ਬ੍ਰਿਟੇਨ ਦੀ ਇੰਡੋ-ਪੈਸੀਫਿਕ ਮੰਤਰੀ ਜਲਵਾਯੂ ਅਤੇ ਤਕਨਾਲੋਜੀ ਸਹਿਯੋਗ ਵਧਾਉਣ ਲਈ ਪਹੁੰਚੀ ਭਾਰਤ
Saturday, Oct 14, 2023 - 05:38 PM (IST)
ਨਵੀਂ ਦਿੱਲੀ - ਜੀਵਨ ਦੀ ਕੁਆਲਿਟੀ ਵਿਚ ਸੁਧਾਰ ਅਤੇ ਜਲਵਾਯੂ ਪਰਿਵਰਤਨ ਲਈ ਯਤਨਾਂ ਨੂੰ ਵਧਾਉਣ ਦੇ ਮੰਤਵ ਨਾਲ ਯੂ. ਕੇ. ਦੀ ਇੰਡੋ-ਪੈਸੀਫਿਕ ਮੰਤਰੀ ਐਨੀ-ਮੈਰੀ ਟ੍ਰੈਵੇਲੀਅਨ ਸ਼ੁੱਕਰਵਾਰ ਨੂੰ ਚੇਨਈ ਪਹੁੰਚੀ। ਇਹ ਦੌਰਾ ਯੂ. ਕੇ. ਅਤੇ ਭਾਰਤ ਨੂੰ ਵਾਤਾਵਰਣ ਸਹਿਯੋਗ ਨੂੰ ਡੂੰਘਾ ਕਰਨ ਅਤੇ ਜਲਵਾਯੂ ਨਵੀਨਤਾ ਸਮੇਤ ਅਤਿ-ਆਧੁਨਿਕ ਤਕਨਾਲੋਜੀਆਂ ਦੀ ਖੋਜ ਕਰ ਕੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰੇਗਾ।
ਇਹ ਵੀ ਪੜ੍ਹੋ : ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਬਦਰੀਨਾਥ ਧਾਮ 'ਚ ਕੀਤੀ ਪੂਜਾ, ਦਾਨ ਕੀਤੇ 5 ਕਰੋੜ ਰੁਪਏ
15 ਅਕਤੂਬਰ ਤਕ 3 ਦਿਨਾਂ ਦੌਰੇ ਦੌਰਾਨ ਮੰਤਰੀ ਟ੍ਰੈਵੇਲੀਅਨ ਨੇ ਭਾਰਤ ਨਾਲ ਦੋ ਨਵੀਆਂ ਤਕਨਾਲੋਜੀ ਭਾਈਵਾਲੀਆਂ ਦਾ ਐਲਾਨ ਕੀਤਾ, ਜੋ ਗਲੋਬਲ ਸਥਿਰਤਾ ਚੁਣੌਤੀਆਂ ਦਾ ਹੱਲ ਕਰੇਗੀ। ਇਹ ਪ੍ਰਾਜੈਕਟ ਸਾਂਝੇ ਯੂ. ਕੇ.-ਭਾਰਤ ਵਪਾਰਕ ਨਵੀਨਤਾ ਨੂੰ ਹੁਲਾਰਾ ਦੇਣਗੇ, ਜੋ ਯੂ. ਕੇ. ਦੀ ਆਰਥਿਕਤਾ ਨੂੰ ਵਧਾਉਣ ਲਈ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਪ੍ਰਮੁੱਖ ਤਰਜੀਹ ਹੈ।
ਇਹ ਵੀ ਪੜ੍ਹੋ : P20 Summit 'ਚ ਬੋਲੇ PM ਮੋਦੀ- ਵਿਸ਼ਵ ਲਈ ਵੱਡੀ ਚੁਣੌਤੀ ਹੈ ਅੱਤਵਾਦ; ਡੈਲੀਗੇਟਾਂ ਨੂੰ ਕੀਤੀ ਖ਼ਾਸ ਅਪੀਲ
ਮੰਤਰੀ ਟ੍ਰੈਵੇਲੀਅਨ ਭਾਰਤ ਦੇ ਡੂੰਘੇ ਸਮੁੰਦਰੀ ਪ੍ਰੋਗਰਾਮਾਂ, ਸਮੁੰਦਰੀ ਪ੍ਰਣਾਲੀਆਂ ਅਤੇ ਜਹਾਜ਼ ਪ੍ਰਬੰਧਨ ਬਾਰੇ ਜਾਣਨ ਲਈ ਨੈਸ਼ਨਲ ਇੰਸਟੀਚਿਊਟ ਆਫ ਓਸ਼ਨ ਟੈਕਨਾਲੋਜੀ ਦਾ ਦੌਰਾ ਵੀ ਕਰਨ ਵਾਲੇ ਹਨ। ਉਹ ਤਾਮਿਲਨਾਡੂ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਦੇ ਸਕੱਤਰ ਨਾਲ ਮੁਲਾਕਾਤ ਕਰੇਗੀ ਅਤੇ ਯੂ.ਕੇ. ਅਤੇ ਤਾਮਿਲਨਾਡੂ ਦੇ ਜਲਵਾਯੂ-ਅਨੁਕੂਲ ਵਿਕਾਸ ਪ੍ਰੋਗਰਾਮਾਂ ਸਮੇਤ ਸਾਂਝੇਦਾਰੀ ਸਬੰਧੀ ਜਾਣਕਾਰੀ ਲਵੇਗੀ।
ਇਹ ਵੀ ਪੜ੍ਹੋ : ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8