ਮਹਿਲਾ ਨੇ ਕੀਤੀ ਸ਼ਖਸ ਨੂੰ ਮਾਰਨ ਦੀ ਕੋਸ਼ਿਸ਼, ਹੋਈ ਗਿਫ੍ਰਤਾਰ

Sunday, Sep 09, 2018 - 02:42 PM (IST)

ਮਹਿਲਾ ਨੇ ਕੀਤੀ ਸ਼ਖਸ ਨੂੰ ਮਾਰਨ ਦੀ ਕੋਸ਼ਿਸ਼, ਹੋਈ ਗਿਫ੍ਰਤਾਰ

ਲੰਡਨ (ਬਿਊਰੋ)— ਬ੍ਰਿਟਿਸ਼ ਪੁਲਸ ਨੇ ਸ਼ਨੀਵਾਰ ਨੂੰ ਹੱਤਿਆ ਦੀ ਕੋਸ਼ਿਸ਼ ਕਰ ਰਹੀ ਇਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ। ਰਿਪੋਰਟ ਮੁਤਾਬਕ ਮਹਿਲਾ ਬਾਜ਼ਾਰ ਵਿਚ ਚਾਕੂ ਲੈ ਕੇ ਇਕ ਸ਼ਖਸ ਨੂੰ ਮਾਰਨ ਲਈ ਉਸ ਦਾ ਪਿੱਛਾ ਕਰ ਰਹੀ ਸੀ। ਬਾਨਰਸਲੇ ਦੇ ਉੱਤਰੀ ਇਲਾਕੇ ਦੀ ਇਸ ਘਟਨਾ 'ਤੇ ਪੁਲਸ ਨੇ ਦੱਸਿਆ ਕਿ ਹੱਤਿਆ ਦੀ ਕੋਸ਼ਿਸ਼ ਦੇ ਸ਼ੱਕ ਵਿਚ 28 ਸਾਲਾ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਆ ਹੈ। ਇਸ ਹਮਲੇ ਵਿਚ ਇਕ ਸ਼ਖਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਅਸਲ ਵਿਚ ਬ੍ਰਿਟੇਨ ਅੱਤਵਾਦੀ ਹਮਲਿਆਂ ਦੀ ਇਕ ਧਮਕੀ ਮਿਲਣ ਦੇ ਬਾਅਦ ਹਾਈ ਐਲਰਟ 'ਤੇ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਉੱਥੋਂ ਦੀ ਸ਼ਾਂਤੀ ਭੰਗ ਕਰ ਸਕਦੀਆਂ ਹਨ। ਦੱਖਣੀ ਯਾਰਕਸ਼ਾਇਰ ਪੁਲਸ ਦੇ ਟਿਮ ਫੋਬਰ ਨੇ ਕਿਹਾ ਕਿ ਅਧਿਕਾਰੀ ਪੂਰੀ ਤਰ੍ਹਾਂ ਨਾਲ ਨਜ਼ਰ ਬਣਾਏ ਹੋਏ ਸਨ। ਇਕ ਵਪਾਰੀ ਅਬਦੁੱਲ ਰਜ਼ਾਕ ਨੇ ਦੱਸਿਆ ਕਿ ਮਹਿਲਾ ਸ਼ਖਸ ਦਾ ਪਿੱਛਾ ਕਰਦੇ ਹੋਏ ਕਹਿ ਰਹੀ ਸੀ,''ਮੈ ਤੈਨੂੰ ਮਾਰ ਦਿਆਂਗੀ, ਮੈ ਤੈਨੂੰ ਮਾਰ ਦਿਆਂਗੀ।'' ਬਾਜ਼ਾਰ ਵਿਚ ਮੌਜੂਦ ਇਕ ਹੋਰ ਸ਼ਖਸ ਟੇਰੀ ਐਲਿਸ ਨੇ ਮਹਿਲਾ ਨੂੰ 12 ਇੰਚ ਲੰਬੇ ਚਾਕੂ ਨਾਲ ਇਕ ਸ਼ਖਸ ਪਿੱਛੇ ਭੱਜਦਿਆਂ ਦੇਖਿਆ ਸੀ। ਸ਼ੁਰੂ ਵਿਚ ਗੰਭੀਰ ਮਾਮਲਾ ਮੰਨਦੇ ਹੋਏ ਪੁਲਸ ਨੇ ਬਾਜ਼ਾਰ ਦੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਸੀ। ਹੁਣ ਪੁਲਸ ਵੱਲੋਂ ਮਹਿਲਾ ਦੀ ਮਾਨਸਿਕ ਸਥਿਤੀ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।


Related News