ਬ੍ਰਿਟੇਨ ਦੇ ਪੀ.ਐੱਮ. ਬੋਰਿਸ ਜਾਨਸਨ ਨੇ ਖੁਦ ਨੂੰ ਕੀਤਾ ਆਈਸੋਲੇਟ

11/16/2020 6:04:11 PM

ਲੰਡਨ (ਭਾਸ਼ਾ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਕ ਕੋਰਨਾ ਪਾਜ਼ੇਟਿਵ ਸਾਂਸਦ ਦੇ ਸੰਪਰਕ 'ਚ ਆਉਣ ਦੇ ਬਾਅਦ ਖੁਦ ਨੂੰ ਆਈਸੋਲੇਟ ਮਤਲਬ ਦੂਜਿਆਂ ਤੋਂ ਵੱਖ ਕਰ ਲਿਆ ਹੈ। 'ਡਾਊਨਿੰਗ ਸਟ੍ਰੀਟ' ਨੇ ਦੱਸਿਆ ਕਿ ਐਸ਼ਫੀਲਡ ਦੇ ਸਾਂਸਦ  ਲੀ ਐਂਡਰਸਨ ਕੋਰੋਨਾ ਲਾਗ ਦੀ ਬੀਮਾਰੀ ਦੀ ਲਪੇਟ 'ਚ ਆ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਹਾਲ ਹੀ ਵਿਚ 35 ਮਿੰਟ ਤੱਕ ਕੁਝ ਸਾਂਸਦਾਂ ਦੇ ਨਾਲ ਬੈਠਕ ਕੀਤੀ ਸੀ, ਜਿਸ ਵਿਚ ਐਂਡਰਸਨ ਵੀ ਸ਼ਾਮਲ ਸਨ। 

ਪ੍ਰਧਾਨ ਮੰਤਰੀ ਦੇ ਬੁਲਾਰੇ ਨੇ ਐਤਵਾਰ ਨੂੰ ਕਿਹਾ ਕਿ 'ਨੈਸ਼ਨਲ ਹੈਲਥ ਸਰਵਿਸਿਜ਼ (ਐੱਨ.ਐੱਚ.ਐੱਸ.) ਟੈਸਟ ਐਂਡ ਟ੍ਰੇਸ' ਨੇ ਜਾਨਸਨ ਨੂੰ ਸੂਚਿਤ ਕੀਤਾ ਕਿ ਉਹ ਇਕ ਅਜਿਹੇ ਵਿਅਕਤੀ ਦੇ ਸੰਪਰਕ ਵਿਚ ਆਏ ਹਨ ਜੋ ਲਾਗ ਦੀ ਬੀਮਾਰੀ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਉਹਨਾਂ ਨੇ ਖੁਦ ਨੂੰ ਆਈਸੋਲੇਟ ਕਰ ਲੈਣਾ ਚਾਹੀਦਾ ਹੈ। ਬੁਲਾਰੇ ਨੇ ਕਿਹਾ,''ਪ੍ਰਧਾਨ ਮੰਤਰੀ ਨਿਯਮਾਂ ਦਾ ਪਾਲਣ ਕਰਨਗੇ ਅਤੇ ਉਹ ਇਕਾਂਤਵਾਸ ਵਿਚ ਚਲੇ ਗਏ ਹਨ। ਉਹ ਕੋਰੋਨਾਵਾਇਰਸ ਸਮੇਤ ਹੋਰ ਮੁੱਦਿਆਂ 'ਤੇ ਡਾਊਨਿੰਗ ਸਟ੍ਰੀਟ ਤੋਂ ਕੰਮ ਕਰਨਾ ਜਾਰੀ ਰੱਖਣਗੇ।'' 

ਪੜ੍ਹੋ ਇਹ ਅਹਿਮ ਖਬਰ- ਵਿਕਟੋਰੀਆ 'ਚ ਬੁਸ਼ਫਾਇਰ ਦਾ ਹਮਲਾ, 1,400 ਹੈਕਟੇਅਰ 'ਚ ਫੈਲੀ ਅੱਗ

ਬੁਲਾਰੇ ਨੇ ਕਿਹਾ,''ਪ੍ਰਧਾਨ ਮੰਤਰੀ ਸਿਹਤਮੰਦ ਹਨ ਅਤੇ ਉਹਨਾਂ ਵਿਚ ਕੋਵਿਡ-19 ਦੇ ਕਈ ਲੱਛਣ ਨਹੀਂ ਹਨ।'' ਇਸ ਤੋਂ ਪਹਿਲਾਂ ਅਪ੍ਰੈਲ ਵਿਚ ਪਾਜ਼ੇਟਿਵ ਆਉਣ ਤੋਂ ਬਾਅਦ ਜਾਨਸਨ ਨੇ ਤਿੰਨ ਰਾਤਾਂ 'ਸੈਂਟ ਥਾਮਸ ਹਸਪਤਾਲ' ਦੀ ਡੂੰਘੀ ਮੈਡੀਕਲ ਈਕਾਈ ਵਿਚ ਬਿਤਾਈਆਂ ਸਨ। 'ਨੈਸ਼ਨਲ ਹੈਲਥ ਸਰਵਿਸਿਜ਼ (ਐੱਨ.ਐੱਚ.ਐੱਸ.) ਟੈਸਟ ਐਂਡ ਟ੍ਰੇਸ' ਨਿਯਮ ਦੇ ਮੁਤਾਬਕ, ਉਹ 10 ਦਿਨ ਤੱਕ ਵੱਖਰੇ ਰਹਿਣਗੇ, ਜਿਸ ਦੀ ਮਿਆਦ 26 ਨਵੰਬਰ ਨੂੰ ਖਤਮ ਹੋਵੇਗੀ।

ਪੜ੍ਹੋ ਇਹ ਅਹਿਮ ਖਬਰ- ਵੱਧ ਇੱਕਠ ਹੋਣ ਕਾਰਨ ਬਰੈਂਪਟਨ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਕੀਤੀ ਗਈ ਬੰਦ 


Vandana

Content Editor

Related News