ਬ੍ਰਿਟੇਨ 'ਚ ਮਿਲਿਆ ਇਨਸਾਨ ਦੇ ਬੱਚੇ ਜਿੱਡਾ ਵੱਡਾ 'ਡੱਡੂ'
Friday, May 14, 2021 - 01:01 PM (IST)
ਬ੍ਰਿਟੇਨ (ਇੰਟ.) ਤੁਸੀਂ ਆਪਣੀ ਜ਼ਿੰਦਗੀ ’ਚ ਡੱਡੂ ਤਾਂ ਬਹੁਤ ਦੇਖੇ ਹੋਣਗੇ ਪਰ ਜੇਕਰ ਡੱਡੂ ਇਨਸਾਨ ਦੇ ਬੱਚੇ ਜਿੱਡਾ ਹੋਵੇ ਤਾਂ ਹੈਰਾਨੀ ਤਾਂ ਹੋਵੇਗੀ ਹੀ। ਜੀ ਹਾਂ, ਨਿਊ ਬ੍ਰਿਟੇਨ ਦੇ ਸੋਲੋਮਨ ਆਈਲੈਂਡ ’ਚ 35 ਸਾਲਾ ਜਿਮੀ ਹਿਊਗੋ ਜੰਗਲੀ ਸੂਰਾਂ ਦਾ ਸ਼ਿਕਾਰ ਕਰ ਰਿਹਾ ਸੀ ਤਾਂ ਅਚਾਨਕ ਉਸਨੂੰ ਇਕ ਵਿਸ਼ਾਲ ਡੱਡੂ ਨਜ਼ਰ ਆਇਆ। ਇਹ ਲਗਭਗ ਇਕ ਇਨਸਾਨ ਦੇ ਬੱਚੇ ਦੇ ਆਕਾਰ ਦਾ ਸੀ। ਹਿਊਗੋ ਨੇ ਇਸਦੀ ਫੋਟੋ ਨੂੰ ਵਾਇਰਲ ਕੀਤੀ ਅਤੇ ਕੈਪਸ਼ਨ ’ਚ ਲਿਖਿਆ-ਜਿਥੋਂ ਮੈਂ ਆਉਂਦਾ ਹਾਂ ਉਥੇ ਇਸਨੂੰ ਬੁਸ਼ ਚਿਕੇਨ ਕਹਿੰਦੇ ਹਨ। ਹਿਊਗੋ ਨੇ ਦੱਸਿਆ ਕਿ ਮੈਂ ਹੁਣ ਤੱਕ ਜਿੰਨੇ ਡੱਡੂ ਦੇਖੇ ਹਨ ਉਨ੍ਹਾਂ ਵਿਚੋਂ ਇਹ ਸਭ ਤੋਂ ਵੱਡਾ ਹੈ, ਕਿਸੇ ਇਨਸਾਨੀ ਬੱਚੇ ਦੇ ਬਰਾਬਰ। ਮੈਂ ਇਸਨੂੰ ਦੇਖਿਆ ਤਾਂ ਮੈਨੂੰ ਯਕੀਨ ਹੀ ਨਹੀਂ ਹੋਇਆ ਕਿ ਏਡਾ ਵੱਡਾ ਡੱਡੂ ਵੀ ਹੋ ਸਕਦਾ ਹੈ।
ਕੋਰਨਫਰ ਗੱਪੀ ਨਸਲ ਦਾ ਇਹ ਡੱਡੂ ਦੁਨੀਆ ਦਾ ਸਭ ਤੋਂ ਵੱਡਾ ਡੱਡੂ ਹੈ। ਇਹ ਆਮ ਤੌਰ ’ਤੇ ਨਿਊ ਬ੍ਰਿਟੇਨ ’ਚ ਸੋਲੋਮਨ ਆਈਲੈਂਡ ਦੇ ਬਿਸਮਾਰਕ ਆਰਕੀਪੇਲਾਗੋ ’ਚ ਪਾਇਆ ਜਾਂਦਾ ਹੈ। ਇਸ ਡੱਡੂ ਦੀ ਫੋਟੋ ’ਤੇ ਲੋਕ ਕਮੈਂਟ ’ਚ ਹੈਰਾਨੀ ਪ੍ਰਗਟਾਉਣ ਲੱਗੇ ਤਾਂ ਕਈ ਲੋਕ ਇਸਨੂੰ ਦੇਖ ਕੇ ਡਰ ਗਏ। ਇਸ ਨਸਲ ਦੇ ਡੱਡੂ ਆਵਾਜ਼ ’ਤੇ ਬਹੁਤ ਫੋਕਸ ਕਰਦੇ ਹਨ। ਇਸ ਡੱਡੂ ਨੂੰ ਜਦੋਂ ਫੜਿਆ ਗਿਆ, ਉਸਦੇ ਕੁਝ ਹੀ ਦੇਰ ਬਾਅਦ ਉਹ ਮਰ ਗਿਆ। ਪਿੰਡ ਵਾਲਿਆਂ ਨੇ ਉਸ ਦੀਆਂ ਫੋਟੋਆਂ ਖਿੱਚੀਆਂ ਅਤੇ ਫਿਰ ਉਸਨੂੰ ਖਾਣ ਦਾ ਮਜ਼ਾ ਲਿਆ।