ਘਰ 'ਚੋਂ ਮਿਲੀਆਂ ਇਕੋ ਪਰਿਵਾਰ ਦੇ 5 ਜੀਆਂ ਦੀਆਂ ਲਾਸ਼ਾਂ
Wednesday, Dec 18, 2024 - 02:01 PM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਸਟੇਟ ਉਟਾਹ ਦੇ ਇੱਕ ਘਰ ਵਿੱਚ 3 ਬੱਚਿਆਂ ਸਮੇਤ ਪਰਿਵਾਰ ਦੇ 5 ਮੈਂਬਰ ਮ੍ਰਿਤਕ ਪਾਏ ਗਏ ਹਨ ਅਤੇ ਇੱਕ 17 ਸਾਲਾ ਮੁੰਡੇ ਨੂੰ ਗੋਲੀ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ ਹੈ। ਸਥਾਨਕ ਪੁਲਸ ਨੇ ਇਹ ਜਾਣਕਾਰੀ ਦਿੱਤੀ। ਵੈਸਟ ਵੈਲੀ ਸਿਟੀ ਪੁਲਸ ਵਿਭਾਗ ਦੇ ਬੁਲਾਰੇ ਰੌਕਸੇਨ ਵੈਨੁਕੂ ਅਨੁਸਾਰ ਮ੍ਰਿਤਕਾਂ ਵਿਚ 2 ਬਾਲਗ, ਇੱਕ 11 ਸਾਲ ਦਾ ਲੜਕਾ ਅਤੇ 9 ਅਤੇ 2 ਸਾਲ ਦੀਆਂ 2 ਲੜਕੀਆਂ ਸ਼ਾਮਲ ਹਨ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਉਨ੍ਹਾਂ ਦੀ ਮੌਤ ਕਿਵੇਂ ਹੋਈ। ਇਹ ਲਾਸ਼ਾਂ ਸਾਲਟ ਲੇਕ ਸਿਟੀ ਤੋਂ ਲਗਭਗ 9 ਮੀਲ ਦੱਖਣ-ਪੱਛਮ ਵਿੱਚ ਵੈਸਟ ਵੈਲੀ ਸਿਟੀ ਦੇ ਘਰ ਵਿੱਚੋ ਮਿਲੀਆਂ। ਉਥੇ ਹੀ ਜ਼ਖਮੀ ਨੌਜਵਾਨ ਗੈਰੇਜ ਵਿਚ ਮਿਲਿਆ।
ਇਹ ਵੀ ਪੜ੍ਹੋ: ਅਮਰੀਕਾ ਨੇ H-1ਬੀ ਵੀਜ਼ਾ ਨਿਯਮਾਂ 'ਚ ਦਿੱਤੀ ਢਿੱਲ, ਭਾਰਤੀਆਂ ਨੂੰ ਸਭ ਤੋਂ ਵੱਧ ਫਾਇਦਾ ਹੋਣ ਦੀ ਸੰਭਾਵਨਾ
ਵੈਨੁਕੂ ਨੇ ਰਾਤ ਦੇ ਸਮੇਂ ਇਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਇਹ ਬਿਲਕੁਲ ਭਿਆਨਕ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਗੋਲੀਬਾਰੀ ਦੀ ਘਟਨਾ ਇਸ ਘਰ ਤੱਕ ਹੀ ਸੀਮਤ ਸੀ। ਜ਼ਖਮੀ ਮੁੰਡੇ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਸ ਲਈ ਉਸ ਨਾਲ ਗੱਲ ਕਰਨ ਅਤੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਵਿਚ ਕੁੱਝ ਚੁਣੌਤੀਆਂ ਹਨ। ਪੁਲਸ ਘਰ ਦੇ ਅੰਦਰ ਦੀ ਹਾਲਾਤਾਂ ਦੀ ਜਾਂਚ ਕਰ ਰਹੀ ਹੈ ਅਤੇ ਗੁਆਂਢੀਆਂ ਨਾਲ ਵੀ ਗੱਲ ਕਰ ਰਹੀ ਹੈ। ਇਸ ਤੋਂ ਇਲਾਵਾ ਡੋਰਬੈੱਲ ਕੈਮਰੇ ਵਰਗੀਆਂ ਚੀਜ਼ਾਂ ਤੋਂ ਸਬੂਤ ਤਲਾਸ਼ ਰਹੀ ਹੈ।
ਇਹ ਵੀ ਪੜ੍ਹੋ: ਚੇਨਈ 'ਚ ਜਨਮੀ ਭਾਰਤੀ-ਅਮਰੀਕੀ ਨੇ ਜਿੱਤਿਆ 'ਮਿਸ ਇੰਡੀਆ USA' 2024 ਦਾ ਖਿਤਾਬ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8