ਨਿੱਜੀ ਸਮਾਰੋਹ ''ਚ ਹੋਇਆ ਹੈਰੀ ਤੇ ਮੇਗਨ ਦੇ ਬੇਟੇ ਦਾ ਨਾਮਕਰਣ ਸੰਸਕਾਰ

Sunday, Jul 07, 2019 - 09:22 AM (IST)

ਨਿੱਜੀ ਸਮਾਰੋਹ ''ਚ ਹੋਇਆ ਹੈਰੀ ਤੇ ਮੇਗਨ ਦੇ ਬੇਟੇ ਦਾ ਨਾਮਕਰਣ ਸੰਸਕਾਰ

ਲੰਡਨ (ਭਾਸ਼ਾ)— ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਸਭ ਤੋਂ ਨਵੇਂ ਮੈਂਬਰ ਆਰਚੀ ਮਾਊਂਟਬੇਟਨ ਵਿੰਡਸਰ ਮਤਲਬ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਦੇ ਬੇਟੇ ਦਾ ਨਾਮਕਰਣ ਸੰਸਕਾਰ ਸ਼ਨੀਵਾਰ ਨੂੰ ਵਿੰਡਰਸ ਕੈਸਲ ਵਿਚ ਇਕ ਨਿੱਜੀ ਪਰਿਵਾਰਕ ਸਮਾਗਮ ਵਿਚ ਕੀਤਾ ਗਿਆ। ਚਰਚ ਆਫ ਇੰਗਲੈਂਡ ਦੇ ਪ੍ਰਮੁੱਖ ਕੇਂਟਰਬਰੀ ਦੇ ਆਰਕਬਿਸ਼ਪ ਜਸਟਿਨ ਵੇਲਬੀ ਨੇ ਇਕ ਨਿੱਜੀ ਸਮਾਰੋਹ ਵਿਚ ਸਸੈਕਸ ਦੇ ਡਿਊਕ ਅਤੇ ਡਚੇਸ ਦੇ ਦੋ ਮਹੀਨੇ ਦੇ ਬੇਟੇ ਦਾ ਨਾਮਕਰਣ ਕੀਤਾ। 

ਇਸ ਦੌਰਾਨ ਆਰਚੀ ਨੂੰ ਵਿਸ਼ੇਸ਼ ਪੁਸ਼ਾਕ ਪਾਈ ਗਈ। ਸ਼ਾਹੀ ਬੱਚੇ 11 ਸਾਲਾਂ ਤੋਂ ਨਾਮਕਰਣ ਦੇ ਦੌਰਾਨ ਇਸੇ ਤਰ੍ਹਾਂ ਦੀ ਪੁਸ਼ਾਕ ਪਾਉਂਦੇ ਰਹੇ ਹਨ। ਸਮਾਰੋਹ ਦੇ ਬਾਅਦ ਪ੍ਰਿੰਸ ਹੈਰੀ ਅਤੇ ਮੇਗਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਰਚੀ ਨਾਲ ਤਸਵੀਰਾਂ ਸ਼ੇਅਰ ਕੀਤੀਆਂ। ਇਨ੍ਹਾਂ ਵਿਚ ਇਕ ਤਸਵੀਰ ਵਿਚ ਪੂਰਾ ਸ਼ਾਹੀ ਪਰਿਵਾਰ ਨਾਲ ਹੈ ਅਤੇ ਇਕ ਹੋਰ ਤਸਵੀਰ ਵਿਚ ਆਰਚੀ ਆਪਣੇ ਮਾਤਾ-ਪਿਤਾ ਪ੍ਰਿੰਸ ਹੈਰੀ ਅਤੇ ਮੇਗਨ ਨਾਲ ਨਜ਼ਰ ਆ ਰਿਹਾ ਹੈ


author

Vandana

Content Editor

Related News