ਹੁਣ ਬ੍ਰਿਟੇਨ ਨੇ ਚੀਨ ''ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ-''ਭਰੋਸਾ ਕਰਨ ਲਾਇਕ ਦੇਸ਼ ਨਹੀਂ

07/07/2020 6:30:36 PM

ਲੰਡਨ (ਬਿਊਰੋ): ਹਾਂਗਕਾਂਗ ਦੇ ਮੁੱਦੇ 'ਤੇ ਬ੍ਰਿਟੇਨ ਅਤੇ ਚੀਨ ਦੇ ਵਿਚ ਤਣਾਅ ਵੱਧਦਾ ਜਾ ਰਿਹਾ ਹੈ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਨਿਕ ਰਾਬ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਦੀਆਂ ਹਰਕਤਾਂ ਨੂੰ ਦੇਖਦੇ ਹੋਏ ਉਸ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਚੀਨ ਵੱਲੋਂ ਹਾਂਗਕਾਂਗ ਵਿਚ ਨਵਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਿਆਉਣ ਦੇ ਬਾਅਦ ਅੰਤਰਰਾਸ਼ਟਰੀ ਫਰਜ਼ਾਂ ਸਬੰਧੀ ਉਸ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। 

ਹਾਂਗਕਾਂਗ ਬ੍ਰਿਟੇਨ ਦੀ ਕਲੋਨੀ ਰਿਹਾ ਹੈ। ਜਦੋਂ ਬ੍ਰਿਟੇਨ ਨੇ 1997 ਵਿਚ ਹਾਂਗਕਾਂਗ ਨੂੰ ਬੀਜਿੰਗ ਨੂੰ ਦਿੱਤਾ ਸੀ ਤਾਂ ਉਸ ਨੇ ਇਸ ਸ਼ਹਿਰ ਨੂੰ ਘੱਟੋ-ਘੱਟ 2047 ਤੱਕ ਖੁਦਮੁਖਤਿਆਰੀ ਦੇਣ ਦੀ ਗਾਰੰਟੀ ਲਈ ਸੀ। ਪਰ ਚੀਨ ਨਵਾਂ ਸੁਰੱਖਿਆ ਕਾਨੂੰਨ ਲਿਆ ਕੇ ਬ੍ਰਿਟੇਨ ਦੇ ਨਾਲ ਹੋਏ ਇਤਿਹਾਸਿਕ ਸਮਝੌਤੇ ਦੀ ਉਲੰਘਣਾ ਕਰ ਰਿਹਾ ਹੈ। ਰਾਬ ਨੇ ਕਿਹਾ,''ਚੀਨ ਨੇ ਹਾਂਗਕਾਂਗ ਦੀ ਖੁਦਮੁਖਤਿਆਰੀ ਅਤੇ ਆਜ਼ਾਦੀ ਬਣਾਈ ਰੱਖਣ ਦਾ ਵਾਅਦਾ ਕੀਤਾ ਸੀ।ਇਹ ਆਪਸੀ ਭਰੋਸੇ ਦੀ ਗੱਲ ਸੀ।'' ਹੁਣ ਕਈ ਦੇਸ਼ ਇਹ ਸਵਾਲ ਕਰਨ ਲੱਗੇ ਹਨ ਕੀ ਚੀਨ ਆਪਣੀਆਂ ਅੰਤਰਰਾਸ਼ਟਰੀ ਵਚਨਬੱਧਤਾਵਾਂ ਨੂੰ ਪੂਰਾ ਕਰਦਾ ਹੈ? ਜਦੋਂ ਹਾਂਗਕਾਂਗ ਨੂੰ ਲੈ ਕੇ ਚੀਨ ਨੇ ਆਪਣਾ ਵਾਅਦਾ ਨਹੀਂ ਨਿਭਾਇਆ ਤਾਂ ਜਦੋਂ ਵੱਡੇ ਅੰਤਰਰਾਸ਼ਟਰੀ ਫਰਜ਼ ਦੀ ਗੱਲ਼ ਆਵੇਗੀ ਤਾਂ ਉਸ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।

ਰਾਬ ਦੀ ਇਹ ਤਿੱਖੀ ਟਿੱਪਣੀ ਬ੍ਰਿਟੇਨ ਵਿਚ ਚੀਨੀ ਰਾਜਦੂਤ ਦੇ ਬਿਆਨ ਦੇ ਬਾਅਦ ਆਈ ਹੈ।ਚੀਨੀ ਰਾਜਦੂਤ ਲਿਉ ਸ਼ਿਓਮਿੰਗ ਨੇ ਬ੍ਰਿਟੇਨ 'ਤੇ ਹਾਂਗਕਾਂਗ ਦੇ ਮੁੱਦੇ ਸਬੰਧੀ ਚੀਨ ਦੀ ਅੰਦਰੂਨੀ ਰਾਜਨੀਤੀ ਵਿਚ ਦਖਲ ਦੇਣ ਦਾ ਦੋਸ਼ ਲਗਾਇਆ ਸੀ। ਅਸਲ ਵਿਚ ਬ੍ਰਿਟੇਨ ਨੇ ਹਾਂਗਕਾਂਗ ਦੇ ਕਰੀਬ ਸਾਢੇ 3 ਲੱਖ ਬ੍ਰਿਟਿਸ਼ ਪਾਸਪੋਰਟ ਧਾਰਕਾਂ ਅਤੇ ਕਰੀਬ 26 ਲੱਕ ਹੋਰ ਲੋਕਾਂ ਦੇ ਲਈ ਬ੍ਰਿਟਿਸ਼ ਵਿਚ ਪੰਜ ਸਾਲ ਦੇ ਲਈ ਵਸਣ ਦਾ ਰਸਤਾ ਖੋਲ੍ਹ ਦਿੱਤਾ ਹੈ। 6 ਸਾਲ ਪੂਰੇ ਹੋਣ 'ਤੇ ਉਹ ਬ੍ਰਿਟੇਨ ਦੀ ਨਾਗਰਿਕਤਾ ਦੇ ਲਈ ਐਪਲੀਕੇਸ਼ਨ ਵੀ ਦੇ ਸਕਦੇ ਹਨ। ਬ੍ਰਿਟੇਨ ਨੇ ਇਹ ਐਲਾਨ ਚੀਨ ਦੇ ਹਾਂਗਕਾਂਗ ਵਿਚ ਰਾਸ਼ਟਰੀ ਸੁਰੱਖਿਆ ਕਾਨੂੰਨ ਲਿਆਉਣ ਦੇ ਬਾਅਦ ਕੀਤਾ ਸੀ। 

ਪੜ੍ਹੋ ਇਹ ਅਹਿਮ ਖਬਰ- ਅੰਤਰਰਾਸ਼ਟਰੀ ਆਮਦ 'ਤੇ ਕੰਟਰੋਲ ਲਈ ਨਿਊਜ਼ੀਲੈਂਡ ਸਰਕਾਰ ਨੇ ਚੁੱਕਿਆ ਇਹ ਕਦਮ

ਨਵੇਂ ਸੁਰੱਖਿਆ ਕਾਨੂੰਨ ਦੇ ਤਹਿਤ ਹਾਂਗਕਾਂਗ 'ਤੇ ਚੀਨ ਦਾ ਕੰਟਰੋਲ ਹੋਰ ਮਜ਼ਬੂਤ ਹੋ ਜਾਵੇਗਾ। ਪੁਲਸ ਹੁਣ ਇੱਥੇ ਵਿਸ਼ੇਸ਼ ਹਾਲਤਾਂ ਵਿਚ ਬਿਨਾਂ ਕਿਸੇ ਵਾਰੰਟ ਦੇ ਸਰਚ ਆਪਰੇਸ਼ਨ ਕਰ ਸਕੇਗੀ, ਜਾਇਦਾਦਾਂ ਨੂੰ ਜ਼ਬਤ ਕਰ ਸਕੇਗੀ ਅਤੇ ਸੰਚਾਰ ਮਾਧਿਅਮਾਂ 'ਤੇ ਰੋਕ ਵੀ ਲਗਾ ਸਕੇਗੀ। ਹਾਂਗਕਾਂਗ ਵਿਚ ਸਿਰਫ ਸ਼ੱਕ ਦੇ ਆਧਾਰ 'ਤੇ ਕਿਸੇ ਵੀ ਸ਼ਖਸ ਨੂੰ ਚੀਨ ਦੇ ਹਵਾਲੇ ਕੀਤਾ ਜਾ ਸਕੇਗਾ। ਰਾਬ ਨੇ ਕਿਹਾ ਕਿ ਨਵੇਂ ਕਾਨੂੰਨ ਨਾਲ ਇਹ ਸਪੱਸ਼ਟ ਸੰਦੇਸ਼ ਜਾਵੇਗਾ ਕਿ ਤਾਨਾਸ਼ਾਹੀ ਠੱਗਾਂ ਦਾ ਬ੍ਰਿਟੇਨ ਵਿਚ ਸਵਾਗਤ ਨਹੀਂ ਕੀਤਾ ਜਾਵੇਗਾ। ਉਹ ਹੁਣ ਬ੍ਰਿਟੇਨ ਵਿਚ ਨਾ ਤਾਂ ਕਦਮ ਰੱਖ ਪਾਉਣਗੇ ਅਤੇ ਨਾ ਹੀ ਆਰਾਮ ਨਾਲ ਬ੍ਰਿਟੇਨ ਦੇ ਨਾਈਟਸਬ੍ਰਿਜ ਵਿਚ ਕ੍ਰਿਸਮਸ ਦੀ ਖਰੀਦਦਾਰੀ ਕਰ ਸਕਣਗੇ। ਉਹ ਕਿਸੇ ਵੀ ਬ੍ਰਿਟਿਸ਼ ਬੈਂਕ ਜਾਂ ਇੱਥੋਂ ਦੀ ਕਿਸੇ ਵੀ ਵਿੱਤੀ ਸੰਸਥਾ ਨਾਲ ਲੈਣ-ਦੇਣ ਨਹੀਂ ਕਰ ਸਕਣਗੇ।

ਪੜ੍ਹੋ ਇਹ ਅਹਿਮ ਖਬਰ- ਦੁਨੀਆ ਦੇ ਸਭ ਤੋਂ ਲੰਬੀ ਉਮਰ ਵਾਲੇ ਜੁੜਵਾਂ ਭਰਾਵਾਂ ਦਾ ਦੇਹਾਂਤ


Vandana

Content Editor

Related News