ਯੂਕੇ ''ਚ ਆਉਣ ਵਾਲਿਆਂ ਲਈ ਨਵੀਆਂ ਹਦਾਇਤਾਂ ਜਾਰੀ

05/10/2020 9:57:50 AM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ): ਅੰਕੜੇ ਦੱਸਦੇ ਹਨ ਕਿ ਬਰਤਾਨੀਆ ਹੀ ਵਿਸ਼ਵ ਦਾ ਇੱਕ ਅਜਿਹਾ ਦੇਸ਼ ਹੈ, ਜਿਸਨੇ ਦੇਸ਼ ਵਿੱਚ ਦਾਖਲ ਹੋਣ ਵਾਲ਼ੇ ਯਾਤਰੀਆਂ ਦੀ ਨਾ ਤਾਂ ਕੋਈ ਜਾਂਚ ਕੀਤੀ ਤੇ ਨਾ ਹੀ ਕਿਸੇ ਲਈ ਦਾਖਲੇ ਦੀ ਪਾਬੰਦੀ। ਜਦਕਿ ਹੋਰਨਾਂ ਮੁਲਕਾਂ ਨੇ ਅਜਿਹੇ ਸਭ ਇੰਤਜ਼ਾਮ ਪਹਿਲਾਂ ਹੀ ਕਰ ਲਏ ਸਨ। ਸੱਪ ਲੰਘਣ ਤੋਂ ਬਾਅਦ ਲੀਹ ਕੁੱਟਣ ਵਾਂਗ ਹੁਣ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਦੇਸ਼ ਵਿੱਚ ਦਾਖਲ ਹੋਣ ਵਾਲ਼ੇ ਹਰੇਕ ਵਿਅਕਤੀ ਨੂੰ ਦੋ ਹਫ਼ਤੇ ਲਈ ਇਕਾਂਤਵਾਸ 'ਚ ਰਹਿਣਾ ਪਵੇਗਾ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 24 ਘੰਟੇ ਦੌਰਾਨ 1568 ਮੌਤਾਂ, ਦੁਨੀਆ 'ਚ ਪੀੜਤਾਂ ਦਾ ਅੰਕੜਾ 41 ਲੱਖ ਦੇ ਪਾਰ

ਆਉਣ ਵਾਲੇ ਯਾਤਰੀਆਂ ਨੂੰ ਆਪਣੇ ਇਕਾਂਤਵਾਸ ਸਥਾਨ ਦਾ ਪਤਾ ਟਿਕਾਣਾ ਦੇਣਾ ਪਵੇਗਾ। ਜੇਕਰ ਉਹ ਨਿਯਮਾਂ ਨੂੰ ਭੰਗ ਕਰਦਾ ਹੈ ਤਾਂ £1000 ਤੱਕ ਜ਼ੁਰਮਾਨਾ ਹੋ ਸਕਦਾ ਹੈ। ਇੱਥੋਂ ਤੱਕ ਕਿ ਦੇਸ਼ ਨਿਕਾਲਾ ਵੀ ਦਿੱਤਾ ਜਾ ਸਕਦਾ ਹੈ। ਵਿਦੇਸ਼ਾਂ ਤੋਂ ਪਰਤਣ ਵਾਲੇ ਬਰਤਾਨਵੀ ਨਾਗਰਿਕਾਂ 'ਤੇ ਵੀ ਕਰੜੀ ਨਿਗਾਹ ਰੱਖੀ ਜਾਵੇਗੀ ਕਿ ਉਹ ਘਰਾਂ ਅੰਦਰ ਰਹਿੰਦੇ ਹਨ ਜਾਂ ਨਹੀਂ।ਇੱਥੇ ਦੱਸ ਦਈਏ ਕਿ ਬ੍ਰਿਟੇਨ ਵਿਚ ਕੋਵਿਡ-19 ਮਹਾਮਾਰੀ ਨਾਲ ਹੁਣ ਤੱਕ 215,260 ਲੋਕ ਇਨਫੈਕਟਿਡ ਹੋਏ ਹਨ ਅਤੇ 31,587 ਲੋਕਾਂ ਦੀ ਜਾਨ ਜਾ ਚੁੱਕੀ ਹੈ।


Vandana

Content Editor

Related News