ਬਰਫ ਦੀ ਚਾਦਰ ਨਾਲ ਜੰਮ ਗਿਆ ਬ੍ਰਿਟੇਨ, 25 ਸਾਲ ਬਾਅਦ ਪਈ ਸਭ ਤੋਂ ਜ਼ਿਆਦਾ ਠੰਡ

02/12/2021 5:40:09 PM

ਲੰਡਨ- ਬ੍ਰਿਟੇਨ ਵਿਚ ਇਸ ਸਾਲ ਠੰਡ ਆਪਣੇ ਸਾਰੇ ਰਿਕਾਰਡ ਤੋੜ ਰਹੀ ਹੈ। ਹਾਲ ਇਹ ਹੈ ਕਿ ਸਕਾਟਲੈਂਡ ਵਿਚ ਬੁੱਧਵਾਰ ਦੀ ਰਾਤ 25 ਸਾਲ ਪਾਰਾ ਸਭ ਤੋਂ ਹੇਠਾਂ ਚਲਾ ਗਿਆ। ਪੂਰਾ ਬ੍ਰਿਟੇਨ ਇਸ ਸਮੇਂ ਭਿਆਨਕ ਠੰਡ ਦੇ ਦੌਰ ਤੋਂ ਗੁਜ਼ਰ ਰਿਹਾ ਹੈ। 

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬ੍ਰਾਈਮਰ ਵਿਚ ਤਾਪਮਾਨ ਮਾਈਨਸ 23 ਸੈਂਟੀਗ੍ਰੇਟ ਪੁੱਜ ਗਿਆ ਹੈ। ਬ੍ਰਿਟੇਨ ਵਿਚ ਤਕਰੀਬਨ 25 ਸਾਲ ਬਾਅਦ ਪਹਿਲੀ ਵਾਰ ਇੰਨਾ ਘੱਟ ਤਾਪਮਾਨ ਹੋਇਆ ਹੈ। ਪਿਛਲੇ ਇਕ ਦਹਾਕੇ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਪਾਰਾ ਮਾਈਨਸ 20 ਸੈਂਟੀਗ੍ਰੇਟ ਤੋਂ ਹੇਠਾਂ ਚਲਾ ਗਿਆ ਹੈ । ਰਾਹਤ ਅਤੇ ਬਚਾਅ ਦਲ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਸਕਾਟਲੈਂਡ ਵਿਚ ਹਰ ਪਾਸੇ ਬਰਫ ਪਈ ਹੋਈ ਹੈ। 

ਮੌਸਮ ਵਿਭਾਗ ਦੇ ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਤਿੰਨ ਦਿਨਾਂ ਤੱਕ ਬ੍ਰਿਟੇਨ ਵਿਚ ਭਿਆਨਕ ਠੰਡ ਪਵੇਗੀ ਅਤੇ ਬਰਫਬਾਰੀ ਦਾ ਖ਼ਤਰਾ ਬਣਿਆ ਰਹੇਗਾ। ਉਨ੍ਹਾਂ ਨੇ ਕਿਹਾ ਕਿ ਆਖਰੀ ਵਾਰ ਬ੍ਰਿਟੇਨ ਵਿਚ 23 ਦਸੰਬਰ,2010 ਨੂੰ ਪਾਰਾ ਮਾਈਨਸ 20 ਦੇ ਹੇਠਾਂ ਚਲਾ ਗਿਆ ਸੀ। 

ਮਾਹਰਾਂ ਨੇ ਪੂਰੇ ਬ੍ਰਿਟੇਨ ਵਿਚ ਬਰਫਬਾਰੀ ਦੀ ਚਿਤਾਵਨੀ ਦਿੱਤੀ ਹੈ, ਜਿਸ ਨਾਲ ਬਿਜਲੀ ਕੱਟਣ ਦੀ ਪੂਰੀ ਖਦਸ਼ਾ ਹੈ। ਇੱਥੇ ਹੀ ਨਹੀਂ ਦੇਸ਼ ਦੇ ਕੁਝ ਹਿੱਸਿਆਂ ਵਿਚ ਮੀਂਹ ਵੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਸਰਦੀਆਂ ਦੇ ਮੌਸਮ ਯਾਤਰਾ ਵਿਚ ਰੁਕਾਵਟ ਪਾ ਸਕਦਾ ਹੈ। ਕੜਾਕੇ ਦੀ ਠੰਡ ਦਾ ਜ਼ਿਆਦਾ ਪ੍ਰਭਾਵ ਸਕਾਟਲੈਂਡ ਦੇ ਪੂਰਬੀ ਇਲਾਕੇ ਇੰਗਲੈਂਡ, ਦੇਵੋਨ ਅਤੇ ਦੱਖਣੀ-ਪੱਛਮੀ ਵੇਲਜ਼ ਵਿਚ ਹੈ। ਕੁਝ ਇਲਾਕਿਆਂ ਵਿਚ ਧੁੱਪ ਵੀ ਨਿਕਲ ਸਕਦੀ ਹੈ ਜਿਸ ਨਾਲ ਮੌਸਮ ਸੁਹਾਵਣਾ ਹੋ ਸਕਦਾ ਹੈ। 

ਇਸ ਤੋਂ ਪਹਿਲਾਂ ਮੰਗਲਵਾਰ ਦੀ ਰਾਤ ਨੂੰ ਸਕਾਟਿਸ਼ ਹਾਈਲੈਂਡਸ ਵਿਚ ਪਾਰਾ ਮਾਈਨਸ 17.1 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਸੀ। ਇੱਥੇ ਹੀ ਨਹੀਂ, ਬ੍ਰਿਟੇਨ ਦੇ ਸ਼ਹਿਰਾਂ ਵਰਗੇ ਮੈਨਚੈਸਟਰ ਅਤੇ ਕਾਰਲਿਸਲੇ ਵਿਚ ਪਾਰਾ ਵੀਰਵਾਰ ਨੂੰ ਮਾਈਨਸ 4 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਸੀ। ਯਾਰਕ ਸ਼ਹਿਰ ਵਿਚ ਤਾਂ ਤਾਪਮਾਨ ਮਾਈਨਸ 6 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਸੀ। 


Lalita Mam

Content Editor

Related News