ਬ੍ਰਿਟੇਨ ਦੇ ਬੌਬ ਵੇਟਨ ਬਣੇ ਦੁਨੀਆ ਦੇ ਸਭ ਤੋਂ ਬਜ਼ੁਰਗ ਸ਼ਖਸ

03/01/2020 3:01:59 PM

ਲੰਡਨ (ਬਿਊਰੋ): ਬ੍ਰਿਟੇਨ ਦੇ ਸਭ ਤੋਂ ਬਜ਼ੁਰਗ ਵਿਅਕਤੀ ਬੌਬ ਵੇਟਨ ਹੁਣ ਜਾਪਾਨ ਵਿਚ ਪਿਛਲੇ ਰਿਕਾਰਡ ਧਾਰਕ ਦੀ ਮੌਤ ਤੋਂ ਬਾਅਦ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਬਣ ਗਏ ਹਨ। ਪਰ ਉਹ ਆਪਣੀ ਉਪਲਬਧੀ 'ਤੇ ਇੰਨੇ ਖੁਸ਼ ਨਹੀਂ ਹਨ। ਬੌਬ ਹਾਲ ਹੀ ਵਿਚ ਜਾਪਾਨ ਦੇ 112 ਸਾਲ ਦੇ ਚਿਤੇਸੁ ਵਤਨਾਬੇ ਦੀ ਮੌਤ ਦੇ ਬਾਅਦ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਚੁਣੇ ਗਏ ਹਨ। ਬੌਬ ਦਾ ਜਨਮ 29 ਮਾਰਚ, 1908 ਵਿਚ ਹੋਇਆ ਸੀ।

ਬੌਬ ਅਗਲੇ ਮਹੀਨੇ 112 ਸਾਲ ਦੇ ਹੋਣ ਵਾਲੇ ਹਨ। ਜਲਦੀ ਹੀ ਉਹ ਗਿਨੀਜ਼ ਵਰਲਡ ਰਿਕਾਰਡ ਦਾ ਸਰਟੀਫਿਕੇਟ ਹਾਸਲ ਕਰਨਗੇ। ਟੀਚਰ ਅਤੇ ਇੰਜੀਨੀਅਰ ਰਹਿ ਚੁੱਕੇ ਬੌਬ ਨੇ ਕਿਹਾ,''ਮੈਂ ਇਸ ਉਪਲਬਧੀ 'ਤੇ ਸੰਤੁਸ਼ਟ ਨਹੀਂ ਹਾਂ ਕਿਉਂਕਿ ਇਸ ਦਾ ਮਤਲਬ ਕਿਸੇ ਦੀ ਮੌਤ ਹੋਣਾ ਹੈ।'' ਹੈਂਪਸ਼ਾਇਰ ਦੇ ਐਲਟਨ ਵਿਚ ਬੌਬ ਆਪਣੇ ਹੀ ਘਰ ਵਿਚ ਰਹਿੰਦੇ ਹਨ। ਉਹਨਾਂ ਨੇ ਕਿਹਾ,''ਮੈਂ ਕਦੇ ਨਹੀਂ ਸੋਚਿਆ ਸੀ ਕਿ ਅਤੇ ਨਾ ਹੀ ਇੱਛਾ ਕੀਤੀ ਸੀਕਿ ਮੈਂ ਇੰਨੇ ਦਿਨ ਜਿਉਂਦਾ ਰਹਾਂਗਾ ਪਰ ਇਹ ਜੀਵਨ ਦੀ ਇਕ ਸੱਚਾਈ ਹੈ। ਜਿਸ ਨੂੰ ਮੰਨਣਾ ਪੈਂਦਾ ਹੈ। ਇਹ ਚੰਗੇ ਜੀਨ ਦੀ ਬਦੌਲਤ ਸੰਭਵ ਹੋ ਸਕਦਾ ਹੈ। ਮੈਂ ਪਰੇਸ਼ਾਨੀਆਂ ਦੇ ਬਾਰੇ ਵਿਚ ਸੋਚ ਕੇ ਤਣਾਅ ਵਿਚ ਰਹਿਣ ਦੀ ਥਾਂ ਉਹਨਾਂ ਨਾਲ ਨਜਿੱਠਣ ਨੂੰ ਆਪਣੀ ਲੰਬੀ ਜ਼ਿੰਦਗੀ ਦਾ ਕਾਰਨ ਮੰਨਦਾ ਹਾਂ।''

ਉਹਨਾਂ ਨੇ ਕਿਹਾ,''ਜ਼ਿੰਦਗੀ ਵਿਚ ਮੈਂ ਕਈ ਸੱਟਾਂ, ਫਲੂ ਅਤੇ ਇਨਫਲੁਏਂਜਾ ਦਾ ਸ਼ਿਕਾਰ ਹੋਇਆ ਹਾਂ। ਇਸ ਦੇ ਇਲਾਵਾ ਮੈਨੂੰ ਮਲੇਰੀਆ ਵੀ ਹੋ ਚੁੱਕਾ ਹੈ ਅਤੇ ਦੋ-ਤਿੰਨ ਆਪਰੇਸ਼ਨ ਵੀ ਹੋਏ ਹਨ। ਹੁਣ ਤੱਕ ਮੈਨੂੰ ਮਰ ਜਾਣਾ ਚਾਹੀਦਾ ਸੀ ਪਰ ਮੇਰੀ ਜਿਉਣ ਦੀ ਇੱਛਾ ਮੌਤ 'ਤੇ ਭਾਰੀ ਪੈ ਗਈ।'' ਬੌਬ ਨੇ ਕਿਹਾ ਕਿ ਆਧੁਨਿਕ ਯੁੱਗ ਦੀਆਂ ਕਈ ਕਮੀਆਂ ਹਨ ਜੋ ਉਮਰ ਦੀ ਸੰਭਾਵਨਾ ਨੂੰ ਘੱਟ ਕਰਦੀਆਂ ਹਨ। ਉਹਨਾਂ ਨੇ ਲੋਕਾਂ ਦੇ ਨਾਲ ਨਿੱਜੀ ਸੰਪਰਕ ਦੀ ਕਮੀ ਨੂੰ ਸਭ ਤੋਂ ਵੱਡਾ ਕਾਰਨ ਮੰਨਿਆ ਹੈ। ਉਹਨਾਂ ਨੇ ਕਿਹਾ,''ਸੜਕ 'ਤੇ ਹਰ ਕੋਈ ਆਪਣੇ ਹੱਥਾਂ ਵਿਚ ਸਮਾਰਟਫੋਨ ਲੈ ਕੇ ਚੱਲ ਰਿਹਾ ਹੈ। ਉਹ ਆਪਣੇ ਆਲੇ-ਦੁਆਲੇ ਤੋਂ ਬੇਖਬਰ ਹਨ ਅਤੇ ਇਕ-ਦੂਜੇ ਨੂੰ ਪਛਾਨਣ ਦੇ ਬਾਵਜੂਦ ਇਕ-ਦੂਜੇ ਨੂੰ ਦੇਖੇ ਬਿਨਾਂ ਬੱਸ ਚੱਲਦੇ ਜਾ ਰਹੇ ਹਨ।''

ਲੰਬੀ ਉਮਰ ਦਾ ਰਾਜ਼
ਕਸਰਤ ਅਤੇ ਖੁਰਾਕ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਬੌਬ ਨੇ ਕਿਹਾ ਕਿ ਉਹਨਾਂ ਨੇ ਉਹੀ ਖਾਧਾ ਜੋ ਉਹਨਾਂ ਦੇ ਸਾਹਮਣੇ ਰੱਖਿਆ ਗਿਆ। ਬੌਬ ਸਕਾਟਲੈਂਡ ਦੇ ਸਭ ਤੋਂ ਬਜ਼ੁਰਗ ਵਿਅਕਤੀ ਐਲਫਰੈਡ ਸਮਿਥ ਦੀ ਮੌਤ ਦੇ ਬਾਅਦ ਸਭ ਤੋਂ ਬਜ਼ੁਰਗ ਵਿਅਕਤੀ ਬਣ ਗਏ ਹਨ।


Vandana

Content Editor

Related News