ਬ੍ਰਿਟੇਨ ''ਚ ਮਿਲੇ 11 ਕਰੋੜ ਸਾਲ ਪਹਿਲਾਂ ਦੇ ਆਖਰੀ ਡਾਇਨਾਸੋਰਾਂ ਦੇ ਪੈਰਾਂ ਦੇ ਨਿਸ਼ਾਨ
Sunday, Jun 20, 2021 - 06:10 PM (IST)
ਲੰਡਨ (ਭਾਸ਼ਾ): ਬ੍ਰਿਟੇਨ ਵਿਚ ਕੇਟ ਦੀ ਧਰਤੀ 'ਤੇ 11 ਕਰੋੜ ਸਾਲ ਪਹਿਲਾਂ ਦੇ ਆਖਰੀ ਡਾਇਨਾਸੋਰਾਂ ਦੀਆਂ ਘੱਟੋ- ਘੱਟ 6 ਵਿਭਿੰਨ ਪ੍ਰਜਾਤੀਆਂ ਦੇ ਪੈਰਾਂ ਦੇ ਨਿਸ਼ਾਨ ਮਿਲੇ ਹਨ। ਖੋਜੀਆਂ ਨੇ ਇਕ ਨਵੀਂ ਰਿਪੋਰਟ ਵਿਚ ਇਸ ਗੱਲ ਦਾ ਦਾਅਵਾ ਕੀਤਾ ਹੈ। ਹੈਸਟਿੰਗ ਮਿਊਜ਼ੀਅਮ ਐਂਡ ਆਰਟ ਗੈਲਰੀ ਦੇ ਇਕ ਕਿਊਰੇਟਰ ਅਤੇ ਯੂਨੀਵਰਸਿਟੀ ਆਫ ਪੋਰਟਸਮਾਊਥ ਦੇ ਇਕ ਵਿਗਿਆਨੀ ਨੇ ਅਜਿਹੇ ਪੈਰਾਂ ਦੇ ਨਿਸ਼ਾਨਾਂ ਦੀ ਖੋਜ ਕੀਤੀ ਹੈ ਜੋ ਬ੍ਰਿਟੇਨ ਵਿਚ ਆਖਰੀ ਡਾਇਨਾਸੋਰਾਂ ਦੇ ਹਨ।
ਪੜ੍ਹੋ ਇਹ ਅਹਿਮ ਖਬਰ- ਔਰਤ ਨੂੰ 'ਏਲੀਅਨ' ਨਾਲ ਹੋਇਆ ਪਿਆਰ, ਦੱਸਿਆ ਧਰਤੀ ਦੇ ਪੁਰਸ਼ਾਂ ਨਾਲੋਂ ਬਿਹਤਰ
ਇਹ ਪੈਰਾਂ ਦੇ ਨਿਸ਼ਾਨ ਕੇਟ ਦੇ ਫੋਕਸਟੋਨ ਵਿਚ ਤਟੀ ਖੇਤਰ ਅਤੇ ਚਟਾਨਾਂ 'ਤੇ ਮਿਲੇ ਹਨ। ਇੱਥੇ ਤੂਫਾਨੀ ਹਾਲਾਤ ਕਾਰਨ ਚੱਟਾਨਾਂ ਅਤੇ ਤੱਟੀ ਜਲੀ ਖੇਤਰ ਦੇ ਪ੍ਰਭਾਵਿਤ ਹੋਣ ਨਾਲ ਲਗਾਤਾਰ ਨਵੇਂ ਫੌਸਿਲਾਂ ਦਾ ਪਤਾ ਚੱਲਦਾ ਹੈ। ਯੂਨੀਵਰਸਿਟੀ ਆਫ ਪੋਰਟਸਮਾਊਥ ਵਿਚ ਪਾਲੀਓਓਲੋਜੀ ਦੇ ਪ੍ਰੋਫੈਸਰ ਡੇਵਿਟ ਮਾਰਟਿਲ ਨੇ ਕਿਹਾ,''ਇਹ ਪਹਿਲੀ ਵਾਰ ਹੈ ਜਦੋਂ ਫੋਕਸਟੋਨ ਫੌਰਮੇਸ਼ਨ ਨਾਮ ਦੀ ਚੱਟਾਨੀ ਸਤਹਿ 'ਤੇ ਪੈਰਾਂ ਦੇ ਨਿਸ਼ਾਨ ਮਿਲੇ ਹਨ ਅਤੇ ਇਹ ਬਹੁਤ ਮਹੱਤਵਪੂਰਨ ਖੋਜ ਹੈ ਕਿਉਂਕਿ ਇਹ ਡਾਇਨਾਸੋਰ ਲੁਪਤ ਹੋਣ ਤੋਂ ਪਹਿਲਾਂ ਦੇਸ਼ ਵਿਚ ਆਖਰੀ ਰਹੇ ਹੋਣਗੇ।''
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਫ਼ੌਜ ’ਚ ਇਕ ਹੋਰ ਦਸਤਾਰਧਾਰੀ ਸਿੱਖ ਨੌਜਵਾਨ ਮਨਸਿਮਰਤ ਸਿੰਘ ਸ਼ਾਮਲ
ਉਹਨਾਂ ਨੇ ਕਿਹਾ ਕਿ ਇਹ ਉਸ ਜਗ੍ਹਾ ਨੇੜੇ ਘੁੰਮ ਰਹੇ ਸਨ ਜਿੱਥੇ ਹੁਣ ਡੋਵਰ ਦੀ ਸਫੇਦ ਚੱਟਾਨ ਹੈ। ਅਗਲੀ ਵਾਰ ਜਦੋਂ ਤੁਸੀਂ ਕਿਸ਼ਤੀ ਦੀ ਯਾਤਰਾ 'ਤੇ ਨਿਕਲੋ ਅਤੇ ਇਹਨਾਂ ਸ਼ਾਨਦਾਰ ਚੱਟਾਨਾਂ ਨੂੰ ਦੇਖੋ ਤਾਂ ਸਿਰਫ ਆਲੇ-ਦੁਆਲੇ ਉਹਨਾਂ ਦੀ ਮੌਜੂਦਗੀ ਦੀ ਕਲਪਨਾ ਕਰੋ। ਸੰਬੰਧਤ ਰਿਪੋਰਟ 'ਪ੍ਰੋਸੀਡਿੰਗਸ ਆਫ ਦੀ ਜਿਓਲੌਜੀਸਟਸ ਐਸੋਸੀਏਸ਼ਨ' ਪੱਤਰਿਕਾ ਦੇ ਇਸ ਹਫ਼ਤੇ ਦੇ ਅੰਕ ਵਿਚ ਪ੍ਰਕਾਸ਼ਿਤ ਹੋਈ ਹੈ। ਡਾਇਨਾਸੋਰਾਂ ਦੇ ਪੈਰਾਂ ਦੇ ਕੁਝ ਨਿਸ਼ਾਨ ਫੋਕਸਟੋਨ ਮਿਊਜ਼ੀਅਮ ਵਿਚ ਵੀ ਪ੍ਰਦਰਸ਼ਿਤ ਕੀਤੇ ਗਏ ਹਨ। ਹੇਸਟਿੰਗਸ ਮਿਊਜ਼ੀਅਮ ਐਂਡ ਆਰਟ ਗੈਲਰੀ ਨਾਲ ਜੁੜੇ ਕਿਊਰੇਟਰ ਫਿਲਿਪ ਹਾਡਲੈਂਡ ਇਸ ਦੇ ਮੁੱਖ ਲੇਖਕ ਹਨ।