ਕੁੜੀ ਨਾਲ ਸਬੰਧ ਬਣਾਉਂਦਿਆਂ ਇਹ ਅਣਗਹਿਲੀ ਨੌਜਵਾਨ ਨੂੰ ਪਈ ਭਾਰੀ, ਹੋ ਗਈ 12 ਸਾਲ ਦੀ ਸਜ਼ਾ

Monday, Nov 02, 2020 - 11:59 AM (IST)

ਕੁੜੀ ਨਾਲ ਸਬੰਧ ਬਣਾਉਂਦਿਆਂ ਇਹ ਅਣਗਹਿਲੀ ਨੌਜਵਾਨ ਨੂੰ ਪਈ ਭਾਰੀ, ਹੋ ਗਈ 12 ਸਾਲ ਦੀ ਸਜ਼ਾ

ਬ੍ਰਿਟੇਨ : ਬ੍ਰਿਟੇਨ ਦੇ ਲੀ ਹੌਗਬੇਨ (35) ਨੇ ਇਨਕਾਰ ਕਰਨ ਦੇ ਬਾਵਜੂਦ ਇਕ ਸੈਕਸ ਵਰਕਰ ਨਾਲ ਅਸੁਰੱਖਿਅਤ ਸੈਕਸ ਕੀਤਾ। ਦੋਵਾਂ ਵਿਚਾਲੇ ਤੈਅ ਹੋਇਆ ਸੀ ਕਿ ਉਹ ਸੈਕਸ ਦੇ ਦੌਰਾਨ ਕੰਡੋਮ ਦੀ ਵਰਤੋਂ ਕਰਨਗੇ, ਪਰ ਇਸ ਦੇ ਬਾਵਜੂਦ ਨੌਜਵਾਨ ਨੇ ਅਜਿਹਾ ਨਹੀਂ ਕੀਤਾ। ਸੈਕਸ ਵਰਕਰ ਦੀ ਸਹਿਮਤੀ ਦੀ ਉਲੰਘਣਾ ਕਰਨ ਲਈ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਜਾਣਕਾਰੀ ਅਨੁਸਾਰ ਅਦਾਲਤ ਨੇ ਸੁਣਵਾਈ ਦੌਰਾਨ ਪਾਇਆ ਕਿ ਪੀੜਤ ਸੈਕਸ ਵਰਕਰ ਨੇ ਅਡਲਟ ਵਰਕ ਦੀ ਵੈੱਬਸਾਈਟ ਉੱਤੇ ਇੱਕ ਇਸ਼ਤਿਹਾਰ ਦੇ ਜ਼ਰੀਏ ਆਪਣੀ ਸੇਵਾ ਬਾਰੇ ਜਾਣਕਾਰੀ ਦਿੱਤੀ ਸੀ, ਜਿਸ 'ਚ ਉਸ ਨੇ ਆਪਣੀਆਂ ਸਾਰੀਆਂ ਸ਼ਰਤਾਂ ਦਾ ਜ਼ਿਕਰ ਕੀਤਾ ਸੀ। ਆਪਣੇ ਇਸ਼ਤਿਹਾਰ 'ਚ, ਸੈਕਸ ਵਰਕਰ ਨੇ ਸਾਫ ਕਿਹਾ ਸੀ ਕਿ ਸੈਕਸ ਦੇ ਦੌਰਾਨ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਪੀੜਤ ਦੇ ਇਸ ਇਸ਼ਤਿਹਾਰ ਦੇ ਜ਼ਰੀਏ ਦੋਸ਼ੀ ਲੀ ਨੇ ਉਸ ਨਾਲ ਸੰਪਰਕ ਕੀਤਾ। ਸੰਪਰਕ 'ਚ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਦੋਵੇਂ 19 ਜਨਵਰੀ ਨੂੰ ਇਕ ਹੋਟਲ 'ਚ ਮਿਲਣਗੇ। ਦੋਵਾਂ ਨੇ ਮੁਲਾਕਾਤ ਕੀਤੀ ਅਤੇ ਜਦੋਂ ਦੋਵਾਂ ਨੇ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ, ਦੋਸ਼ੀ ਲੀ ਨੇ ਵਿਚਾਲੇ ਹੀ ਆਪਣਾ ਕੰਡੋਮ ਹਟਾ ਦਿੱਤਾ। ਕੁੜੀ ਨੇ ਦੋਸ਼ੀ ਦੀ ਇਸ ਹਰਕਤ ਦਾ ਵਿਰੋਧ ਕੀਤਾ ਪਰ ਮੁਲਜ਼ਮ ਨੇ ਧਮਕੀ ਦਿੱਤੀ ਅਤੇ ਉਸ ਨਾਲ ਸਬੰਧ ਬਣਾ ਲਿਆ।

ਇਹ ਵੀ ਪੜ੍ਹੋ : ਹਵਸੀ ਭੇੜੀਏ ਦੀ ਕਰਤੂਤ, ਗਲੀ 'ਚ ਖੇਡ ਰਹੀ 10 ਸਾਲਾ ਮੰਦਬੁੱਧੀ ਨਾਲ ਕੀਤੀ ਗੰਦੀ ਹਰਕਤ

ਇਸ ਮਾਮਲੇ 'ਚ ਪੀੜਤ ਦੇ ਵਕੀਲ ਨੇ ਅਦਾਲਤ 'ਚ ਕਿਹਾ, “ਜਦੋਂ ਪੀੜਤਾ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਉਸ ਨੂੰ ਧਮਕੀ ਦੇਣਾ ਸ਼ੁਰੂ ਕਰ ਦਿੱਤਾ।” ਪੀੜਤ ਨੇ ਕਿਹਾ, “ਲੀ ਸਹਿਮਤੀ ਦੇ ਦਾਇਰੇ ਤੋਂ ਬਾਹਰ ਗਿਆ ਅਤੇ ਕੰਡੋਮ ਨੂੰ ਹਟਾ ਦਿੱਤੀ। ਉਹ ਵਿਰੋਧ ਕਰਦੀ ਰਹੀ।“ ਇਸ ਸਮੇਂ ਦੌਰਾਨ, ਜਦੋਂ ਪੀੜਤ ਨੇ ਲੀ ਨੂੰ ਕਿਹਾ, “ਮੈਂ ਇਹ ਨਹੀਂ ਕਰਦੀ, ਕਿਰਪਾ ਕਰਕੇ ਅਜਿਹਾ ਨਾ ਕਰੋ.“ ਅਜਿਹਾ ਕਰਦੇ ਸਮੇਂ, ਉਸ ਨੇ ਲੀ ਕੋਲੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਧਮਕੀ ਦੇ ਕੇ ਚੁੱਪ ਕਰਵਾ ਦਿੱਤਾ। ਇਸ ਘਟਨਾ ਤੋਂ ਬਾਅਦ ਪੀੜਤ ਲੜਕੀ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ ਦੋਸ਼ੀ ਲੀ ਨੂੰ 12 ਸਾਲ ਦੀ ਸਜਾ ਸੁਣਾਈ ਗਈ।

ਇਹ ਵੀ ਪੜ੍ਹੋ :  ਖ਼ੌਫ਼ਨਾਕ ਵਾਰਦਾਤ: ਅਣਖ ਖਾਤਰ ਭਰਾ ਨੇ ਬੇਲਚਾ ਨਾਲ ਵੱਢੀ ਭੈਣ


author

Baljeet Kaur

Content Editor

Related News