ਬਰਤਾਨੀਆ: ਪੋਰਟ ਟੈਲਬੋਟ ਦੇ ਟਾਟਾ ਪਲਾਂਟ ''ਚ ਲੱਗੀ ਅੱਗ ''ਤੇ ਪਾਇਆ ਕਾਬੂ, ਵੱਡਾ ਹਾਦਸਾ ਟਲਿਆ
Friday, Jun 05, 2026 - 04:00 AM (IST)
ਲੰਡਨ (ਏਜੰਸੀ) : ਬਰਤਾਨੀਆ ਦੇ ਦੱਖਣੀ ਵੇਲਜ਼ ਵਿਚ ਸਥਿਤ ਟਾਟਾ ਦੇ ਸਟੀਲ ਕਾਰਖਾਨੇ ਵਿਚ ਬੁੱਧਵਾਰ ਸ਼ਾਮ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਸਥਾਨਕ ਟੀਮ ਨਾਲ ਮਿਲ ਕੇ ਅੱਗ ’ਤੇ ਕਾਬੂ ਪਾਇਆ। ਕੰਪਨੀ ਅਤੇ ਯੂਨੀਅਨ ਮੁਤਾਬਕ ਕਾਰਖਾਨੇ ਦੇ ਸਾਰੇ ਮੁਲਾਜ਼ਮਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਇਸ ਹਾਦਸੇ ਵਿਚ ਕੋਈ ਵੀ ਜ਼ਖਮੀ ਨਹੀਂ ਹੋਇਆ।
ਇਹ ਵੀ ਪੜ੍ਹੋ : ਸਿੰਧੂ ਜਲ ਸੰਧੀ ਦੀ ਉਲੰਘਣਾ ਦਾ ਦੋਸ਼: ਚਿਨਾਬ ਦਾ ਪਾਣੀ ਬਿਆਸ ਵੱਲ ਮੋੜਨ 'ਤੇ ਪਾਕਿਸਤਾਨ ਨੇ ਜਤਾਇਆ ਇਤਰਾਜ਼
ਉਧਰ, ਮਿਡ ਐਂਡ ਵੈਸਟ ਵੇਲਜ਼ ਫਾਇਰ ਸਰਵਿਸ ਰਾਤ ਲਗਭਗ 8 ਵਜੇ ਪੋਰਟ ਟੈਲਬੋਟ ਵਿੱਚ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ ਸਾਈਟ ਦੀ ਇੱਕ ਪ੍ਰੋਸੈਸਿੰਗ ਲਾਈਨ ਵਿੱਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ। ਟਾਟਾ ਸਟੀਲ ਯੂ. ਕੇ. ਨੇ ਸਾਫ਼ ਕੀਤਾ ਹੈ ਕਿ ਇਸ ਅੱਗ ਦਾ ਸਬੰਧ ਬੁੱਧਵਾਰ ਸ਼ਾਮ ਨੂੰ ਇਕ ਬੇਕਾਰ ਗੈਸ ਹੋਲਡਰ ਨੂੰ ਢਾਹੁਣ ਦੇ ਕੰਮ ਨਾਲ ਨਹੀਂ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
