ਬ੍ਰਿਟੇਨ ''ਚ ਕੋਵਿਡ-19 ਨਾਲ ਹੁਣ ਤੱਕ 50,000 ਤੋਂ ਵੱਧ ਲੋਕਾਂ ਦੀ ਮੌਤ
Thursday, Nov 12, 2020 - 06:04 PM (IST)
ਲੰਡਨ (ਭਾਸ਼ਾ): ਬ੍ਰਿਟੇਨ ਯੂਰਪ ਦਾ ਪਹਿਲਾ ਦੇਸ਼ ਹੈ ਜਿੱਥੇ ਕੋਵਿਡ-19 ਮਹਾਮਾਰੀ ਨਾਲ ਜਾਨ ਗਵਾਉਣ ਵਾਲਿਆਂ ਦੀ ਗਿਣਤੀ 50,000 ਦਾ ਅੰਕੜਾ ਪਾਰ ਕਰ ਚੁੱਕੀ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਵਿਡ-19 ਨਾਲ ਜਾਨ ਗਵਾਉਣ ਵਾਲੇ ਹਰ ਵਿਅਕਤੀ ਦੇ ਲਈ ਸੋਗ ਪ੍ਰਗਟ ਕੀਤਾ। ਸਰਕਾਰ ਵੱਲੋਂ ਜਾਰੀ ਅਧਿਕਾਰਤ ਅੰਕੜਿਆਂ ਦੇ ਮੁਤਾਬਕ, ਇਸ ਹਫਤੇ ਕੋਵਿਡ-19 ਦੇ 22,950 ਨਵੇਂ ਮਰੀਜ਼ ਮਿਲਣ ਦੇ ਬਾਅਦ ਪੀੜਤਾਂ ਦਾ ਕੁੱਲ ਅੰਕੜਾ 12,56,725 ਪਹੁੰਚ ਗਿਆ।
ਪੜ੍ਹੋ ਇਹ ਅਹਿਮ ਖਬਰ ਜਾਨਸਨ ਦੀ ਪਾਕਿ ਨੂੰ ਅਪੀਲ, ਨਾਗਰਿਕਾਂ ਨੂੰ ਦੇਵੇ ਮੌਲਿਕ ਅਧਿਕਾਰਾਂ ਦੀ ਗਾਰੰਟੀ
ਇਸ ਦੇ ਇਲਾਵਾ ਬੁੱਧਵਾਰ ਨੂੰ ਦੇਸ਼ ਵਿਚ ਇਸ ਇਨਫੈਕਸ਼ਨ ਦੇ ਕਾਰਨ 595 ਹੋਰ ਮਰੀਜ਼ਾਂ ਦੀ ਜਾਨ ਜਾਣ ਦੇ ਬਾਅਦ ਬ੍ਰਿਟੇਨ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 50,365 ਹੋ ਗਈ। ਬ੍ਰਿਟੇਨ, ਅਮਰੀਕਾ, ਬ੍ਰਾਜ਼ੀਲ, ਭਾਰਤ ਅਤੇ ਮੈਕਸੀਕੋ ਦੇ ਬਾਅਦ ਸਭ ਤੋਂ ਵੱਧ ਮੌਤਾਂ ਵਾਲਾ ਪੰਜਵਾਂ ਦੇਸ਼ ਬਣ ਗਿਆ। ਜਾਨਸਨ ਨੇ ਕਿਹਾ,''ਅਸੀਂ ਹਾਲੇ ਵੀ ਖਤਰੇ ਤੋਂ ਬਾਹਰ ਨਹੀਂ ਹਾ। ਹਰੇਕ ਮੌਤ ਤ੍ਰਾਸਦੀ ਹੈ, ਜਾਨ ਗਵਾਉਣ ਵਾਲੇ ਹਰੇਕ ਵਿਅਕਤੀ ਦੇ ਲਈ ਅਸੀਂ ਸੋਗ ਪ੍ਰਗਟ ਕਰਦੇ ਹਾਂ। ਅਸੀਂ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਦੋਸਤਾਂ ਦੇ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ।'' ਉਹਨਾਂ ਨੇ ਕਿਹਾ ਕਿ ਇਹ ਇਕ ਗਲੋਬਲ ਮਹਾਮਾਰੀ ਹੈ ਜਿਸ ਦਾ ਅਸਰ ਹੁਣ ਜਾ ਕੇ ਸਪਸ਼ੱਟ ਹੋ ਰਿਹਾ ਹੈ।