ਬ੍ਰਿਟੇਨ ''ਚ ਚੋਣਾਂ ਤੋਂ ਪਹਿਲਾਂ ਨੌਕਰੀਓਂ ਕੱਢੇ ਗਏ 58 ਹਜ਼ਾਰ ਲੋਕ

11/13/2019 3:42:56 PM

ਲੰਡਨ (ਬਿਊਰੋ): ਬ੍ਰਿਟੇਨ ਵਿਚ ਚੋਣਾਂ ਕਰੀਬ ਆਉਣ ਦੇ ਠੀਕ ਪਹਿਲਾਂ ਚਾਰ ਸਾਲ ਵਿਚ ਨੌਕਰੀਆਂ ਵਿਚ ਸਭ ਤੋਂ ਭਾਰੀ ਕਟੌਤੀ ਹੋਈ ਹੈ। ਅੰਕੜਿਆਂ ਦੇ ਮੁਤਾਬਕ ਜੁਲਾਈ-ਸਤੰਬਰ ਦੀ ਤਿਮਾਹੀ ਵਿਚ 58 ਹਜ਼ਾਰ ਲੋਕਾਂ ਦੀ ਨੌਕਰੀ ਚਲੀ ਗਈ। ਬੇਰੁਜ਼ਗਾਰੀ ਦਰ 1975 ਦੇ ਬਾਅਦ ਤੋਂ ਸਭ ਤੋਂ ਹੇਠਲੇ ਪੱਧਰ 3.8 ਫੀਸਦੀ 'ਤੇ ਪਹੁੰਚ ਗਈ। ਭਾਵੇਂਕਿ ਨੌਕਰੀਆਂ ਵਿਚ ਕਟੌਤੀ ਅਰਥ ਸ਼ਾਸਤਰੀਆਂ ਦੇ ਅਨੁਮਾਨ ਤੋਂ ਘੱਟ ਹੋਈ ਹੈ। ਬ੍ਰੈਗਜ਼ਿਟ ਗਤੀਰੋਧ ਨੂੰ ਖਤਮ ਕਰਨ ਦੇ ਇਰਾਦੇ ਨਾਲ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ 12 ਦਸੰਬਰ ਨੂੰ ਚੋਣਾਂ ਕਰਾਉਣ ਦਾ ਐਲਾਨ ਕੀਤਾ ਹੈ। ਇਸ ਵਿਚ ਨੌਕਰੀਆਂ ਵਿਚ ਕਟੌਤੀ ਮੁਸੀਬਤ ਖੜ੍ਹੀ ਕਰ ਸਕਦੀ ਹੈ। 

ਭਾਵੇਂਕਿ ਮਾਲਕਾਂ ਦਾ ਕਹਿਣਾ ਹੈ ਕਿ ਬੋਰਿਸ ਜੌਨਸਨ ਦੇ ਜਿੱਤਣ ਦੇ ਬਾਅਦ ਵੀ ਨੌਕਰੀਆਂ ਵਿਚ ਕਟੌਤੀ ਜਾਰੀ ਰਹਿ ਸਕਦੀ ਹੈ। ਅਜਿਹੇ ਵਿਚ ਪ੍ਰਧਾਨ ਮੰਤਰੀ ਨੂੰ 2020 ਦੀ ਤੈਅ ਸੀਮਾ ਤੋਂ ਪਹਿਲਾਂ ਯੂਰਪੀ ਸੰਘ ਦੇ ਨਾਲ ਨਵੇਂ ਵਪਾਰ ਸਮਝੌਤੇ ਨੂੰ ਆਖਰੀ ਰੂਪ ਦੇਣਾ ਹੋਵੇਗਾ। ਐੱਚ.ਐੱਸ.ਬੀ.ਸੀ. ਅਰਥਸ਼ਾਸਤਰੀ ਕ੍ਰਿਸ ਹੈਰੇ ਨੇ ਕਿਹਾ,''ਮੰਨ ਲੈਂਦੇ ਹਾਂ ਕਿ ਰੋਜ਼ਗਾਰ ਦੇ ਅੰਕੜੇ ਅਸਥਿਰ ਹੋ ਸਕਦੇ ਹਨ। ਨੌਕਰੀਆਂ ਵਿਚ ਇਹ ਗਿਰਾਵਟ ਪਾਰਟ ਟਾਈਮ ਰੋਜ਼ਗਾਰ ਦੇ ਕਾਰਨ ਹੋ ਸਕਦੀ ਹੈ।''

ਗੌਰਤਲਬ ਹੈ ਕਿ ਨੌਕਰੀਆਂ ਵਿਚ ਕਟੌਤੀ ਦੇ ਬਾਅਦ ਬੈਂਕ ਆਫ ਇੰਗਲੈਂਡ ਨੇ ਵਿਆਜ਼ ਦਰਾਂ ਘਟਾ ਦਿੱਤੀਆਂ ਹਨ। ਅਰਥ ਸ਼ਾਸਤਰੀਆਂ ਨੇ ਇਸ ਦੌਰਾਨ ਕਰੀਬ 94 ਹਜ਼ਾਰ ਲੋਕਾਂ ਦੀ ਨੌਕਰੀ ਜਾਣ ਦਾ ਅਨੁਮਾਨ ਲਗਾਇਆ ਸੀ ਜਦਕਿ ਕਰੀਬ 58 ਹਜ਼ਾਰ ਲੋਕਾਂ ਦੀ ਹੀ ਨੌਕਰੀ ਗਈ। ਅੰਕੜਿਆਂ ਦੇ ਮੁਤਾਬਕ ਕੁੱਲ ਅਤੇ ਮੂਲ ਆਮਦਨ ਵਿਚ 3.6 ਫੀਸਦੀ ਦਾ ਮਾਮੂਲੀ ਵਾਧਾ ਹੋਇਆ ਜੋ  ਅਨੁਮਾਨ ਤੋਂ ਕਾਫੀ ਘੱਟ ਹੈ। ਬ੍ਰਿਟੇਨ ਦੀ ਅਰਥਵਿਵਸਥਾ ਵਿਚ ਵਾਧਾ ਇਸ ਸਾਲ ਸਤੰਬਰ ਤੱਕ ਸਿਰਫ 1 ਫੀਸਦੀ ਰਿਹਾ ਜੋ ਪੂਰੇ ਦਹਾਕੇ ਵਿਚ ਸਭ ਤੋਂ ਘੱਟ ਹੈ। ਮਾਹਰ ਇਸ ਨੂੰ ਅਮਰੀਕਾ, ਚੀਨ ਦੇ ਵਿਚ ਤਣਾਅ ਦਾ ਅਸਰ ਮੰਨ ਰਹੇ ਹਨ।


Vandana

Content Editor

Related News