ਬਰਤਾਨੀਆ ਦੇ ਸੰਗੀਤ ਪ੍ਰੇਮੀਆਂ ਵੱਲੋਂ ਸਰਦੂਲ ਸਿਕੰਦਰ ਦੇ ਵਿਛੋੜੇ ''ਤੇ ਦੁੱਖ ਦਾ ਪ੍ਰਗਟਾਵਾ

Friday, Feb 26, 2021 - 05:10 PM (IST)

ਬਰਤਾਨੀਆ ਦੇ ਸੰਗੀਤ ਪ੍ਰੇਮੀਆਂ ਵੱਲੋਂ ਸਰਦੂਲ ਸਿਕੰਦਰ ਦੇ ਵਿਛੋੜੇ ''ਤੇ ਦੁੱਖ ਦਾ ਪ੍ਰਗਟਾਵਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਪੰਜਾਬੀ ਸੰਗੀਤ ਜਗਤ ਵਿੱਚ ਸੁਰਾਂ ਦੇ ਸਿਕੰਦਰ ਵਜੋਂ ਜਾਣੇ ਜਾਂਦੇ ਸਰਦੂਲ ਸਿਕੰਦਰ ਦਾ ਅਕਾਲ ਚਲਾਣਾ ਦੁਖਦਾਇਕ ਹੈ। ਇੱਕ ਚਲਦੀ ਫਿਰਦੀ ਸੰਗੀਤ ਦੀ ਯੂਨੀਵਰਸਿਟੀ, ਸ਼ਬਦਕੋਸ਼ ਸੀ ਸਰਦੂਲ ਸਿਕੰਦਰ। ਉਹਨਾਂ ਦੇ ਜਹਾਨੋਂ ਰੁਖ਼ਸਤ ਹੋਣ 'ਤੇ ਹਰ ਸੰਗੀਤ ਪ੍ਰੇਮੀ ਗ਼ਮ ਵਿੱਚ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਗਾਇਕ ਸਰਦੂਲ ਸਿਕੰਦਰ ਦੀ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਬਰਤਾਨੀਆ ਦੀ ਧਰਤੀ ਤੋਂ ਗੁਰੂ ਨਾਨਕ ਯੂਨੀਵਰਸਲ ਸੇਵਾ (ਯੂਕੇ) ਵੱਲੋਂ ਉੱਘੇ ਸ਼ਾਇਰ ਡਾ. ਤਾਰਾ ਸਿੰਘ ਆਲਮ, ਜਸਵੀਰ ਸਿੰਘ ਮਠਾੜੂ, ਗਾਡਫਾਦਰ ਆਫ ਭੰਗੜਾ ਵਜੋਂ ਜਾਣੇ ਜਾਂਦੇ ਗਾਇਕ ਚੰਨੀ ਸਿੰਘ ਅਲਾਪ, ਕਿੰਗ ਆਫ ਸਟੇਜ ਪ੍ਰੇਮੀ ਜੌਹਲ, ਬਾਲੀਵੁੱਡ ਪਾਲੀਵੁੱਡ ਗਾਇਕ ਜਨਾਬ ਮੰਗਲ ਸਿੰਘ, ਸਫ਼ਰੀ ਬੁਆਏਜ਼ ਵੱਲੋਂ ਬਲਵਿੰਦਰ ਸਫ਼ਰੀ ਜੀ, ਗਾਇਕ ਕੁਲਵੰਤ ਭੰਮਰਾ ਜੀ, ਭੁਝੰਗੀ ਗਰੁੱਪ ਦੇ ਬਲਵੀਰ ਭੁਝੰਗੀ ਜੀ, ਗਾਇਕ ਪਲਵਿੰਦਰ ਧਾਮੀ, ਗਾਇਕ ਕੁਮਾਰ ਹੀਰਾ, ਗਾਇਕ ਰਾਜ ਸੇਖੋਂ, ਸ਼ਾਇਰ ਤੇ ਰੇਡੀਓ ਪੇਸ਼ਕਾਰ ਬਿੱਟੂ ਖੰਗੂੜਾ, ਗਾਇਕ ਤੇ ਰੇਡੀਓ ਪੰਜ ਦੇ ਡਾਇਰੈਕਟਰ ਜਸਵਿੰਦਰ 'ਸ਼ਿੰਦਾ ਸੁਰੀਲਾ, ਫਿਲਮ ਅਦਾਕਾਰ ਚਰਨਜੀਤ ਸੰਧੂ, ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਗਲਾਸਗੋ ਦੇ ਪ੍ਰਸਿੱਧ ਕਾਰੋਬਾਰੀ ਤੇ ਸਮਾਜਸੇਵੀ ਸੋਹਣ ਸਿੰਘ ਰੰਧਾਵਾ, ਗਾਇਕ ਤੇ ਪੇਸ਼ਕਾਰ ਕਰਮਜੀਤ ਮੀਨੀਆਂ, ਗਾਇਕ ਤੇ ਸਮਾਜਸੇਵੀ ਸੋਢੀ ਬਾਗੜੀ, ਗਾਇਕ ਸੁੱਖੀ ਦੁਸਾਂਝ, ਲੇਖਕ ਅਮਰ ਮੀਨੀਆਂ, ਪ੍ਰਸਿੱਧ ਕਾਰੋਬਾਰੀ ਦਲਜਿੰਦਰ ਸਿੰਘ ਸਮਰਾ ਗੋਰਸੀਆਂ ਮੱਖਣ, ਕਾਰੋਬਾਰੀ ਲਖਵੀਰ ਸਿੰਘ ਸਿੱਧੂ, ਵੀਡੀਓ ਡਾਇਰੈਕਟਰ ਤੇ ਪਾਂਗਲੀ ਪ੍ਰੋਡਕਸ਼ਨ ਦੇ ਕਰਤਾ ਧਰਤਾ ਸਿਮਰ ਪਾਂਗਲੀ, ਗਾਇਕ ਪੰਮਾ ਲਸਾੜੀਆ, ਗੀਤਕਾਰ ਹਰਜਿੰਦਰ ਮੱਲ ਕਲੇਰਾਂ ਵਾਲਾ, ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਦੀ ਪ੍ਰਧਾਨ ਸ਼ਾਇਰਾ ਕੁਲਵੰਤ ਕੌਰ ਢਿੱਲੋਂ, ਕਵਿੱਤਰੀ ਤੇ ਕਹਾਣੀਕਾਰਾ ਭਿੰਦਰ ਜਲਾਲਾਬਾਦੀ, ਸ਼ਾਇਰਾ ਮਨਜੀਤ ਕੌਰ ਪੱਡਾ, ਪ੍ਰਸਿੱਧ ਸ਼ਾਇਰਾ ਡਾ: ਅਮਰ ਜਯੋਤੀ, ਲਖਵਿੰਦਰ ਸਿੰਘ ਗਿੱਲ ਕੋਕਰੀ (ਪਿੰਕ ਸਿਟੀ ਹੇਜ਼), ਗੁਰਮੀਤ ਸਿੱਧੂ ਹਿੰਮਤਪੁਰਾ, ਪ੍ਰਸਿੱਧ ਕਾਰੋਬਾਰੀ ਇਕਬਾਲ ਕਲੇਰ ਆਦਿ ਵੱਲੋਂ ਸਰਦੂਲ ਸਿਕੰਦਰ ਦੇ ਵਿਛੋੜੇ ਨੂੰ ਸੰਗੀਤ ਜਗਤ ਲਈ ਕਾਲਾ ਦਿਨ ਆਖਿਆ ਹੈ। ਉਹਨਾਂ ਕਿਹਾ ਕਿ ਸਰਦੂਲ ਸਿਕੰਦਰ ਵਰਗਾ ਗੁਣੀ, ਮਿੱਠਬੋਲੜਾ, ਵਿਵਾਦ ਰਹਿਤ, ਹੱਲਾਸ਼ੇਰੀ ਦਾ ਖ਼ਜ਼ਾਨਾ ਇਨਸਾਨ ਸਦੀਆਂ ਬਾਅਦ ਪੈਦਾ ਹੁੰਦਾ ਹੈ। ਸਰਦੂਲ ਸਿਕੰਦਰ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
 


author

Vandana

Content Editor

Related News