ਬੰਗਲਾਦੇਸ਼ ''ਚ ਹਿੰਦੂਆਂ ''ਤੇ ਹਮਲਿਆਂ ਖਿਲਾਫ ਵ੍ਹਾਈਟ ਹਾਊਸ ਤੋਂ ''US ਕੈਪੀਟਲ'' ਤੱਕ ਕੱਢਿਆ ਗਿਆ ਮਾਰਚ
Tuesday, Dec 10, 2024 - 01:24 PM (IST)
ਵਾਸ਼ਿੰਗਟਨ (ਏਜੰਸੀ)- ਬੰਗਲਾਦੇਸ਼ ਵਿਚ ਹਿੰਦੂਆਂ 'ਤੇ ਹੋ ਰਹੇ ਹਮਲਿਆਂ ਦੇ ਵਿਰੋਧ ਵਿਚ ਵੱਡੀ ਗਿਣਤੀ ਵਿਚ ਭਾਰਤੀ ਅਮਰੀਕੀਆਂ ਨੇ ਵ੍ਹਾਈਟ ਹਾਊਸ (ਅਮਰੀਕੀ ਰਾਸ਼ਟਰਪਤੀ ਦਾ ਅਧਿਕਾਰਤ ਦਫਤਰ ਅਤੇ ਰਿਹਾਇਸ਼) ਤੋਂ ਯੂ.ਐੱਸ. ਕੈਪੀਟਲ (ਅਮਰੀਕੀ ਸੰਸਦ ਭਵਨ) ਤੱਕ ਮਾਰਚ ਕੱਢਿਆ। "ਸਾਨੂੰ ਇਨਸਾਫ਼ ਚਾਹੀਦਾ ਹੈ" ਅਤੇ "ਹਿੰਦੂਆਂ ਦੀ ਰੱਖਿਆ ਕਰੋ" ਵਰਗੇ ਨਾਅਰੇ ਲਗਾਉਂਦੇ ਹੋਏ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨੇ ਸਾਬਕਾ ਰਾਸ਼ਟਰਪਤੀ ਜੋਅ ਬਾਈਡੇਨ ਪ੍ਰਸ਼ਾਸਨ ਅਤੇ ਨਵੇਂ ਚੁਣੇ ਗਏ ਡੋਨਾਲਡ ਟਰੰਪ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਬੰਗਲਾਦੇਸ਼ ਦੀ ਨਵੀਂ ਸਰਕਾਰ ਨੂੰ ਹਿੰਦੂਆਂ ਦੀ ਸੁਰੱਖਿਆ ਲਈ ਕਦਮ ਚੁੱਕਣ ਲਈ ਕਹਿਣ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਵੀ ਕਰਨ।
ਇਹ ਵੀ ਪੜ੍ਹੋ: ਸੀਰੀਆ 'ਤੇ ਟਰੰਪ ਵੱਲੋਂ ਦਿੱਤੇ ਗਏ ਬਿਆਨਾਂ ਦਾ ਹਿੰਦੂ-ਅਮਰੀਕੀ ਤੁਲਸੀ ਗਬਾਰਡ ਨੇ ਕੀਤਾ ਸਮਰਥਨ
ਇਹ ਮਾਰਚ ਸੋਮਵਾਰ ਨੂੰ ਬੰਗਲਾਦੇਸ਼ 'ਚ ਹਿੰਦੂਆਂ 'ਤੇ ਹੋ ਰਹੇ ਹਮਲਿਆਂ ਦੇ ਵਿਰੋਧ 'ਚ ਕੱਢਿਆ ਗਿਆ। ਇਕ ਸਮਾਗਮ ਦੇ ਆਯੋਜਕਾਂ, 'StopHinduGenocide.org', 'ਬੰਗਲਾਦੇਸ਼ੀ ਡਾਇਸਪੋਰਾ ਆਰਗੇਨਾਈਜ਼ੇਸ਼ਨਜ਼' ਅਤੇ 'ਹਿੰਦੂ ਐਕਸ਼ਨ' ਨੇ ਮੰਗ ਕੀਤੀ ਕਿ ਅਮਰੀਕਾ ਆਧਾਰਿਤ ਕੰਪਨੀਆਂ ਬੰਗਲਾਦੇਸ਼ ਤੋਂ ਕੱਪੜੇ ਖਰੀਦਣਾ ਬੰਦ ਕਰਨ, ਜੋ ਕਿ ਅਮਰੀਕਾ ਨੂੰ ਕੀਤੇ ਜਾਣ ਵਾਲੇ ਨਿਰਯਾਤ 'ਤੇ ਕਾਫੀ ਹੱਦ ਤੱਕ ਨਿਰਭਰ ਹੈ। 'ਹਿੰਦੂ ਐਕਸ਼ਨ' ਦੇ ਉਤਸਵ ਚੱਕਰਵਰਤੀ ਨੇ ਕਿਹਾ, “ਇਹ ਮਾਰਚ ਸਿਰਫ਼ ਇਨਸਾਫ਼ ਦੀ ਮੰਗ ਨਹੀਂ ਕਰਦਾ ਹੈ, ਸਗੋਂ ਇਹ ਜਵਾਬਦੇਹੀ ਦੀ ਮੰਗ ਹੈ। ਚੱਕਰਵਰਤੀ ਨੇ ਕਿਹਾ, 'ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਨ੍ਹਾਂ ਦੇ ਮੰਦਰਾਂ ਨੂੰ ਸਾੜਿਆ ਜਾ ਰਿਹਾ ਹੈ ਅਤੇ ਤਬਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਘਰ ਲੁੱਟੇ ਜਾ ਰਹੇ ਹਨ। ਚਿਟਗਾਂਵ ਖੇਤਰ ਦੇ ਹਿੰਦੂ ਸੰਤਾਂ ਵਿੱਚੋਂ ਇੱਕ ਚਿਨਮਯ ਦਾਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਤਸੀਹੇ ਦਿੱਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਪਟਿਆਲਾ ਦੇ ਛੋਟੇ ਜਿਹੇ ਪਿੰਡ ਦੇ ਮੁੰਡੇ ਨੇ ਇਟਲੀ 'ਚ ਹਾਸਲ ਕੀਤਾ ਵੱਡਾ ਮੁਕਾਮ, ਹਰ ਪਾਸੇ ਹੋ ਰਹੇ ਚਰਚੇ
ਦੁਨੀਆ ਭਰ ਵਿਚ ਭਾਈਚਾਰਾ ਇਸ ਨੂੰ ਲੈ ਕੇ ਬੇਹੱਦ ਚਿੰਤਤ ਹੈ। ਇਸ ਲਈ, ਲੋਕ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਵ੍ਹਾਈਟ ਹਾਊਸ ਅਤੇ ਅਮਰੀਕਾ ਦੇ ਲੋਕ ਬੰਗਲਾਦੇਸ਼ ਵਿਚ ਕੀ ਹੋ ਰਿਹਾ ਹੈ, ਇਸ ਤੋਂ ਜਾਣੂ ਹੋਣ।'' ਵਰਜੀਨੀਆ ਤੋਂ ਨਰਸਿਮਹਾ ਕੋਪੁਲਾ ਨੇ ਕਿਹਾ, ''ਅਸੀਂ ਬੰਗਲਾਦੇਸ਼ੀ ਹਿੰਦੂਆਂ ਲਈ ਨਿਆਂ ਮੰਗਣ ਦੇ ਇਰਾਦੇ ਨਾਲ ਵ੍ਹਾਈਟ ਹਾਊਸ ਦੇ ਸਾਹਮਣੇ ਇਕੱਠੇ ਹੋਏ ਹਾਂ...।' 'ਹਿੰਦੂਐਕਸ਼ਨ' ਦੇ ਸ਼੍ਰੀਕਾਂਤ ਅਕੁਨੁਰੀ ਨੇ ਕਿਹਾ ਕਿ ਬੰਗਲਾਦੇਸ਼ੀ ਹਿੰਦੂਆਂ ਨਾਲ ਦੁਖਾਂਤ ਵਾਪਰ ਰਹੇ ਹਨ। ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਇਸਕੋਨ ਦੇ ਸੰਤ ਚਿਨਮਯ ਦਾਸ ਨੂੰ ਰਿਹਾਅ ਕੀਤਾ ਜਾਵੇ।" ਐਟਲਾਂਟਿਕ ਸਿਟੀ ਵਿੱਚ ਇੱਕ ਬੰਗਲਾਦੇਸ਼ੀ ਕਮਿਊਨਿਟੀ ਸੰਸਥਾ ਦੇ ਮੁਖੀ ਪ੍ਰਸੇਨਜੀਤ ਦੱਤਾ ਨੇ ਇਸਕੋਨ ਸੰਤ ਚਿਨਮਯ ਦਾਸ ਦੀ ਰਿਹਾਈ ਦੀ ਮੰਗ ਕੀਤੀ ਹੈ। 'ਗਲੋਬਲ ਹਿੰਦੂ ਟੈਂਪਲ ਨੈੱਟਵਰਕ' ਦੇ ਪ੍ਰਧਾਨ ਮਹਿੰਦਰ ਗੁਲਾਟੀ ਨੇ ਕਿਹਾ ਕਿ ਬੰਗਲਾਦੇਸ਼ 'ਚ ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰ ਇਸ ਘੱਟ ਗਿਣਤੀ ਭਾਈਚਾਰੇ 'ਤੇ ਹਮਲਾ ਹੈ।
ਇਹ ਵੀ ਪੜ੍ਹੋ: ਕਿਸੇ ਦੀ ਜਾਨ ਲੈਣ 'ਤੇ ਕਿਵੇਂ ਹੁੰਦਾ ਹੈ ਮਹਿਸੂਸ, ਇਹ ਜਾਨਣ ਲਈ ਵਿਦਿਆਰਥੀ ਨੇ ਕਰ'ਤਾ ਔਰਤ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8