ਵਿਗਿਆਨੀਆਂ ਨੇ ਕੋਵਿਡ-19 ਲਈ 6 ਸੰਭਾਵਿਤ ਮੈਡੀਕਲ ਟੀਚਿਆਂ ਦੀ ਕੀਤੀ ਪਛਾਣ

Friday, Jun 26, 2020 - 06:35 PM (IST)

ਲੰਡਨ (ਭਾਸ਼ਾ): ਗੰਭੀਰ ਰੂਪ ਨਾਲ ਬੀਮਾਰ ਕੋਵਿਡ-19 ਮਰੀਜ਼ਾਂ ਵਿਚ ਕੋਰੋਨਾਵਾਇਰਸ ਦੇ ਪ੍ਰਤੀ ਬੀਮਾਰੀ ਪ੍ਰਤੀਰੋਧਕ ਪ੍ਰਤੀਕਿਰਿਆ ਦਾ ਮੁਲਾਂਕਣ ਕਰ ਕੇ ਵਿਗਿਆਨੀਆਂ ਨੇ 6 ਅਣੂਆਂ ਦੇ ਅਨੋਖੇ ਪੈਟਰਨ ਦੀ ਪਛਾਣ ਕੀਤੀ ਹੈ, ਜਿਸ ਦੀ ਵਰਤੋਂ ਬੀਮਾਰੀ ਦੇ ਲਈ ਮੈਡੀਕਲ ਟੀਚਿਆਂ (ਜੀਵਾਂ ਵਿਚ ਮੌਜੂਦ ਅਜਿਹੀ ਜਗ੍ਹਾ ਜਿੱਥੇ ਦਵਾਈ ਜਾਂ ਪਦਾਰਥ ਸਿੱਧੇ ਪਹੁੰਚਾਇਆ ਜਾ ਸਕੇ) ਦੇ ਰੂਪ ਵਿਚ ਕੀਤੀ ਜਾ ਸਕਦੀ ਹੈ। ਬ੍ਰਿਟੇਨ ਦੇ ਲੌਸਨ ਸਿਹਤ ਰਿਸਰਚ ਸੰਸਥਾ ਦੇ ਖੋਜ ਕਰਤਾਵਾਂ ਨੇ ਲੰਡਨ ਹੈਲਥ ਸਾਈਂਸੇਜ ਸੈਂਟਰ (ਐੱਲ.ਐੱਚ.ਐੱਸ.ਸੀ.) ਵਿਚ ਭਰਤੀ ਗੰਭੀਰ ਰੂਪ ਨਾਲ ਬੀਮਾਰ ਕੋਵਿਡ-19 ਮਰੀਜ਼ਾਂ ਦੇ ਬਲੱਡ ਸੈਂਪਲਾਂ ਦਾ ਮੁਲਾਂਕਣ ਕੀਤਾ। ਮੁਲਾਂਕਣ ਦੇ ਆਧਾਰ 'ਤੇ ਵਿਗਿਆਨੀਆਂ ਨੇ ਆਈ.ਸੀ.ਯੂ. ਵਿਚ ਭਰਤੀ ਕੋਵਿਡ-19 ਦੇ ਮਰੀਜ਼ਾਂ ਦੇ ਖੂਨ ਵਿਚ 6 ਚੋਟੀ ਦੇ ਅਣੂ ਪਾਏ ਜੋ ਮਰੀਜ਼ਾਂ ਨੂੰ ਉਹਨਾਂ ਲੋਕਾਂ ਤੋਂ ਵੱਖਰਾ ਕਰਦੇ ਹਨ ਜਿਹਨਾਂ ਨੂੰ ਇਹ ਬੀਮਾਰੀ ਨਹੀਂ ਹੈ।

ਵਿਗਿਆਨੀਆਂ ਦੇ ਮੁਤਾਬਕ ਕੁਝ ਕੋਵਿਡ-19 ਮਰੀਜ਼ਾਂ ਦਾ ਇਮਿਊਨ ਸਿਸਟਮ ਵਾਇਰਸ ਦੇ ਵਿਰੁੱਧ ਜ਼ਿਆਦਾ ਪ੍ਰਤੀਕਿਰਿਆ ਦਿੰਦਾ ਹੈ ਅਤੇ 'ਸਾਈਟੋਕਿਨ ਤੂਫਾਨ' (ਇਕ ਗੰਭੀਰ ਇਮਿਊਨ ਪ੍ਰਤੀਕਿਰਿਆ, ਜਿਸ ਵਿਚ ਸਰੀਰ ਬਹੁਤ ਜਲਦੀ ਖੂਨ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਸਾਈਟੋਕਿਨ ਛੱਡਦਾ ਹੈ) ਪੈਦਾ ਹੁੰਦਾ ਹੈ, ਜਿਸ ਵਿਚ ਸਰੀਰ ਦੀ ਕੁਦਰਤੀ ਬਣਾਵਟ ਸੰਬੰਧੀ ਅਣੂ ਦਾ ਵਧਿਆ ਹੋਇਆ ਪੱਧਰ ਸਿਹਤ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਅਧਿਐਨ ਦੇ ਸਹਿ ਲੇਖਕ ਲੌਸਨ ਅਤੇ ਵੈਸਟਨਰ ਸ਼ੂਲਿਕ ਸਕੂਲ ਆਫ ਮੈਡੀਸਨ ਐਂਡ ਡੇਂਟਿਸਟ੍ਰੀ ਦੇ ਡੋਗਲਸ ਫ੍ਰੇਜਰ ਨੇ ਕਿਹਾ,''ਡਾਕਟਰ ਇਸ ਜ਼ਿਆਦਾ ਸੋਜ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਸ ਸਬੂਤ ਦੇ ਬਿਨਾਂ ਕਿ ਕਿਸ ਨੂੰ ਨਿਸ਼ਾਨਾ ਬਣਾਉਣਾ ਹੈ।'' 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਕੋਵਿਡ-19 ਦਾ ਨਵਾਂ ਮਾਮਲਾ, ਸਰਕਾਰ ਦੀ ਵਧੀ ਚਿੰਤਾ

ਫ੍ਰੇਜਰ ਨੇ ਕਿਹਾ,''ਸਾਡਾ ਅਧਿਐਨ ਪਹਿਲੀ ਵਾਰ ਸੰਭਾਵਿਤ ਮੈਡੀਕਲ ਟੀਚਿਆਂ ਦੀ ਪਛਾਣ ਕਰ, ਅਨੁਮਾਨ ਲਗਾਉਣ ਦਾ ਕੰਮ ਬੰਦ ਕਰਦਾ ਹੈ।'' ਇਸ ਅਧਿਐਨ ਵਿਚ ਵਿਗਿਆਨੀਆਂ ਨੇ 30 ਮਰੀਜ਼ਾਂ ਦਾ ਮੁਲਾਂਕਣ ਕੀਤਾ, ਜਿਸ ਵਿਚ 10 ਕੋਵਿਡ-19 ਮਰੀਜ਼, 10 ਹੋਰ ਇਨਫੈਕਸ਼ਨ ਦੇ ਮਰੀਜ਼ ਅਤੇ 10 ਸਿਹਤਮੰਗ ਭਾਗੀਦਾਰ ਸ਼ਾਮਲ ਸਨ।ਖੂਨ ਦੇ ਨਮੂਨਿਆਂ ਦੀ ਜਾਂਚ ਵਿਚ ਉਹਨਾਂ ਨੇ ਪਾਇਆ ਕਿ ਆਈ.ਸੀ.ਯੂ. ਵਿਚ ਭਰਤੀ ਕੋਵਿਡ-19 ਦੇ ਮਰੀਜ਼ਾਂ ਵਿਚ 6 ਉਤੇਜਕ ਅਣੂ ਅਜਿਹੇ ਸਨ ਜਿਹਨਾਂ ਦਾ ਪੱਧਰ ਵਿਸ਼ੇਸ਼ ਢੰਗ ਨਾਲ ਵਧਿਆ ਹੋਇਆ ਸੀ। ਇਹ ਅਧਿਐਨ 'ਕ੍ਰਿਟੀਕਲ ਕੇਅਰ ਐਕਸਪਲੋਰੇਸ਼ਨ' ਪੱਤਰਿਕਾ ਵਿਚ ਪ੍ਰਕਾਸ਼ਿਤ ਹੋਇਆ ਹੈ। 


Vandana

Content Editor

Related News