200 ਤੋਂ ਵੱਧ ਲੋਕਾਂ ਨੂੰ ਡੇਟ ਕਰਨ ਵਾਲੀ ਮਾਡਲ ਨੇ ਕੁੱਤੇ ਨਾਲ ਰਚਾਇਆ ਵਿਆਹ, ਵੀਡੀਓ ਵਾਇਰਲ
Thursday, Aug 01, 2019 - 01:38 PM (IST)
 
            
            ਬ੍ਰਿਟੇਨ (ਬਿਊਰੋ)— ਬ੍ਰਿਟੇਨ ਦੀ 49 ਸਾਲਾ ਸਾਬਕਾ ਸਵਿਮਸੂਟ ਮਾਡਲ ਐਲੀਜ਼ਾਬੇਥ ਹੋਡ ਦਾ ਵਿਆਹ ਇਨੀਂ ਦਿਨੀਂ ਚਰਚਾ ਵਿਚ ਹੈ। ਅਸਲ ਵਿਚ ਐਲੀਜ਼ਾਬੇਥ ਨੇ ਆਪਣੇ 6 ਸਾਲ ਦੇ ਕੁੱਤੇ ਨਾਲ ਵਿਆਹ ਕੀਤਾ ਹੈ। ਖਾਸ ਗੱਲ ਇਹ ਹੈ ਕਿ ਦੁਨੀਆ ਭਰ ਦੇ ਲੋਕਾਂ ਨੇ ਇਸ ਵਿਆਹ ਨੂੰ ਦੇਖਿਆ ਕਿਉਂਕਿ ਬ੍ਰਿਟੇਨ ਦੇ ਮਸ਼ਹੂਰ ਟੀ.ਵੀ. ਸ਼ੋਅ 'ਦੀ ਮੋਰਨਿੰਗ' ਨੇ ਇਸ ਦਾ ਸਿੱਧਾ ਪ੍ਰਸਾਰਣ ਕੀਤਾ।
Meanwhile on daytime TV... pic.twitter.com/Barx6AQeYX
— This Morning (@thismorning) July 30, 2019
ਮੀਡੀਆ ਰਿਪੋਰਟਾਂ ਮੁਤਾਬਕ ਐਲੀਜ਼ਾਬੇਥ ਹੋਡ ਦੇ ਕਈ ਹਸਤੀਆਂ ਨਾਲ ਸੰਬੰਧ ਰਹੇ ਹਨ। ਇਸ ਦੇ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਸਾਬਕਾ ਮਾਡਲ ਐਲੀਜ਼ਾਬੇਥ ਨੇ 200 ਤੋਂ ਵੱਧ ਲੋਕਾਂ ਨੂੰ ਡੇਟ ਕੀਤਾ ਪਰ ਉਸ ਨੂੰ ਸੱਚਾ ਪਿਆਰ ਨਹੀਂ ਮਿਲਿਆ। ਆਖਿਰ ਉਸ ਨੇ ਹੁਣ ਆਪਣੇ ਕੁੱਤੇ ਨੂੰ ਹੀ ਜੀਵਨ ਸਾਥੀ ਬਣਾ ਲਿਆ।
There’s a woman marrying her dog on #ThisMorning pic.twitter.com/G7v4InyAOD
— Very Toby Earle (@TobyonTV) July 30, 2019
ਜਾਣਕਾਰੀ ਮੁਤਾਬਕ ਮਾਡਲ ਐਲੀਜ਼ਾਬੇਥ ਦਾ ਇਕ 25 ਸਾਲ ਦਾ ਬੇਟਾ ਵੀ ਹੈ। ਐਲੀਜ਼ਾਬੇਥ ਦਾ ਕਹਿਣਾ ਹੈ ਕਿ ਹੁਣ ਉਸ ਨੂੰ ਕਿਸੇ ਪੁਰਸ਼ ਦੀ ਲੋੜ ਨਹੀਂ ਹੈ। ਉਹ ਆਪਣੀ ਪੂਰੀ ਜ਼ਿੰਦਗੀ ਆਪਣੇ ਕੁੱਤੇ ਲੋਗਨ ਨਾਲ ਬਿਤਾਏਗੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇਸ ਵੀਡੀਓ ਨੂੰ ਹੁਣ ਤੱਕ 4 ਲੱਖ 86 ਹਜ਼ਾਰ ਵਾਰ ਦੇਖਿਆ ਜਾ ਚੁੱਕਾ ਹੈ। ਇਸ ਦੇ ਇਲਾਵਾ 5 ਹਜ਼ਾਰ ਤੋਂ ਜ਼ਿਆਦਾ ਲਾਈਕਸ ਆ ਚੁੱਕੇ ਹਨ ਅਤੇ 1700 ਤੋਂ ਜ਼ਿਆਦਾ ਲੋਕ ਵੀਡੀਓ ਨੂੰ ਰੀਟਵੀਟ ਕਰ ਚੁੱਕੇ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            