ਬ੍ਰਿਟੇਨ ''ਚ ਚੀਨ ਦੇ ਰਾਜਦੂਤ ਨੇ ਟਵਿੱਟਰ ''ਤੇ ਲਾਈਕ ਕੀਤੀ ਅਸ਼ਲੀਲ ਕਲਿਪ

Thursday, Sep 10, 2020 - 06:33 PM (IST)

ਲੰਡਨ (ਬਿਊਰੋ): ਬ੍ਰਿਟੇਨ ਵਿਚ ਚੀਨ ਦੇ ਰਾਜਦੂਤ ਨੇ ਟਵਿੱਟਰ 'ਤੇ ਇਕ ਅਸ਼ਲੀਲ ਵੀਡੀਓ ਲਾਈਕ ਕਰ ਦਿੱਤੀ। ਪਿਛਲੇ ਹਫਤੇ ਲਿਊ ਸ਼ੀਆਓਮਿੰਗ ਦੇ ਟਵਿੱਟਰ ਅਕਾਊਂਟ ਤੋਂ ਇਸ ਕਲਿਪ ਨੂੰ ਲਾਈਕ ਕੀਤਾ ਗਿਆ ਸੀ। ਇਸ ਦੇ ਬਾਅਦ ਉਹਨਾਂ ਦੀ ਕਾਫੀ ਆਲੋਚਨਾ ਹੋਈ। ਖਬਰਾਂ ਮੁਤਾਬਕ, ਲਿਊ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ।ਭਾਵੇਂਕਿ ਲੋਕਾਂ ਵੱਲੋਂ ਇਸ ਸਬੰਧੀ ਮਿਲੀ-ਜੁਲੀ ਪ੍ਰਤੀਕਿਰਿਆ ਆ ਰਹੀ ਹੈ। ਜਿੱਥੇ ਕੁਝ ਲੋਕਾਂ ਨੇ ਇਸ ਦੇ ਲਈ ਲਿਊ ਦੀ ਆਲੋਚਨਾ ਕੀਤੀ ਹੈ ਉੱਥੇ ਦੂਜਿਆਂ ਦਾ ਕਹਿਣਾ ਹੈਕਿ ਹੋ ਸਕਦਾ ਹੈਕਿ ਉਹਨਾਂ ਦਾ ਟਵਿੱਟਰ ਅਕਾਊਂਟ ਉਹਨਾਂ ਦਾ ਸਟਾਫ ਚਲਾਉਂਦਾ ਹੋਵੇ।

 

ਡੇਲੀ ਸਟਾਰ ਦੀ ਰਿਪੋਰਟ ਦੇ ਮੁਤਾਬਕ, ਚੀਨ ਦੇ ਦੂਤਾਵਾਸ ਨਾਲ ਇਸ ਸਬੰਧੀ ਸੰਪਰਕ ਨਹੀਂ ਹੋ ਸਕਿਆ। ਜਿਹੜੀ ਕਲਿਪ ਲਾਈਕ ਕੀਤੀ ਗਈ ਹੈ ਉਹ ਮਈ ਵਿਚ ਪੋਸਟ ਕੀਤੀ ਗਈ ਸੀ। 10 ਸੈਕੰਡ ਦੀ ਇਸ ਕਲਿਪ ਨੂੰ 1,500 ਤੋਂ ਜ਼ਿਆਦਾ ਲਾਈਕ ਮਿਲੇ ਸਨ। ਉੱਥੇ ਕੁਝ ਲੋਕਾਂ ਨੇ ਇਹ ਵੀ ਨੋਟਿਸ ਕੀਤਾ ਹੈ ਕਿ ਲਿਊ ਦੇ ਅਕਾਊਂਟ ਤੋਂ ਚੀਨੀ ਕਮਿਊਨਸਟ ਪਾਰਟੀ ਦੀ ਆਲੋਚਨਾ ਕਰਨ ਵਾਲੇ ਟਵੀਟਸ ਨੂੰ ਵੀ ਲਾਈਕ ਕੀਤਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਸਿੰਗਾਪੁਰ ਨੇ ਭਾਰਤੀ ਯਾਤਰੀਆਂ ਲਈ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

ਕੁਝ ਲੋਕਾਂ ਨੇ ਸਵਾਲ ਕੀਤਾ ਹੈ ਕਿ ਆਖਿਰ ਲਿਊ ਦਾ ਟਵਿੱਟਰ ਅਕਾਊਂਟ ਕਿਉਂ ਹੈ, ਉਹਨਾਂ ਨੂੰ ਤਾਂ ਚੀਨੀ ਟਵਿੱਟਰ (Weibo) 'ਤੇ ਹੋਣਾ ਚਾਹੀਦਾ। ਉੱਥੇ ਇਸ ਘਟਨਾ ਦੇ ਸਾਹਮਣੇ ਆਉਣ ਦੇ ਬਾਅਦ ਚੀਨ ਦੀ ਕਮਿਊਨਿਸਟ ਪਾਰਟੀ ਦੀ ਸਰਕਾਰ ਵੀ ਲੋਕਾਂ ਦੇ ਸਵਾਲਾਂ ਦੇ ਘੇਰੇ ਵਿਚ ਹੈ। ਲੋਕਾਂ ਦਾ ਕਹਿਣਾ ਹੈਕਿ ਇਸ ਨਾਲ ਚੀਨ ਦੀ ਸਰਕਾਰ ਅਤੇ ਉਸ ਦੇ ਅਧਿਕਾਰੀਆਂ ਦੀ ਮਾਨਸਿਕਤਾ ਪਤਾ ਚੱਲਦੀ ਹੈ। ਕੁਝ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਸ਼ਾਇਦ ਲਿਊ ਦਾ ਅਕਾਊਂਟ ਦੇਖਣ ਵਾਲਾ ਸਟਾਫ ਇਸ ਲਈ ਜ਼ਿੰਮੇਵਾਰ ਹੋਵੇ।


Vandana

Content Editor

Related News