ਬ੍ਰਿਟੇਨ ''ਚ ਸ਼ਖਸ ਦੀ ਚਮਕੀ ਕਿਸਮਤ, ਲੱਗੀ ਕਰੋੜਾਂ ਦੀ ਲਾਟਰੀ
Thursday, Jul 19, 2018 - 11:59 AM (IST)
ਲੰਡਨ (ਬਿਊਰੋ)— ਬ੍ਰਿਟੇਨ ਵਿਚ ਰਹਿੰਦੇ 32 ਸਾਲਾ ਸ਼ਖਸ ਦੀ ਇਕ ਮਿਲੀਅਨ ਪੌਂਡ ਮਤਲਬ ਕਰੀਬ 9 ਕਰੋੜ ਰੁਪਏ ਦੀ ਲਾਟਰੀ ਲੱਗੀ ਹੈ। ਇਸ ਮਾਮੂਲੀ ਸ਼ਖਸ ਦੀ ਕਿਸਮਤ ਅਜਿਹੀ ਚਮਕੀ ਕਿ ਉਹ ਇਕ ਦਿਨ ਵਿਚ ਹੀ ਕਰੋੜਪਤੀ ਬਣ ਗਿਆ। ਲਾਟਰੀ ਜਿੱਤਣ ਮਗਰੋਂ ਸ਼ਖਸ ਉਸ ਦੁਕਾਨਦਾਰ ਦਾ ਸ਼ੁਕਰੀਆ ਅਦਾ ਕਰਨ ਗਿਆ, ਜਿਸ ਨੇ ਉਸ ਨੂੰ ਲਾਈਨ ਵਿਚ ਅੱਗੇ ਖੜ੍ਹੇ ਹੋਣ ਦਿੱਤਾ ਸੀ।

ਲਾਟਰੀ ਜਿੱਤਣ ਵਾਲੇ ਸ਼ਖਸ ਦਾ ਨਾਮ ਐਰੌਨ ਵਾਲਸ਼ਾ ਹੈ, ਜੋ ਘਰਾਂ ਵਿਚ ਪਲਾਸਟਰ ਲਗਾਉਣ ਦਾ ਕੰਮ ਕਰਦਾ ਹੈ। ਬੁੱਧਵਾਰ ਨੂੰ ਇਕ ਲਾਟਰੀ ਵਿਚ ਇਕ ਮਿਲੀਅਨ ਪੌਂਡ (8,99,22,929.42 ਰੁਪਏ) ਜਿੱਤਣ ਮਗਰੋਂ ਐਰੌਨ ਇਕ ਅਮੀਰ ਸ਼ਖਸ ਬਣ ਚੁੱਕਾ ਹੈ। ਬੀਤੀ 11 ਜੁਲਾਈ ਨੂੰ ਵਾਲਸ਼ਾ ਜਦੋਂ ਸੁਪਰ ਮਾਰਕੀਟ ਵਿਚ ਲਾਟਰੀ ਦਾ ਟਿਕਟ ਖਰੀਦਣ ਗਿਆ ਸੀ ਅਤੇ ਲਾਈਨ ਵਿਚ ਖੜ੍ਹਾ ਸੀ ਤਾਂ ਟਿਕਟ ਦੀ ਸੇਲ ਬੰਦ ਹੋਣ ਵਾਲੀ ਸੀ। ਪਰ ਆਖਰੀ ਪਲਾਂ ਵਿਚ ਉਸ ਦੇ ਅੱਗੇ ਖੜ੍ਹੇ ਇਕ ਦੁਕਾਨਦਾਰ ਨੇ ਉਸ ਨੂੰ ਆਪਣੇ ਅੱਗੇ ਖੜ੍ਹੇ ਕਰ ਦਿੱਤਾ, ਜਿਸ ਕਾਰਨ ਉਸ ਨੂੰ ਟਿਕਟ ਖਰੀਦਣ ਦਾ ਮੌਕਾ ਮਿਲ ਗਿਆ। ਵਾਲਸ਼ਾ ਨੇ ਦੱਸਿਆ ਕਿ ਇਹ ਦੁਕਾਨਦਾਰ ਇਕ ਮਹਿਲਾ ਸੀ। ਦੋਵੇਂ ਇਕੱਠੇ ਟਿਕਟ ਲੈਣ ਲਈ ਕੈਸ਼ੀਅਰ ਕੋਲ ਗਏ ਸਨ। ਮਹਿਲਾ ਨੇ ਅਚਾਨਕ ਹੀ ਉਸ ਨੂੰ ਪਹਿਲਾਂ ਟਿਕਟ ਖਰੀਦਣ ਦਾ ਮੌਕਾ ਦੇ ਦਿੱਤਾ। ਇਸ ਲਈ ਵਾਲਸ਼ਾ ਬਾਰ-ਬਾਰ ਮਹਿਲਾ ਦਾ ਧੰਨਵਾਦ ਕਰਨਾ ਚਾਹੁੰਦਾ ਹੈ।
