ਼ ਆਰਥਿਕਤਾ ਦਾ ਲਾਭ ਲੈ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।