ਜਦੋਂ ਵਿਆਹ ਸਮਾਗਮ ''ਚ ਪਹੁੰਚੀ ਕੁੜੀ ਨੇ ਕਿਹਾ-''ਵਿਆਹ ਤਾਂ ਮੇਰਾ ਹੋਣਾ ਸੀ''

Sunday, Dec 08, 2019 - 05:44 PM (IST)

ਜਦੋਂ ਵਿਆਹ ਸਮਾਗਮ ''ਚ ਪਹੁੰਚੀ ਕੁੜੀ ਨੇ ਕਿਹਾ-''ਵਿਆਹ ਤਾਂ ਮੇਰਾ ਹੋਣਾ ਸੀ''

ਲੰਡਨ (ਬਿਊਰੋ) ਇਕ ਵਿਆਹ ਸਮਾਗਮ ਵਿਚ ਅਨੋਖਾ ਮਾਮਲਾ ਦੇਖਣ ਨੂੰ ਮਿਲਿਆ। ਅਸਲ ਵਿਚ ਲਾੜਾ-ਲਾੜੀ ਦੇ ਸਾਹਮਣੇ ਅਚਾਨਕ ਇਕ ਕੁੜੀ ਲਾੜੀ ਵਾਂਗ ਤਿਆਰ ਹੋ ਕੇ ਆ ਗਈ ਅਤੇ ਵਿਆਹ ਸਮਾਰੋਹ ਰੋਕਣ ਲਈ ਕਹਿਣ ਲੱਗੀ। ਕੁੜੀ ਨੇ ਕਿਹਾ ਕਿ ਅਸਲ ਵਿਚ ਲਾੜੇ ਨਾਲ ਉਸ ਦਾ ਵਿਆਹ ਹੋਣ ਵਾਲਾ ਸੀ। ਕੁੜੀ ਦੇ ਅਚਾਨਕ ਇਸ ਤਰ੍ਹਾਂ ਸਾਹਮਣੇ ਆਉਣ 'ਤੇ ਲਾੜੀ ਨੂੰ ਲੱਗਾ ਕਿ ਉਹ ਉਸ ਦੇ ਪਤੀ ਦੀ ਸਾਬਕਾ ਗਰਲਫਰੈਂਡ ਹੋਵੇਗੀ ਪਰ ਸੱਚਾਈ ਕੁਝ ਹੋਰ ਹੀ ਸੀ। 

PunjabKesari

ਅਸਲ ਵਿਚ ਵਿਆਹ ਸਮਾਰੋਹ ਵਿਚ ਆਈ ਕੁੜੀ ਇਕ ਕਾਮੇਡੀਅਨ ਸੀ। ਵਿਆਹ ਸਮਾਰੋਹ ਵਿਚ ਹਸਾਉਣ ਦਾ ਇਹ ਅਨੋਖਾ ਮਾਮਲਾ ਬ੍ਰਿਟੇਨ ਦੇ ਵੇਲਜ਼ ਦਾ ਹੈ। ਕੇਰੀ ਨਾਮ ਦੇ ਨੌਜਵਾਨ ਨੇ ਸਟੇਸੀ ਓਵੇਨ ਨਾਲ ਵਿਆਹ ਰਚਾਇਆ। ਇਸ਼ੇ ਦੌਰਾਨ ਕਾਮੇਡੀਅਨ ਜੇ ਰਈਸ ਮਹਿਮਾਨਾਂ ਨੂੰ ਹਸਾਉਣ ਲਈ ਇਕ ਲਾੜੀ ਦੇ ਰੂਪ ਵਿਚ ਉੱਥੇ ਪਹੁੰਚ ਗਈ। ਇੱਥੇ ਦੱਸ ਦਈਏ ਕਿ ਵਿਆਹ ਵਿਚ ਮੇਡ ਆਫ ਆਨਰ ਜੈਕੀ ਲੇਵਿਸ ਬਣੀ ਸੀ। ਜੈਕੀ ਨੇ ਹੀ ਵਿਆਹ ਵਿਚ ਇਹ ਸਰਪ੍ਰਾਈਜ਼ ਰੱਖਿਆ ਸੀ। 

PunjabKesari

ਜੈਕੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਲਈ ਪੰਜ ਮਹੀਨੇ ਦੀ ਤਿਆਰੀ ਕਰਨੀ ਪਈ। ਉਨ੍ਹਾਂ ਨੇ ਇਹ ਵੀ ਯਕੀਨੀ ਕਰਨਾ ਸੀ ਕਿ ਇਸ ਸਟੰਟ ਦਾ ਬਹੁਤ ਜ਼ਿਆਦਾ ਨਕਰਾਤਮਕ ਅਸਰ ਨਾ ਪਵੇ। ਜੈਕੀ ਨੇ ਕਿਹਾ ਕਿ ਉਸ ਨੂੰ ਕਾਮੇਡੀਅਨ ਰਈਸ ਨੂੰ ਇਹ ਸਟੰਟ ਕਰਨ ਲਈ ਕਾਫੀ ਸਮਝਾਉਣਾ ਪਿਆ। ਉਨ੍ਹਾਂ ਨੇ ਕਿਹਾ ਕਿ ਸਟੇਸੀ ਆਪਣੇ ਵਿਆਹ ਵਿਚ ਕੁਝ ਸਰਪ੍ਰਾਈਜ਼ ਚਾਹੁੰਦੇ ਸਨ ਅਤੇ ਮੈਂ ਇਸ ਲਈ ਕੁਝ ਕਰਨਾ ਚਾਹ ਰਹੀ ਸੀ। ਉੱਥੇ ਲਾੜੇ ਨੇ ਦੱਸਿਆ ਕਿ ਸਟੰਟ ਦੇ ਬਾਅਦ ਲੋਕ ਕਾਫੀ ਡਰ ਗਏ ਸਨ।


author

Vandana

Content Editor

Related News