ਬ੍ਰੈਗਜ਼ਿਟ ਬਿੱਲ ਨੂੰ ਸੰਸਦ ਤੋਂ ਮਿਲੀ ਮਨਜ਼ੂਰੀ, 31 ਨੂੰ ਈਯੂ ਤੋਂ ਵੱਖ ਹੋਵੇਗਾ ਬ੍ਰਿਟੇਨ

Thursday, Jan 23, 2020 - 02:10 AM (IST)

ਬ੍ਰੈਗਜ਼ਿਟ ਬਿੱਲ ਨੂੰ ਸੰਸਦ ਤੋਂ ਮਿਲੀ ਮਨਜ਼ੂਰੀ, 31 ਨੂੰ ਈਯੂ ਤੋਂ ਵੱਖ ਹੋਵੇਗਾ ਬ੍ਰਿਟੇਨ

ਲੰਡਨ (ਏਜੰਸੀ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਬ੍ਰੈਗਜ਼ਿਟ ਬਿੱਲ ਨੂੰ ਬ੍ਰਿਟੇਨ ਦੀ ਸੰਸਦ ਨੇ ਬੁੱਧਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ 31 ਜਨਵਰੀ ਨੂੰ ਰਾਤ 11 ਵਜੇ ਬ੍ਰਿਟੇਨ ਯੂਰਪੀ ਸੰਘ ਤੋਂ ਬਾਹਰ ਨਿਕਲ ਜਾਵੇਗਾ। ਇਸ ਦੇ ਨਾਲ ਹੀ ਬ੍ਰੈਗਜ਼ਿਟ ਬਿੱਲ ਹੁਣ ਕਾਨੂੰਨ ਬਣਨ ਲਈ ਤਿਆਰ ਹੈ। ਇਸ ਦੇ ਲਈ ਇਸ ਬਿੱਲ 'ਤੇ ਹੁਣ ਸਿਰਫ ਮਹਾਰਾਣੀ ਦੀ ਮਨਜ਼ੂਰੀ ਮਿਲਣੀ ਬਾਕੀ ਹੈ। ਜਿਸ ਤੋਂ ਬਾਅਦ ਇਹ ਕਾਨੂੰਨ ਅਮਲ ਵਿਚ ਆ ਜਾਵੇਗਾ।
ਇਸ ਤੋਂ ਪਹਿਲਾਂ ਬ੍ਰਿਟੇਨ ਦੇ ਹਾਊਸ ਆਫ ਕਾਮਨਸ ਨੇ ਯੂਰਪੀ ਯੂਨੀਅਨ ਤੋਂ ਬਾਹਰ ਨਿਕਲਣ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਸੀ। ਸਮਝੌਤੇ ਦੇ ਪੱਖ ਵਿਚ 330 ਵੋਟਾਂ ਜਦੋਂ ਕਿ ਵਿਰੋਧ ਵਿਚ 231 ਵੋਟਾਂ ਪਈਆਂ ਸਨ। ਈਯੂ-ਯੂ.ਕੇ ਵਿਦਡ੍ਰਾਲ ਐਗਰੀਮੈਂਟ ਬਿੱਲ ਨੂੰ ਹੁਣ ਕਵੀਨ ਦੀ ਮਨਜ਼ੂਰੀ ਮਿਲਣੀ ਬਾਕੀ ਹੈ। ਜੋ ਕਿ ਆਸਾਨੀ ਨਾਲ ਮਿਲ ਜਾਵੇਗੀ। ਇਸ ਤੋਂ ਬਾਅਦ ਬ੍ਰਿਟੇਨ ਯੂਰਪੀ ਯੂਨੀਅਨ ਦੀ 50 ਸਾਲ ਪੁਰਾਣੀ ਆਪਣੀ ਮੈਂਬਰਸ਼ਿਪ ਖਤਮ ਹੋ ਜਾਵੇਗੀ।

ਬ੍ਰੈਗਜ਼ਿਟ ਦਾ ਮਤਲਬ ਹੈ ਬ੍ਰਿਟੇਨ ਐਗਜ਼ਿਟ ਯਾਨੀ ਬ੍ਰਿਟੇਨ ਦਾ ਯੂਰਪੀ ਯੂਨੀਅਨ ਤੋਂ ਬਾਹਰ ਜਾਣਾ। ਇਸ ਵੇਲੇ ਯੂਰਪੀ ਯੂਨੀਅਨ ਵਿਚ 28 ਯੂਰਪੀ ਦੇਸ਼ਾਂ ਦੀ ਆਰਥਿਕ ਅਤੇ ਰਾਜਨੀਤਕ ਭਾਈਵਾਲੀ ਹੈ। ਦੂਜੀ ਵਿਸ਼ਵ ਜੰਗ ਤੋਂ ਬਾਅਦ ਆਰਥਿਕ ਸਹਿਯੋਗ ਵਧਾਉਣ ਲਈ ਯੂਰਪੀ ਸੰਘ ਦਾ ਨਿਰਮਾਣ ਕੀਤਾ ਗਿਆ ਸੀ। ਇਸ ਦੇ ਪਿੱਛੇ ਸੋਚ ਸੀ ਕਿ ਜੋ ਦੇਸ਼ ਇਕੱਠੇ ਵਪਾਰ ਕਰਨਗੇ ਉਹ ਇਕ-ਦੂਜੇ ਦੇ ਖਿਲਾਫ ਜੰਗ ਕਰਨ ਤੋਂ ਬੱਚਣਗੇ। ਯੂਰਪੀ ਯੂਨੀਅਨ ਦੀ ਆਪਣੀ ਮੁਦਰਾ ਯੂਰੋ ਹੈ, ਜਿਸ ਦਾ 28 ਵਿਚੋਂ 19 ਮੈਂਬਰ ਦੇਸ਼ ਇਸਤੇਮਾਲ ਕਰਦੇ ਹਨ।
 

 


author

Sunny Mehra

Content Editor

Related News