ਬ੍ਰਿਟੇਨ ''ਚ ਕੋਰੋਨਾ ਦਾ ਕਹਿਰ ਜਾਰੀ, ਮਹਾਰਾਣੀ ਨੇ ਦੇਸ਼ ਨੂੰ ਕੀਤਾ ਸੰਬੋਧਿਤ

Monday, Apr 06, 2020 - 05:27 PM (IST)

ਲੰਡਨ (ਬਿਊਰੋ): ਗਲੋਬਲ ਮਹਾਮਾਰੀ ਬਣ ਚੁੱਕੇ ਜਾਨਲੇਵਾ ਕੋਰੋਨਾਵਾਇਰਸ ਦੇ ਕਹਿਰ ਨਾਲ ਬ੍ਰਿਟੇਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਸ ਵਿਚ ਦੇਸ਼ ਦੀ ਮਹਾਰਾਣੀ ਐਲੀਜ਼ਾਬੇਥ ਦੂਜੀ ਨੇ ਦੇਸ਼ ਨੂੰ ਸੰਬੋਧਿਤ ਕੀਤਾ ਹੈ। ਆਪਣੇ ਸੰਬੋਧਨ ਵਿਚ ਮਹਾਰਾਣੀ ਨੇ ਦੇਸ਼ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਇਸ ਮਹਾਮਾਰੀ ਦੇ ਵਿਰੁੱਧ ਯੁੱਧ ਵਿਚ ਅਸੀਂ ਸਫਲ ਹੋਵਾਂਗੇ। 67 ਸਾਲ ਦੇ ਆਪਣੇ ਸ਼ਾਸਨ ਵਿਚ ਮਹਾਰਾਣੀ ਨੇ ਦੇਸ਼ਵਾਸੀਆਂ ਨੂੰ ਸਰਕਾਰੀ ਨਿਰਦੇਸ਼ਾਂ ਦਾ ਪਾਲਣ ਕਰਨ ਅਤੇ ਇਕ-ਦੂਜੇ ਦੀ ਮਦਦ ਕਰਨ ਲਈ ਧੰਨਵਾਦ ਦਿੱਤਾ। 

ਵਿੰਡਸਰ ਕੈਸਲ ਤੋਂ ਦਿੱਤੇ ਗਏ ਆਪਣੇ ਸੰਬੋਧਨ ਵਿਚ ਮਹਾਰਾਣੀ ਨੇ ਕਿਹਾ,''ਜੇਕਰ ਅਸੀਂ ਇਕਜੁੱਟ ਅਤੇ ਦਿੜ੍ਹ ਸੰਕਲਪ ਵਾਲੇ ਰਹੀਏ ਤਾਂ ਅਸੀਂ ਇਸ ਮਹਾਮਾਰੀ ਤੋਂ ਉਭਰ ਆਵਾਂਗੇ।'' ਮਹਾਰਾਣੀ ਇੱਥੇ ਪ੍ਰਿੰਸ ਫਿਲਿਪ ਦੇ ਨਾਲ ਆਈਸੋਲੇਸ਼ਨ ਵਿਚ ਰਹਿ ਰਹੀ ਹੈ। ਰਾਣੀ ਐਲੀਜ਼ਾਬੇਥ ਦੂਜੀ ਨੇ ਆਪਣੇ 67 ਸਾਲ ਦੇ ਸ਼ਾਸਨ ਵਿਚ ਪੰਜਵੀਂ ਵਾਰ ਦੇਸ਼ ਨੂੰ ਸੰਬੋਧਿਤ ਕੀਤਾ ਹੈ। ਉਹਨਾਂ ਨੇ ਇਹ ਸੰਬੋਧਨ ਅਜਿਹੇ ਸਮੇਂ ਕੀਤਾ ਹੈ ਜਦੋਂ ਬ੍ਰਿਟੇਨ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਕਰੀਬ 5 ਹਜ਼ਾਰ ਤੱਕ ਪਹੁੰਚ ਗਈ ਹੈ। ਐਤਵਾਰ ਨੂੰ ਹੀ ਬ੍ਰਿਟੇਨ ਵਿਚ 621 ਲੋਕਾਂ ਦੀ ਮੌਤ ਹੋ ਗਈ। 

ਮਹਾਰਾਣੀ ਨੇ ਦੂਜੇ ਵਿਸ਼ਵ ਯੁੱਧ ਦੀ ਯਾਦ ਦਿਵਾਉਂਦਿਆਂ ਕਿਹਾ,''ਅਸੀਂ ਦੁਬਾਰਾ ਮਿਲਾਂਗੇ।'' ਮਹਾਰਾਣੀ ਨੇ ਦੇਸ਼ ਦੀ ਮੈਡੀਕਲ ਸੇਵਾ ਐੱਨ.ਐੱਚ.ਐੱਸ. ਵਿਚ ਕੰਮ ਕਰ ਰਹੇ ਡਾਕਟਰਾਂ ਅਤੇ ਮੈਡੀਕਲ ਵਰਕਰਾਂ ਦਾ ਵੀ ਧੰਨਵਾਦ ਕੀਤਾ।ਰਾਣੀ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪੂਰਾਦੇਸ਼ ਇਸ ਯੁੱਧ ਵਿਚ ਤੁਹਾਡੇ ਨਾਲ ਖੜ੍ਹਾ ਹੈ। ਮਹਾਰਾਣੀ ਦੇ ਇਸ ਦੁਰਲੱਭ ਭਾਸ਼ਣ ਨੂੰ ਲਾਈਵ ਪ੍ਰਸਾਰਿਤ ਕੀਤਾ ਗਿਆ ਸੀ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਇਸ ਨੂੰ ਸੁਣਿਆ। ਮਹਾਰਾਣੀ ਦੇ ਇਸ ਭਾਸ਼ਣ ਨੂੰ ਰਿਕਾਰਡ ਕਰਨ ਲਈ ਸਿਰਫ ਇਕ ਕੈਮਰਾਮੈਨ ਨੂੰ ਇਜਾਜ਼ਤ ਦਿੱਤੀ ਗਈ ਸੀ। 

ਕੈਮਰਾਮੈਨ ਨੇ ਗਲਬਸ ਪਹਿਨੇ ਹੋਏ ਸਨ ਅਤੇ ਸਰਜੀਕਲ ਮਾਸਕ ਲਗਾਇਆ ਹੋਇਆ ਸੀ।ਕੈਮਰਾਮੈਨ ਨੇ ਕਾਫੀ ਦੂਰੀ ਤੋਂ 93 ਸਾਲਾ ਮਹਾਰਾਣੀ ਦਾ ਇਹ ਭਾਸ਼ਣ ਰਿਕਾਰਡ ਕੀਤਾ। ਇਸ ਵਿਚ ਬ੍ਰਿਟੇਨ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 4934 ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਮਰੀਜ਼ਾਂ ਦੀ ਮੌਤ ਕੋਰੋਨਾਵਾਇਰਸ ਨਾਲ ਹੋਈ ਹੈ ਉਹਨਾਂ ਵਿਚ 33 ਸਾਲ ਤੋਂ ਲੈਕੇ 103 ਸਾਲ ਦੇ ਲੋਕ ਸ਼ਾਮਲ ਹਨ। ਬ੍ਰਿਟੇਨ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ 47,806 ਪਹੁੰਚ ਗਈ ਹੈ।


Vandana

Content Editor

Related News