ਬ੍ਰਿਟੇਨ ਦੀ ਮਹਾਰਾਣੀ ਨੂੰ ਦਿੱਤੇ ਤੋਹਫੇ ਨੂੰ ਨਹੀਂ ਪਛਾਣ ਸਕੇ ਟਰੰਪ

06/04/2019 7:24:51 PM

ਲੰਡਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਨ੍ਹਾਂ ਦੀ ਪਤਨੀ ਮੇਲਾਨੀਆ ਨੇ ਉਦੋਂ ਸ਼ਰਮਿੰਦਗੀਪੂਰਨ ਸਥਿਤੀ ਤੋਂ ਬਚਾ ਲਿਆ ਜਦੋਂ ਉਹ ਬਕਿੰਘਮ ਪੈਲੇਸ ਵਿਚ ਉਸ ਮੂਰਤੀ ਨੂੰ ਪਛਾਣ ਨਹੀਂ ਸਕੇ ਜਿਸ ਨੂੰ ਅਸਲ ਵਿਚ ਉਨ੍ਹਾਂ ਨੇ ਹੀ ਪਿਛਲੇ ਸਾਲ ਮਹਾਰਾਣੀ ਨੂੰ ਤੋਹਫੇ ਵਜੋਂ ਦਿੱਤਾ ਸੀ। ਮੀਡੀਆ ਵਿਚ ਆਈਆਂ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਤਿੰਨ ਦਿਨ ਦੇ ਰਾਜਕੀ ਦੌਰੇ 'ਤੇ ਬ੍ਰਿਟੇਨ ਆਏ ਟਰੰਪ ਨੂੰ ਘੋੜੇ ਦੀ ਉਹ ਮੂਰਤੀ ਦਿਖਾਈ ਗਈ ਜੋ ਉਨ੍ਹਾਂ ਨੇ ਮਹਾਰਾਣੀ ਐਲੀਜ਼ਾਬੇਥ-2 ਨੂੰ ਜੁਲਾਈ 2018 ਵਿਚ ਮੁਲਾਕਾਤ ਦੌਰਾਨ ਤੋਹਫੇ ਵਜੋਂ ਦਿੱਤੀ ਗਈ ਸੀ।

ਇਹ ਮੂਰਤੀ ਦਿਖਾ ਕੇ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਇਸ ਨੂੰ ਪਛਾਣ ਪਾ ਰਹੇ ਹਨ। ਇਂਡੀਪੈਂਡੇਂਟ ਅਖਬਾਰ ਦੀ ਖਬਰ ਮੁਤਾਬਕ ਅਸਮੰਜਸ ਵਿਚ ਫਸੇ ਟਰੰਪ ਨੇ ਜਵਾਬ ਦਿੱਤਾ ਨਹੀਂ। ਹਾਲਾਂਕਿ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਨੇ ਤੁਰੰਤ ਉਨ੍ਹਾਂ ਦਾ ਬਚਾਅ ਕਰਦੇ ਹੋਏ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਮਹਾਰਾਣੀ ਨੂੰ ਇਸ ਨੂੰ ਦਿੱਤਾ ਸੀ। ਇਹ ਵਾਕਿਆ ਉਦੋਂ ਹੋਇਆ  ਜਦੋਂ 93 ਸਾਲ ਦੀ ਮਹਾਰਾਣੀ ਸੋਮਵਾਰ ਨੂੰ ਅਮਰੀਕੀ ਸਾਮਾਨਾਂ ਦੀ ਪ੍ਰਦਰਸ਼ਨੀ ਵਿਚ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਦੇ ਨਾਲ ਗਈ ਸੀ।


Sunny Mehra

Content Editor

Related News