ਬ੍ਰਿਟੇਨ ਨੇ ਵੀ ਲਗਾਈ Tiktok ''ਤੇ ਪਾਬੰਦੀ, ਐਪਸ ਰਾਹੀਂ ਚੀਨ ''ਤੇ ਜਾਸੂਸੀ ਦੇ ਲੱਗੇ ਦੋਸ਼

Thursday, Mar 16, 2023 - 11:59 PM (IST)

ਇੰਟਰਨੈਸ਼ਨਲ ਡੈਸਕ : ਬ੍ਰਿਟੇਨ ਦੀ ਸਰਕਾਰ ਨੇ ਚੀਨੀ ਸ਼ਾਰਟ ਰੀਲ ਐਪ 'ਟਿਕਟਾਕ' 'ਤੇ ਪਾਬੰਦੀ ਲਗਾ ਦਿੱਤੀ ਹੈ। ਬ੍ਰਿਟੇਨ ਨੇ ਅਜਿਹਾ ਅਮਰੀਕਾ ਅਤੇ ਯੂਰਪੀ ਸੰਘ ਵੱਲੋਂ ਚੁੱਕੇ ਗਏ ਕਦਮਾਂ ਦੇ ਮੱਦੇਨਜ਼ਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨ ਟਿਕਟਾਕ ਰਾਹੀਂ ਯੂਕੇ ਸਰਕਾਰ ਦੀ ਜਾਸੂਸੀ ਕਰ ਰਿਹਾ ਸੀ। ਰਿਪੋਰਟ ਮੁਤਾਬਕ ਬ੍ਰਿਟੇਨ ਨੇ ਚੀਨ ਦੀ ਮਲਕੀਅਤ ਵਾਲੀ ਸੋਸ਼ਲ ਮੀਡੀਆ ਵੀਡੀਓ ਐਪ ਨੂੰ ਸੁਰੱਖਿਆ ਲਈ ਖਤਰਾ ਦੱਸਿਆ ਹੈ ਅਤੇ ਇਸ ਸਰਕਾਰੀ ਡਿਵਾਈਸ 'ਤੇ ਪਾਬੰਦੀ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ : ਰੂਸੀ ਫਾਈਟਰ ਜੈੱਟ ਤੇ ਅਮਰੀਕੀ ਡਰੋਨ ਟਕਰਾਉਣ ਦਾ ਮਾਮਲਾ, ਅਮਰੀਕੀ ਫੌਜ ਨੇ ਜਾਰੀ ਕੀਤਾ ਵੀਡੀਓ

ਇਸ ਤੋਂ ਪਹਿਲਾਂ ਭਾਰਤ, ਅਮਰੀਕਾ ਅਤੇ ਯੂਰਪੀਅਨ ਯੂਨੀਅਨ ਸਮੇਤ ਕਈ ਦੇਸ਼ ਇਸ ਚੀਨੀ ਐਪ 'ਤੇ ਪਾਬੰਦੀ ਲਗਾ ਚੁੱਕੇ ਹਨ। ਸਾਲ 2020 'ਚ ਗਲਵਾਨ ਹਿੰਸਾ ਤੋਂ ਬਾਅਦ ਭਾਰਤ ਨੇ ਕਈ ਚੀਨੀ ਐਪਸ 'ਤੇ ਪਾਬੰਦੀ ਲਗਾ ਦਿੱਤੀ ਸੀ। ਇਨ੍ਹਾਂ 'ਚੋਂ 'ਟਿਕਟਾਕ' ਪ੍ਰਮੁੱਖ ਸੀ। ਲੋਕ ਸੋਸ਼ਲ ਮੀਡੀਆ ਐਪ Tiktok 'ਤੇ ਛੋਟੀਆਂ ਰੀਲਾਂ ਬਣਾਉਂਦੇ ਹਨ ਅਤੇ ਇਸ ਰਾਹੀਂ ਕਮਾਈ ਵੀ ਕਰਦੇ ਹਨ।

ਇਹ ਵੀ ਪੜ੍ਹੋ : 19 ਮਾਰਚ ਨੂੰ ਭਾਰਤ ਆਉਣਗੇ ਜਾਪਾਨ ਦੇ PM ਫੋਮਿਓ ਕਿਸ਼ਿਦਾ, ਇਨ੍ਹਾਂ ਮੁੱਦਿਆਂ 'ਤੇ ਕਰਨਗੇ ਵਿਚਾਰ-ਵਟਾਂਦਰਾ

ਯੂਕੇ ਦੇ ਕੈਬਨਿਟ ਦਫ਼ਤਰ ਦੇ ਮੰਤਰੀ ਓਲੀਵਰ ਡਾਉਡੇਨ ਨੇ ਸੰਸਦ ਵਿੱਚ ਟਿਕਟਾਕ 'ਤੇ ਪਾਬੰਦੀ ਦਾ ਐਲਾਨ ਕੀਤਾ। ਉਨ੍ਹਾਂ ਸੰਸਦ ਮੈਂਬਰਾਂ ਨੂੰ ਕਿਹਾ ਕਿ ਅਜਿਹੀਆਂ ਖਤਰਨਾਕ ਐਪਸ ਸਰਕਾਰੀ ਡਾਟਾ ਅਤੇ ਜਾਣਕਾਰੀ ਨੂੰ ਖਤਰੇ ਵਿੱਚ ਪਾਉਂਦੀਆਂ ਹਨ। ਸੰਵੇਦਨਸ਼ੀਲ ਸਰਕਾਰੀ ਸੂਚਨਾਵਾਂ ਦੀ ਸੁਰੱਖਿਆ ਪਹਿਲੀ ਤਰਜੀਹ ਹੈ, ਇਸ ਲਈ ਅੱਜ ਅਸੀਂ ਚੀਨ ਦੀ ਮਲਕੀਅਤ ਵਾਲੀ ਸੋਸ਼ਲ ਮੀਡੀਆ ਐਪ ਟਿਕਟਾਕ ਨੂੰ ਸਰਕਾਰੀ ਉਪਕਰਨਾਂ ਤੋਂ ਬੈਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਕਦਮ ਸੁਰੱਖਿਆ ਮਾਹਿਰਾਂ ਦੀ ਸਲਾਹ 'ਤੇ ਚੁੱਕਿਆ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News