ਪ੍ਰਿੰਸ ਹੈਰੀ ਤੇ ਮੇਗਨ ਸ਼ਾਹੀ ਪਰਿਵਾਰ ਦੀਆਂ ਮੋਹਰੀ ਭੂਮਿਕਾਵਾਂ ਤੋਂ ਹੋਏ ਵੱਖ

Tuesday, Mar 31, 2020 - 06:00 PM (IST)

ਪ੍ਰਿੰਸ ਹੈਰੀ ਤੇ ਮੇਗਨ ਸ਼ਾਹੀ ਪਰਿਵਾਰ ਦੀਆਂ ਮੋਹਰੀ ਭੂਮਿਕਾਵਾਂ ਤੋਂ ਹੋਏ ਵੱਖ

ਲੰਡਨ (ਬਿਊਰੋ): ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਉਹਨਾਂ ਦੀ ਪਤਨੀ ਮੇਗਨ ਮਰਕੇਲ ਨੇ ਮੰਗਲਵਾਰ ਨੂੰ ਸ਼ਾਹੀ ਪਰਿਵਾਰ ਦੀਆਂ ਭੂਮਿਕਾਵਾਂ ਤੋਂ ਖੁਦ ਨੂੰ ਰਸਮੀ ਰੂਪ ਨਾਲ ਵੱਖਰੇ ਕਰ ਲਿਆ। ਇਹ ਜੋੜਾ ਅਮਰੀਕਾ ਵਿਚ ਵੱਸ ਗਿਆ ਹੈ ਅਤੇ ਆਰਥਿਕ ਰੂਪ ਨਾਲ ਆਜ਼ਾਦਾ ਹੈ। ਪ੍ਰਿੰਸ ਹੈਰੀ ਅਤੇ ਮੇਗਨ ਨੇ ਇਸ ਸਾਲ ਦੇ ਸ਼ੁਰੂ ਵਿਚ ਸ਼ਾਹੀ ਪਰਿਵਾਰ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ।

ਬਰਮਿੰਘਮ ਪੈਲੇਸ ਦੇ ਨਾਲ ਹੋਏ ਸਮਝੌਤੇ ਦੇ ਤਹਿਤ ਉਹਨਾਂ ਕੋਲ 12 ਮਹੀਨੇ ਦੀ ਤਬਦੀਲੀ ਮਿਆਦ ਹੋਵੇਗੀ। ਇਸ ਦੌਰਾਨ ਉਹ ਸ਼ਾਹੀ ਪਰਿਵਾਰ ਦੀ ਮੋਹਰੀ ਭੂਮਿਕਾ ਵਿਚ ਪਰਤ ਸਕਦੇ ਹਨ। ਡਿਊਕ ਅਤੇ ਡਚੇਸ ਆਫ ਸਸੈਕਸ ਦੀ ਇਹ ਅਹੁਦਾ ਕਾਇਮ ਰਹੇਗਾ ਪਰ ਉਹ ਸਰਗਰਮ ਰੂਪ ਨਾਲ ਇਸ ਦੀ ਵਰਤੋਂ ਨਹੀਂ ਕਰ ਸਕਣਗੇ। ਇਸ ਦੇ ਨਾਲ ਹੀ 1 ਅਪ੍ਰੈਲ ਤੋਂ ਮਹਾਰਾਣੀ ਐਲੀਜ਼ਾਬੇਥ ਦੂਜੀ ਦਾ ਰਸਮੀ ਤੌਰ 'ਤੇ ਨੁਮਾਇੰਦਗੀ ਨਹੀਂ ਕਰਨਗੇ।


author

Vandana

Content Editor

Related News