ਬਿ੍ਰਟੇਨ : ਦੇਖਭਾਲ ਕੇਂਦਰਾਂ ''ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦੁਗਣੀ
Monday, Apr 20, 2020 - 02:31 AM (IST)
ਲੰਡਨ - ਬਿ੍ਰਟੇਨ ਵਿਚ ਬਜ਼ੁਰਗਾਂ ਅਤੇ ਹੋਰਨਾਂ ਲੋਕਾਂ ਦੀ ਦੇਖਭਾਲ ਕਰ ਰਹੇ ਆਸ਼ਰਮਾਂ ਵਿਚ ਕੋਵਿਡ-19 ਸਬੰਧੀ ਮੌਤਾਂ ਦੀ ਗਿਣਤੀ ਸਿਰਫ ਇਕ ਹਫਤੇ ਵਿਚ ਦੁਗਣੀ ਹੋ ਗਈ ਹੈ। ਇਹ ਜਾਣਕਾਰੀ ਗੈਰ-ਲਾਭਕਾਰੀ ਸਮਾਜਿਕ ਦੇਖਭਾਲ ਖੇਤਰ ਦੇ ਇਕ ਪ੍ਰਮੁੱਖ ਪ੍ਰਤੀਨਿਧੀ ਨਿਕਾਅ ਵੱਲੋਂ ਇਕੱਠੇ ਕੀਤੇ ਅੰਕੜਿਆਂ ਅਤੇ ਵਿਸ਼ਲੇਸ਼ਣ ਨਾਲ ਸਾਹਮਣੇ ਆਈ ਹੈ। 'ਦਿ ਨੈਸ਼ਨਲ ਕੇਅਰ ਫੋਰਮ' (ਐਨ. ਸੀ. ਐਫ.) ਦੀ ਰਿਪੋਰਟ ਸ਼ਨੀਵਾਰ ਨੂੰ ਜਾਰੀ ਹੋਈ। ਇਸ ਵਿਚ ਪਤਾ ਲੱਗਦਾ ਹੈ ਕਿ 7 ਦਿਨਾਂ ਵਿਚ ਦੇਖਭਾਲ ਕੇਂਦਰਾਂ ਵਿਚ 2500 ਲੋਕਾਂ ਦੀ ਮੌਤ ਹੋਈ। ਉਸ ਨੇ ਆਖਿਆ ਕਿ ਅੰਕੜਾ ਬਿ੍ਰਟੇਨ ਵਿਚ ਕੋਰੋਨਾਵਾਇਰਸ ਸਬੰਧੀ ਮੌਤਾਂ ਦੀ ਗਿਣਤੀ ਦੀ ਜਾਣਕਾਰੀ ਦੇਣ ਵਿਚ ਅਹਿਮ ਖਾਮੀ ਦਰਸਾਉਂਦਾ ਹੈ।
ਐਨ. ਸੀ. ਐਫ. ਨੇ ਆਖਿਆ ਕਿ ਉਮੀਦ ਕੀਤੀ ਜਾਂਦੀ ਹੈ ਕਿ ਇਹ ਵਿਸ਼ਲੇਸ਼ਣ ਦੇਖਭਾਲ ਖੇਤਰ ਦੀਆਂ ਜ਼ਰੂਰਤਾਂ ਨੂੰ ਬਿਹਤਰ ਢੰਗ ਨਾਲ ਹੱਲ ਕਰਨ ਵਿਚ ਸਰਕਾਰ ਦੀ ਮਦਦ ਕਰੇਗਾ।ਇਸ ਸਮੂਹ ਦਾ ਇਹ ਬਿਆਨ ਅਜਿਹੇ ਵੇਲੇ ਆਇਆ ਹੈ ਜਦ ਬਿ੍ਰਟੇਨ ਦੀ ਸਰਕਾਰ 'ਤੇ ਇਸ ਨੂੰ ਲੈ ਕੇ ਦਬਾਅ ਵਧ ਰਿਹਾ ਹੈ ਕਿ ਉਹ ਹਸਪਤਾਲ ਵਿਚ ਹੋਣ ਵਾਲੀਆਂ ਮੌਤਾਂ ਦੀ ਹਰ ਹੋਰ ਜਾਰੀ ਹੋਣ ਵਾਲੇ ਅੰਕੜਿਆਂ ਵਿਚ ਵਿਆਪਕ ਭਾਈਚਾਰੇ ਅਤੇ ਦੇਖਭਾਲ ਕੇਂਦਰਾਂ ਵਿਚ ਹੋਣ ਵਾਲੀਆਂ ਮੌਤਾਂ ਨੂੰ ਵੀ ਦਰਸਾਉਣਾ ਸ਼ੁਰੂ ਕਰੇ। ਬਿ੍ਰਟੇਨ ਵਿਚ ਇਸ ਹਫਤੇ ਮਿ੍ਰਤਕਾਂ ਗਿਣਤੀ ਵਧ ਕੇ 16,060 ਹੋ ਗਈ। ਐਨ. ਸੀ. ਐਫ. ਨੇ ਇਸ ਚਿੰਤਾ ਵਿਚਾਲੇ ਕਿ ਸਰਕਾਰ ਨੇ ਕੋਰੋਨਾਵਾਇਰਸ ਸਬੰਧਤ ਮੌਤ ਦਰ ਵਿਚ ਰੈਜ਼ੀਡੈਂਸ਼ੀਅਲ ਅਤੇ ਨਰਸਿੰਗ ਹੋਮ ਵਿਚ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਨੂੰ ਸ਼ਾਮਲ ਨਹੀਂ ਕੀਤਾ, ਐਨ. ਸੀ. ਐਫ. ਨੇ ਆਖਿਆ ਕਿ ਉਸ ਨੇ ਇਕ ਸੁਤੰਤਰ ਮਾਨਦੰਡ ਬਣਾਉਣ ਦਾ ਯਤਨ ਕੀਤਾ ਹੈ। ਇਸ ਵਿਚ ਦੇਖਭਾਲ ਖੇਤਰ ਵਿਚ ਸ਼ਾਮਲ ਉਸ ਦੇ 47 ਮੈਂਬਰਾਂ ਨੇ ਯੋਗਦਾਨ ਦਿੱਤਾ ਹੈ, ਜਿਹੜਾ 1,169 ਦੇਖਭਾਲ ਸੇਵਾਵਾਂ ਦੀ ਨੁਮਾਇੰਦਗੀ ਕਰਦੇ ਹਨ। ਇਸ ਵਿਸ਼ਲੇਸ਼ਣ ਤੋਂ ਇਹ ਸੰਕੇਚਤ ਮਿਲਦਾ ਹੈ ਕਿ ਬਿ੍ਰਟੇਨ ਦੇ ਰੈਜ਼ੀਡੈਂਸ਼ੀਅਲ ਅਤੇ ਨਰਸਿੰਗ ਸਰਵਿਸਸ ਵਿਚ ਸੰਭਵ ਹੈ ਕਿ 13 ਅਪ੍ਰੈਲ ਤੋਂ ਪਹਿਲਾਂ ਕੁਝ 4040 ਲੋਕਾਂ ਦੀ ਮੌਤ ਹੋ ਗਈ।