ਬ੍ਰਿਟੇਨ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਨਾਲ ਜੁੜੇ 70 ਲੋਕਾਂ ਤੇ ਸੰਗਠਨਾਂ ’ਤੇ ਲਾਈ ਪਾਬੰਦੀ
Wednesday, Oct 01, 2025 - 09:56 PM (IST)

ਲੰਡਨ (ਭਾਸ਼ਾ) - ਬ੍ਰਿਟੇਨ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਨਾਲ ਜੁੜੇ 70 ਲੋਕਾਂ ਅਤੇ ਸੰਗਠਨਾਂ ’ਤੇ ਪਾਬੰਦੀ ਲਾ ਦਿੱਤਾ ਹੈ। ਬ੍ਰਿਟਿਸ਼ ਵਿਦੇਸ਼ ਦਫ਼ਤਰ ਨੇ ਮੰਗਲਵਾਰ ਨੂੰ ਕਿਹਾ ਕਿ ਈਰਾਨ ਦੇ ਹਥਿਆਰ ਵਿਕਸਿਤ ਕਰਨ ਨੂੰ ਲੈ ਕੇ ਚਿੰਤਾਵਾਂ ਦਰਮਿਆਨ ’ਚ ਇਹ ਪਾਬੰਦੀ ਲਾਈ ਗਈ ਹੈ। ਇਨ੍ਹਾਂ ਪਾਬੰਦੀਆਂ ’ਚ 61 ਸੰਗਠਨਾਂ ਅਤੇ 9 ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਇਸ ਤੋਂ ਪਹਿਲਾਂ ਪਿਛਲੇ ਮਹੀਨੇ ਬ੍ਰਿਟੇਨ, ਫ਼ਰਾਂਸ ਅਤੇ ਜਰਮਨੀ ਨੇ ‘ਸਨੈਪਬੈਕ ਮੈਕੇਨਿਜ਼ਮ’ ਨੂੰ ਸਰਗਰਮ ਕੀਤਾ ਸੀ ਤਾਂ ਕਿ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੀਆਂ ਸਾਰੀਆਂ ਪਾਬੰਦੀਆਂ ਨੂੰ ਮੁੜ ਲਾਗੂ ਕੀਤਾ ਜਾ ਸਕੇ। ਈ-3 ਦੇ ਨਾਂ ਵਾਲੇ ਤਿੰਨਾਂ ਰਾਸ਼ਟਰਾਂ ਨੇ ਉਸ ਸਮੇਂ ਕਿਹਾ ਸੀ ਕਿ ਈਰਾਨ ਨੇ 2015 ਦੇ ਪਰਮਾਣੂ ਸਮਝੌਤੇ ਤੋਂ ਜਾਣਬੁੱਝ ਕੇ ਕਿਨਾਰਾ ਕਰ ਲਿਆ ਹੈ, ਜਿਸਦੇ ਤਹਿਤ ਇਨ੍ਹਾਂ ਉਪਾਵਾਂ ਨੂੰ ਹਟਾ ਲਿਆ ਗਿਆ ਸੀ।