ਬ੍ਰਿਟੇਨ ''ਚ ਹਿੰਦੂ ਸੰਗਠਨਾਂ ਨੇ ਪਾਕਿ ''ਚ ਘੱਟ ਗਿਣਤੀਆਂ ਦੇ ਸ਼ੋਸ਼ਣ ''ਤੇ ਬੋਰਿਸ ਨੂੰ ਕੀਤੀ ਇਹ ਅਪੀਲ

Monday, Jan 11, 2021 - 11:41 AM (IST)

ਬ੍ਰਿਟੇਨ ''ਚ ਹਿੰਦੂ ਸੰਗਠਨਾਂ ਨੇ ਪਾਕਿ ''ਚ ਘੱਟ ਗਿਣਤੀਆਂ ਦੇ ਸ਼ੋਸ਼ਣ ''ਤੇ ਬੋਰਿਸ ਨੂੰ ਕੀਤੀ ਇਹ ਅਪੀਲ

ਲੰਡਨ (ਭਾਸ਼ਾ): ਬ੍ਰਿਟਿਸ਼ ਹਿੰਦੂਆਂ ਦੇ ਸੰਗਠਨਾਂ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਸੰਯੁਕਤ ਪੱਤਰ ਲਿਖ ਕੇ ਪਾਕਿਸਤਾਨ ਵਿਚ ਹਿੰਦੂਆਂ ਦੇ ਅੱਤਿਆਚਾਰ ਦੀਆਂ ਵੱਧਦੀਆਂ ਘਟਨਾਵਾਂ 'ਤੇ ਉਹਨਾਂ ਨੂੰ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੱਤਰ ਵਿਚ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਪਿਛਲੇ ਮਹੀਨੇ ਇਕ ਮੰਦਰ ਵਿਚ ਅੱਗਜ਼ਨੀ ਦੀ ਹਾਲ ਹੀ ਵਿਚ ਵਾਪਰੀ ਘਟਨਾ ਦਾ ਹਵਾਲਾ ਦਿੱਤਾ ਗਿਆ ਹੈ। ਹਿੰਦੂ ਫੋਰਮ ਆਫ ਬ੍ਰਿਟੇਨ ਦੀ ਪ੍ਰਧਾਨ ਤ੍ਰਿਪਤੀ ਪਟੇਲ, ਹਿੰਦੂ ਸਵੈਮ ਸੇਵਕ ਸੰਘ ਦੇ ਪ੍ਰਧਾਨ ਧੀਰਜ ਸ਼ਾਹ, ਹਿੰਦੂ ਕੌਂਸਲ ਯੂਕੇ ਦੇ ਜਨਰਲ ਸਕੱਤਰ ਰਜਨੀਸ਼ ਕਸ਼ਯਪ, ਨੈਸ਼ਨਲ ਕੌਂਸਲ ਆਫ ਹਿੰਦੂ ਟੇਂਪਲਜ਼ ਯੂਕੇ ਦੇ ਪ੍ਰਧਾਨ ਅਰੂਨ ਠਾਕੁਰ ਅਤੇ ਵਿਸ਼ਵ ਹਿੰਦੂ ਪਰੀਸ਼ਦ ਦੇ ਪ੍ਰਧਾਨ ਤ੍ਰਿਭੁਵਨ ਜੋਟਾਂਗੀਆ ਦੇ ਦਸਤਖ਼ਤ ਵਾਲਾ ਪੱਤਰ ਸ਼ਨੀਵਾਰ ਨੂੰ ਲੰਡਨ ਵਿਚ ਪ੍ਰਧਾਨ ਮੰਤਰੀ ਰਿਹਾਇਸ਼ 10 ਡਾਊਨਿੰਗ ਸਟ੍ਰੀਟ ਭੇਜਿਆ ਗਿਆ।

ਪੱਤਰ ਵਿਚ ਕਿਹਾ ਗਿਆ ਹੈ ਕਿ ਬ੍ਰਿਟੇਨ ਵਿਚ ਹਿੰਦੂ ਸੰਸਥਾਵਾਂ ਦੇ ਰਾਸ਼ਟਰੀ ਮੰਚ ਦੇ ਪ੍ਰਤੀਨਿਧੀ ਦੇ ਤੌਰ 'ਤੇ ਅਸੀਂ ਲੋਕ ਇਹ ਮੰਗ ਕਰਦੇ ਹਾਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇਸ਼ ਵਿਚ ਹਿੰਦੂਆਂ ਦੇ ਲਗਾਤਾਰ ਅੱਤਿਆਚਾਰ 'ਤੇ ਹਰ ਸੰਭਵ ਕਦਮ ਚੁੱਕਣ। ਹਾਲ ਹੀ ਵਿਚ ਪਾਕਿਸਤਾਨ ਵਿਚ ਘੱਟ ਗਿਣਤੀਆਂ ਜਿਵੇਂਕਿ ਹਿੰਦੂਆਂ ਦੇ ਲਈ ਜਿਹੜੇ ਹਾਲਾਤ ਪੈਦਾ ਹੋਏ ਹਨ ਉਹ ਬਹੁਤ ਖਤਰਨਾਕ ਹਨ। ਪੱਤਰ ਵਿਚ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਪਿਛਲੇ ਸਾਲ 30 ਦਸੰਬਰ ਨੂੰ ਇਕ ਹਿੰਦੂ ਮੰਦਰ ਨੂੰ ਸਾੜਨ ਅਤੇ ਨੁਕਸਾਨ ਪਹੁੰਚਾਉਣ ਦੀ ਘਟਨਾ ਦਾ ਵੀ ਜ਼ਿਕਰ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਮੰਦਰ ਵਿਚ ਭੰਨ-ਤੋੜ ਅਤੇ ਅੱਗਜ਼ਨੀ ਕਰਨ ਵਾਲੇ ਹਜ਼ਾਰਾਂ ਲੋਕਾਂ ਦੇ ਸਮੂਹ ਦੀ ਅਗਵਾਈ ਮੌਲਵੀਆਂ ਨੇ ਕੀਤੀ ਸੀ। 

ਪੜ੍ਹੋ ਇਹ ਅਹਿਮ ਖਬਰ- ਫਾਈਜ਼ਰ ਵੈਕਸੀਨ ਲੱਗਣ ਦੇ 16 ਦਿਨ ਬਾਅਦ ਡਾਕਟਰ ਦੀ ਮੌਤ

ਖ਼ਬਰਾਂ ਦੇ ਮੁਤਾਬਕ, ਕਰਕ ਜ਼ਿਲ੍ਹੇ ਦੇ ਟੇਰੀ ਪਿੰਡ ਵਿਚ ਹਿੰਦੂ ਮੰਦਰ 'ਤੇ ਹਜ਼ਾਰਾਂ ਲੋਕਾਂ ਨੇ ਹਮਲਾ ਕੀਤਾ ਸੀ ਅਤੇ ਫਿਰ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਹਿੰਦੂ ਭਾਈਚਾਰੇ ਦੇ ਮੈਂਬਰਾਂ ਨੂੰ ਮੰਦਰ ਦੀ ਦਹਾਕਿਆਂ ਪੁਰਾਣੀ ਇਮਾਰਤ ਦੀ ਮੁਰੰਮਤ ਦੀ ਇਜਾਜ਼ਤ ਮਿਲਣ ਦੇ ਬਾਵਜੂਦ ਭੀੜ ਨੇ ਉਸ 'ਤੇ ਹਮਲਾ ਬੋਲ ਦਿੱਤਾ ਸੀ। ਭੀੜ ਨੇ ਨਵੇਂ ਨਿਰਮਾਣ ਦੇ ਨਾਲ-ਨਾਲ ਪੁਰਾਣੇ ਢਾਂਚੇ ਨੂੰ ਵੀ ਤੋੜ ਦਿੱਤਾ ਸੀ। ਪੱਤਰ ਵਿਚ ਕਿਹਾ ਗਿਆ ਹੈ ਕਿ ਬ੍ਰਿਟੇਨ ਸਮੇਤ ਜ਼ਿਆਦਾਤਰ ਅੰਤਰਰਾਸ਼ਟਰੀ ਸਮਾਚਾਰ ਸੰਗਠਨਾਂ ਨੇ ਧਾਰਮਿਕ ਰੂਪ ਨਾਲ ਪ੍ਰੇਰਿਤ ਨਫਰਤ ਫੈਲਾਉਣ ਵਾਲੀ ਹਿੰਸਾ ਨੂੰ ਕਵਰ ਨਹੀਂ ਕੀਤਾ। ਪੱਤਰ ਵਿਚ ਪਾਕਿਸਤਾਨ ਦੇ ਉੱਚ ਅਹੁਦਿਆਂ 'ਤੇ ਬੈਠੇ ਲੋਕਾਂ ਦੇ ਵਿਵਾਦਿਤ ਬਿਆਨਾਂ ਦੇ ਨਾਲ ਇਸਲਾਮਾਬਾਦ ਵਿਚ ਇਕ ਹਿੰਦੂ ਮੰਦਰ ਦੇ ਨਿਰਮਾਣ ਦੇ ਵਿਰੋਧ ਦਾ ਵੀ ਜ਼ਿਕਰ ਕੀਤਾ ਗਿਆ ਹੈ। 

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News