ਕੋਰੋਨਾ : 130 ਦਿਨ ਹਸਪਤਾਲ ''ਚ ਰਹੀ ਬੀਬੀ, ਫਿਰ ਹੋਇਆ ''ਸਿਹਤ ਚਮਤਕਾਰ''
Sunday, Jul 19, 2020 - 06:20 PM (IST)
ਬ੍ਰਿਟੇਨ (ਬਿਊਰੋ): ਗਲੋਬਲ ਪੱਧਰ 'ਤੇ ਸਾਰੇ ਦੇਸ਼ ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਹੇ ਹਨ। ਇਸ ਦੌਰਾਨ ਬ੍ਰਿਟੇਨ ਤੋਂ ਇਕ ਚੰਗੀ ਖਬਰ ਆਈ ਹੈ। ਇੱਥੇ ਕੋਰੋਨਾਵਾਇਰਸ ਨਾਲ ਪੀੜਤ 35 ਸਾਲ ਦੀ ਇਕ ਮਰੀਜ਼ ਨੂੰ 4 ਮਹੀਨੇ 10 ਦਿਨ ਹਸਪਤਾਲ ਰਹਿਣਾ ਪਿਆ। 130 ਦਿਨ ਦੇ ਲੰਬੇ ਸੰਘਰਸ਼ ਦੇ ਬਾਅਦ ਬ੍ਰਿਟੇਨ ਦੀ ਫਾਤਿਮਾ ਬ੍ਰਿਡਲ ਨੂੰ ਰਿਕਵਰੀ ਵਾਰਡ ਵਿਚ ਭੇਜ ਦਿੱਤਾ ਗਿਆ ਹੈ। ਫਾਤਿਮਾ ਬ੍ਰਿਟੇਨ ਵਿਚ ਸਭ ਤੋਂ ਲੰਬੇ ਸਮੇਂ ਤੱਕ ਬੀਮਾਰ ਰਹਿਣ ਵਾਲੀ ਮਰੀਜ਼ ਵੀ ਬਣ ਗਈ ਹੈ।
ਕਰੀਬ ਇਕ ਮਹੀਨੇ ਦੀ ਟ੍ਰਿਪ ਦੇ ਬਾਅਦ ਮੋਰੱਕੋ ਤੋਂ ਪਰਤਣ 'ਤੇ ਫਾਤਿਮਾ ਬੀਮਾਰ ਪੈ ਗਈ ਸੀ। ਮਾਰਚ ਵਿਚ ਹੀ ਉਹਨਾਂ ਦੇ 56 ਸਾਲਾ ਪਤੀ ਵਿਚ ਵੀ ਕੋਰੋਨਾ ਦੇ ਲੱਛਣ ਪਾਏ ਗਏ ਸਨ। ਅਸਲ ਵਿਚ ਅਪ੍ਰੈਲ ਦੇ ਅਖੀਰ ਵਿਚ ਫਾਤਿਮਾ ਕੋਰੋਨਾਵਾਇਰਸ ਤੋਂ ਠੀਕ ਹੋ ਗਈ ਸੀ ਪਰ ਨਿਮੋਨੀਆ ਨਾਲ ਪੀੜਤ ਸੀ। ਕੋਰੋਨਾ ਪੀੜਤ ਹੋਣ ਦੇ ਬਾਅਦ ਫਾਤਿਮਾ ਦਾ ਫੇਫੜਾ ਕੋਲੈਪਸ ਕਰ ਗਿਆ ਸੀ ਅਤੇ ਹੁਣ ਕਦੇ ਉਹਨਾਂ ਦੇ ਫੇਫੜੇ ਦੀ ਪੂਰੀ ਸਮਰੱਥਾ ਵਾਪਸ ਨਹੀਂ ਆ ਪਾਵੇਗੀ।
ਪੜ੍ਹੋ ਇਹ ਅਹਿਮ ਖਬਰ- ਫਰਾਂਸ ਦੇ ਸੈਂਟ ਪੌਲ ਕੈਥੇਡ੍ਰਲ 'ਚ ਲੱਗੀ ਭਿਆਨਕ ਅੱਗ, ਜਾਂਚ ਦੇ ਆਦੇਸ਼ (ਵੀਡੀਓ)
ਫਾਤਿਮਾ ਨੂੰ ਬ੍ਰਿਟੇਨ ਦੇ ਸਾਊਥਹੈਮਪਟਨ ਜਨਰਲ ਹਸਪਤਾਲ ਵਿਚ 12 ਮਾਰਚ ਨੂੰ ਭਰਤੀ ਕਰਵਾਇਆ ਗਿਆ ਸੀ। ਉਹਨਾਂ ਨੂੰ ਸਾਢੇ ਤਿੰਨ ਮਹੀਨੇ ਤੱਕ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਉਹਨਾਂ ਨੇ ਨਵੀਂ ਜ਼ਿੰਦਗੀ ਦਾ ਮੌਕਾ ਦੇਣ ਦੇ ਲਈ ਨਰਸਾਂ ਅਤੇ ਡਾਕਟਰਾਂ ਨੂੰ ਧੰਨਵਾਦ ਦਿੰਦੇ ਹੋਏ ਕਿਹਾ ਕਿ ਇਹ ਇਕ ਸੁਪਨੇ ਵਾਂਗ ਲੱਗ ਰਿਹਾ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਕਾਕ ਨੇ ਵੀ ਫਾਤਿਮਾ ਦੀ ਰਿਕਵਰੀ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਹੈਕਾਕ ਨੇ ਕਿਹਾ,''ਇਹ ਸਾਬਤ ਕਰਦਾ ਹੈ ਕਿ ਤੁਸੀਂ ਕੋਈ ਵੀ ਹੋਵੋ, ਬ੍ਰਿਟੇਨ ਦੀ ਨੈਸ਼ਨਲ ਸਿਹਤ ਸੇਵਾ ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਮੌਜੂਦ ਰਹਿੰਦੀ ਹੈ।'' ਫਾਤਿਮਾ ਦੇ ਪਤੀ ਟ੍ਰੇਸੀ ਨੇ ਕਿਹਾ,''ਉਸ ਨੇ ਸਿਹਤ ਚਮਤਕਾਰ ਕਰ ਦਿਖਾਇਆ। ਵੈਂਟੀਲੇਟਰ 'ਤੇ ਇੰਨਾ ਲੰਬਾ ਸਮਾਂ ਰਹਿਣ ਦੇ ਬਾਅਦ ਬਚਣਾ ਅਸਧਾਰਨ ਗੱਲ ਹੈ। ਮੈਂ ਹੁਣ ਉਸ ਨੂੰ ਮਿਲਣ ਲਈ ਕਾਫੀ ਉਤਸ਼ਾਹਿਤ ਹਾਂ। ਮੇਰੇ ਲਈ ਇੰਤਜ਼ਾਰ ਕਰਨਾ ਮੁਸ਼ਕਲ ਹੋ ਗਿਆ ਹੈ।''