ਕੋਰੋਨਾਵਾਇਰਸ ਕਾਰਨ ਬ੍ਰਿਟੇਨ ਦੇ ਇਕ ਹੋਰ ਨਾਗਰਿਕ ਦੀ ਮੌਤ

03/10/2020 10:19:18 AM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬ੍ਰਿਟੇਨ ਵਿਚ ਕੋਰੋਨਵਾਇਰਸ ਲਈ ਸਕਾਰਾਤਮਕ ਟੈਸਟ ਕਰਨ ਵਾਲੇ ਇਕ ਤੀਜੇ ਮਰੀਜ਼ ਦੀ ਬੀਤੀ ਰਾਤ ਮੌਤ ਹੋ ਗਈ। ਇਸ ਨਾਲ ਦੇਸ਼ ਵਿਚ ਮਾਮਲਿਆਂ ਦੀ ਗਿਣਤੀ 30% ਵੱਧ ਕੇ 280 ਹੋ ਗਈ ਹੈ। ਇਹ ਵਿਅਕਤੀ ਜਿਸ ਦੀ ਉਮਰ 60 ਦੇ ਦਹਾਕੇ ਵਿਚ ਸੀ, ਜਿਸ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਵੀ ਸਨ, ਹਾਲ ਹੀ ਵਿਚ ਉਹ ਇਟਲੀ ਤੋਂ ਵਾਪਸ ਪਰਤਿਆ ਸੀ। ਵਿਅਕਤੀ ਦੀ ਉੱਤਰੀ ਮੈਨਚੇਸਟਰ ਜਨਰਲ ਹਸਪਤਾਲ ਵਿਖੇ ਮੌਤ ਹੋ ਗਈ। 

ਪੜ੍ਹੋ ਇਹ ਅਹਿਮ ਖਬਰ- ਕੋਵਿਡ 19 : ਕੈਨੇਡਾ 'ਚ ਪਹਿਲੀ ਮੌਤ, ਦੁਨੀਆ ਭਰ 'ਚ ਮ੍ਰਿਤਕਾਂ ਦੀ ਗਿਣਤੀ 4,000 ਦੇ ਪਾਰ

ਉੱਤਰੀ ਮੈਨਚੇਸਟਰ ਜਨਰਲ ਹਸਪਤਾਲ ਦੇ ਇਕ ਬੁਲਾਰੇ ਨੇ ਕਿਹਾ, “ਸੱਠਵਿਆਂ ਦੇ ਵਿਅਕਤੀ ਦਾ ਇਟਲੀ ਦੀ ਯਾਤਰਾ ਤੋਂ ਬਾਅਦ ਸਕਾਰਾਤਮਕ ਟੈਸਟ ਕੀਤਾ ਗਿਆ ਅਤੇ ਉਸ ਨੂੰ ਕਈ ਬੁਨਿਆਦੀ ਸਿਹਤ ਸਮੱਸਿਆਵਾਂ ਸਨ।'' ਮੁੱਖ ਮੈਡੀਕਲ ਅਫਸਰ ਪ੍ਰੋਫੈਸਰ ਕ੍ਰਿਸ ਵਿੱਟੀ ਨੇ ਕਿਹਾ,“ਮੈਨੂੰ ਇਹ ਦੱਸਦਿਆਂ ਬਹੁਤ ਅਫ਼ਸੋਸ ਹੋਇਆ ਕਿ ਇੰਗਲੈਂਡ ਵਿਚ ਤੀਸਰੇ ਮਰੀਜ਼ ਦੀ ਮੌਤ ਹੋ ਗਈ ਹੈ।''

ਪੜ੍ਹੋ ਇਹ ਅਹਿਮ ਖਬਰ- US 'ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ 'ਚ ਪੰਜਾਬ ਦੇ 15 ਨੌਜਵਾਨ ਲਾਪਤਾ


Vandana

Content Editor

Related News