ਧੀ ਨੇ ਮਾਪਿਆਂ ਦਾ ਕਤਲ ਕਰ 4 ਸਾਲਾਂ ਤੱਕ ਘਰ 'ਚ ਲੁਕਾ ਕੇ ਰੱਖੀਆਂ ਲਾਸ਼ਾਂ, ਅਦਾਲਤ ਨੇ ਸੁਣਾਈ ਵੱਡੀ ਸਜ਼ਾ

Saturday, Oct 12, 2024 - 06:27 PM (IST)

ਧੀ ਨੇ ਮਾਪਿਆਂ ਦਾ ਕਤਲ ਕਰ 4 ਸਾਲਾਂ ਤੱਕ ਘਰ 'ਚ ਲੁਕਾ ਕੇ ਰੱਖੀਆਂ ਲਾਸ਼ਾਂ, ਅਦਾਲਤ ਨੇ ਸੁਣਾਈ ਵੱਡੀ ਸਜ਼ਾ

ਲੰਡਨ- ਬਰਤਾਨੀਆ ਦੀ ਇਕ ਅਦਾਲਤ ਨੇ ਵਰਜੀਨੀਆ ਮੈਕਕੁਲੋ ਨਾਂ ਦੀ ਔਰਤ ਨੂੰ ਆਪਣੇ ਮਾਤਾ-ਪਿਤਾ ਦੇ ਕਤਲ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਹੁਕਮ ਦਿੱਤਾ ਹੈ ਕਿ ਉਸ ਨੂੰ ਅਗਲੇ 36 ਸਾਲਾਂ ਤੱਕ ਪੈਰੋਲ 'ਤੇ ਰਿਹਾਅ ਨਹੀਂ ਕੀਤਾ ਜਾਵੇਗਾ। ਇਸ ਮਾਮਲੇ ਨੇ ਸਭ ਨੂੰ ਉਦੋਂ ਹੈਰਾਨ ਕਰ ਦਿੱਤਾ, ਜਦੋਂ ਇਹ ਖੁਲਾਸਾ ਹੋਇਆ ਕਿ ਵਰਜੀਨੀਆ ਨੇ 4 ਸਾਲਾਂ ਤੱਕ ਆਪਣੇ ਮਾਤਾ-ਪਿਤਾ ਦੀਆਂ ਲਾਸ਼ਾਂ ਨਾਲ ਇੱਕੋ ਘਰ ਵਿੱਚ ਰਹਿਣਾ ਚੁਣਿਆ।

ਇਹ ਵੀ ਪੜ੍ਹੋ: ਪ੍ਰਵਾਸੀਆਂ ਨੂੰ ਲੈ ਕੇ ਡੋਨਾਲਡ ਟਰੰਪ ਨੇ ਦਿੱਤਾ ਵੱਡਾ ਬਿਆਨ

ਕਤਲ ਦੀ ਘਟਨਾ

ਵਰਜੀਨੀਆ ਨੇ 2019 ਵਿੱਚ ਆਪਣੇ ਮਾਪਿਆਂ ਦਾ ਕਤਲ ਕਰ ਦਿੱਤਾ ਸੀ। ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹੋਏ, ਚੇਮਸਫੋਰਡ ਕਰਾਊਨ ਕੋਰਟ ਨੇ ਕਿਹਾ ਕਿ ਇਸ ਘਿਣਾਉਣੀ ਕਾਰਵਾਈ ਨੇ ਮਾਪਿਆਂ ਅਤੇ ਬੱਚਿਆਂ ਵਿਚਕਾਰ ਵਿਸ਼ਵਾਸ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਹੈ। ਜੱਜ ਜੇਰੇਮੀ ਜੌਹਨਸਨ ਨੇ ਮਾਮਲੇ ਨੂੰ ਬਹੁਤ ਗੰਭੀਰ ਦੱਸਦਿਆਂ ਕਿਹਾ ਕਿ ਵਰਜੀਨੀਆ ਵੱਲੋਂ ਕੀਤੇ ਗਏ ਅਪਰਾਧ ਨੇ ਪਰਿਵਾਰਕ ਰਿਸ਼ਤਿਆਂ ਨੂੰ ਠੇਸ ਪਹੁੰਚਾਈ ਹੈ।

ਇਹ ਵੀ ਪੜ੍ਹੋ: ਅਮਰੀਕਾ ’ਚ ਮਿਲਟਨ ਤੂਫਾਨ ਨਾਲ 16 ਲੋਕਾਂ ਦੀ ਮੌਤ , 30 ਲੱਖ ਘਰਾਂ ਦੀ ਬਿਜਲੀ ਠੱਪ

ਕਤਲ ਦਾ ਖੁਲਾਸਾ 

ਪਿਛਲੇ ਸਾਲ ਸਤੰਬਰ ਵਿੱਚ ਜਦੋਂ ਪੁਲਸ ਨੇ ਵਰਜੀਨੀਆ ਦੇ ਘਰ ਛਾਪਾ ਮਾਰਿਆ ਤਾਂ ਉਨ੍ਹਾਂ ਨੂੰ 2 ਲਾਸ਼ਾਂ ਮਿਲੀਆਂ। ਵਰਜੀਨੀਆ ਨੇ ਪੁਲਸ ਕੋਲ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਸ ਨੇ ਦੱਸਿਆ ਕਿ ਉਸ ਨੇ ਆਪਣੇ 70 ਸਾਲਾ ਪਿਤਾ ਜੌਹਨ ਮੈਕੁਲਫ ਨੂੰ ਜ਼ਹਿਰ ਦੇ ਕੇ ਮਾਰਿਆ ਸੀ ਅਤੇ ਅਗਲੇ ਦਿਨ ਉਸਨੇ ਆਪਣੀ 70 ਸਾਲਾ ਮਾਂ 'ਤੇ ਹਥੌੜੇ ਨਾਲ ਹਮਲਾ ਕੀਤਾ ਅਤੇ ਫਿਰ ਚਾਕੂ ਨਾਲ ਉਸਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਬੰਗਲਾਦੇਸ਼ ’ਚ ਦੁਰਗਾ ਪੂਜਾ ਪੰਡਾਲ ’ਤੇ ਸੁੱਟਿਆ ਗਿਆ ਪੈਟਰੋਲ ਬੰਬ, ਮਚੀ ਹਫੜਾ-ਦਫੜੀ

ਲਾਸ਼ਾਂ ਨੂੰ ਲੁਕਾਇਆ

ਵਰਜੀਨੀਆ ਨੇ ਆਪਣੇ ਪਿਤਾ ਦੀ ਲਾਸ਼ ਨੂੰ ਇੱਕ ਪੱਥਰ ਦੇ ਮਕਬਰੇ ਵਿੱਚ ਰੱਖਿਆ ਅਤੇ ਆਪਣੀ ਮਾਂ ਦੀ ਲਾਸ਼ ਨੂੰ ਸਲੀਪਿੰਗ ਬੈਗ ਵਿੱਚ ਲਪੇਟ ਕੇ ਇੱਕ ਅਲਮਾਰੀ ਵਿੱਚ ਲੁਕਾ ਦਿੱਤਾ। ਉਸ ਨੇ ਪੁਲਸ ਨੂੰ ਉਹ ਹਥੌੜਾ ਅਤੇ ਚਾਕੂ ਵੀ ਦਿੱਤਾ, ਜਿਸ ਨਾਲ ਉਸ ਨੇ ਆਪਣੀ ਮਾਂ ਦਾ ਕਤਲ ਕੀਤਾ ਸੀ।

ਇਹ ਵੀ ਪੜ੍ਹੋ: ਨਹੀਂ ਹੋਈ ਕੋਈ ਠੋਸ ਗੱਲਬਾਤ; ਭਾਰਤ ਨੇ ਟਰੂਡੋ ਦੀਆਂ ਟਿੱਪਣੀਆਂ ਨੂੰ ਕੀਤਾ ਖਾਰਿਜ, ਸਬੰਧਾਂ 'ਚ ਤਣਾਅ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News