ਭੂਚਾਲ ਤੋਂ ਬਾਅਦ ਅਮਰੀਕਾ ਨੇ ਵਾਨੂਅਤੂ ''ਚ ਆਪਣਾ ਦੂਤਘਰ ਅਗਲੇ ਨੋਟਿਸ ਤੱਕ ਕੀਤਾ ਬੰਦ

Tuesday, Dec 17, 2024 - 06:10 PM (IST)

ਭੂਚਾਲ ਤੋਂ ਬਾਅਦ ਅਮਰੀਕਾ ਨੇ ਵਾਨੂਅਤੂ ''ਚ ਆਪਣਾ ਦੂਤਘਰ ਅਗਲੇ ਨੋਟਿਸ ਤੱਕ ਕੀਤਾ ਬੰਦ

ਵਾਸ਼ਿੰਗਟਨ (ਏਜੰਸੀ)- ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿਚ ਮੰਗਲਵਾਰ ਨੂੰ ਆਏ 7.3 ਤੀਬਰਤਾ ਦੇ ਭੂਚਾਲ ਤੋਂ ਬਾਅਦ ਅਮਰੀਕਾ ਨੇ ਵਾਨੂਅਤੂ ਵਿਚ ਆਪਣਾ ਦੂਤਘਰ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਹੈ। ਪਾਪੂਆ ਨਿਊ ਗਿਨੀ 'ਚ ਅਮਰੀਕੀ ਦੂਤਘਰ ਨੇ ਕਿਹਾ, 'ਪੋਰਟ ਵਿਲਾ 'ਚ ਅਮਰੀਕੀ ਦੂਤਘਰ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਅਤੇ ਅਗਲੇ ਨੋਟਿਸ ਤੱਕ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਸਾਡੀ ਹਮਦਰਦੀ ਇਸ ਭੂਚਾਲ ਨਾਲ ਪ੍ਰਭਾਵਿਤ ਸਾਰੇ ਲੋਕਾਂ ਦੇ ਨਾਲ ਹੈ।'

ਇਹ ਵੀ ਪੜ੍ਹੋ: 7.3 ਤੀਬਰਤਾ ਦੇ ਭੂਚਾਲ ਨਾਲ ਸਵੇਰੇ-ਸਵੇਰੇ ਕੰਬੀ ਧਰਤੀ, ਵੱਡੀ ਤਬਾਹੀ ਦਾ ਖਦਸ਼ਾ

ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਵਿੰਸਟਨ ਪੀਟਰਸ ਨੇ ਕਿਹਾ, 'ਨਿਊਜ਼ੀਲੈਂਡ ਦੇ ਡਿਪਲੋਮੈਟਿਕ ਮਿਸ਼ਨ ਦੀ ਇਮਾਰਤ ਨੂੰ ਵੀ ਗੰਭੀਰ ਨੁਕਸਾਨ ਪਹੁੰਚਿਆ ਹੈ। ਨਿਊਜ਼ੀਲੈਂਡ ਵਾਨੂਅਤੂ ਵਿੱਚ ਆਏ ਭੂਚਾਲ ਅਤੇ ਨਤੀਜੇ ਵਜੋਂ ਹੋਏ ਨੁਕਸਾਨ ਨੂੰ ਲੈ ਕੇ ਡੂੰਘੀ ਚਿੰਤਾ ਵਿੱਚ ਹੈ। ਸਾਡੇ ਹਮਦਰਦੀ ਵਾਨੂਅਤੂ ਦੇ ਲੋਕਾਂ ਅਤੇ ਅਧਿਕਾਰੀਆਂ ਦੇ ਨਾਲ ਹੈ। ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਦੇ ਦੂਤਘਰਾਂ ਨੇੜੇ ਸਥਿਤ ਸਾਡੇ ਹਾਈ ਕਮਿਸ਼ਨ ਦੀ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।'

ਇਹ ਵੀ ਪੜ੍ਹੋ: ਵਿਦੇਸ਼ ਤੋਂ ਆਈ ਦੁਖਦਾਈ ਖ਼ਬਰ; ਰੈਸਟੋਰੈਂਟ 'ਚੋਂ ਮਿਲੀਆਂ 12 ਭਾਰਤੀਆਂ ਦੀਆਂ ਲਾਸ਼ਾਂ

ਆਸਟਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਵਾਨੂਅਤੂ  ਦਾ ਸਮਰਥਨ ਕਰਨ ਲਈ ਤਿਆਰ ਹੈ, ਕਿਉਂਕਿ ਨੁਕਸਾਨ ਦੀ ਹੱਦ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਕਿਹਾ ਕਿ ਸ਼ਕਤੀਸ਼ਾਲੀ ਭੂਚਾਲ ਵਾਨੂਅਤੂ  ਦੀ ਰਾਜਧਾਨੀ ਪੋਰਟ ਵਿਲਾ ਤੋਂ 20 ਮੀਲ ਤੋਂ ਵੀ ਘੱਟ ਦੂਰੀ 'ਤੇ ਆਇਆ। ਉਥੇ ਹੀ ਵਾਨੂਅਤੂ ਰੈੱਡ ਕਰਾਸ ਸੁਸਾਇਟੀ ਨੇ ਕਿਹਾ ਕਿ ਭੂਚਾਲ ਕਾਰਨ ਇਮਾਰਤਾਂ ਢਹਿ ਗਈਆਂ। ਇਸ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਮੰਦਭਾਗੀ ਖਬਰ, ਹਾਦਸੇ 'ਚ 2 ਪੰਜਾਬੀ ਮੁੰਡਿਆਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News