ਬ੍ਰਿਟੇਨ ਜਾ ਰਹੇ ਇਕ ਜਹਾਜ਼ ਦੇ ਫਰਿੱਜ਼ ਕੰਟੇਨਰ ''ਚ ਮਿਲੇ 25 ਲੋਕ

Wednesday, Nov 20, 2019 - 09:59 AM (IST)

ਬ੍ਰਿਟੇਨ ਜਾ ਰਹੇ ਇਕ ਜਹਾਜ਼ ਦੇ ਫਰਿੱਜ਼ ਕੰਟੇਨਰ ''ਚ ਮਿਲੇ 25 ਲੋਕ

ਲੰਡਨ (ਭਾਸ਼ਾ) ਬ੍ਰਿਟੇਨ ਵਿਚ ਅਕਤੂਬਰ ਮਹੀਨੇ ਇਕ ਫਰਿੱਜ਼ ਕੰਟੇਨਰ ਵਿਚੋਂ 39 ਲੋਕਾਂ ਦੀਆਂ ਲਾਸ਼ਾਂ ਮਿਲਣ ਦੇ ਬਾਅਦ ਪ੍ਰਵਾਸੀਆਂ ਦੇ ਬ੍ਰਿਟੇਨ ਤੱਕ ਪਹੁੰਚਣ ਦੇ ਇਸ ਤਰੀਕੇ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਠੀਕ ਇਸੇ ਤਰ੍ਹਾਂ ਦੀ ਘਟਨਾ ਹੁਣ ਨੀਦਰਲੈਂਡ ਦੇ ਬੰਦਰਗਾਰ 'ਤੇ ਦੇਖੀ ਗਈ। ਨੀਦਰਲੈਂਡ ਵਿਚ ਇਕ ਕਿਸ਼ਤੀ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਇਕ ਜਹਾਜ਼ ਦੇ ਫਰਿੱਜ਼ ਕੰਟੇਨਰ ਵਿਚ 25 ਲੋਕ ਮਿਲੇ ਜੋ ਸ਼ਰਨ ਦੀ ਆਸ ਵਿਚ ਬ੍ਰਿਟੇਨ ਜਾ ਰਹੇ ਜਹਾਜ਼ 'ਤੇ ਸਵਾਰ ਹੋ ਗਏ ਸਨ। 

PunjabKesari

ਇਹ ਜਹਾਜ਼ ਮੰਗਲਵਾਰ ਨੂੰ ਬ੍ਰਿਟੇਨ ਵੱਲ ਜਾ ਰਿਹਾ ਸੀ ਪਰ ਇਸ ਨੂੰ ਨੀਦਰਲੈਂਡ ਦੀ ਬੰਦਰਗਾਹ 'ਤੇ ਲਿਆਂਦਾ ਗਿਆ। ਪੁਲਸ ਅਤੇ ਐਮਰਜੈਂਸੀ ਸੇਵਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਰੋਟੇਰਡੇਮ ਨੇੜੇ ਵਲਾਰਦੀਗੇਨ ਬੰਦਰਗਾਹ 'ਤੇ ਇਸ ਜਹਾਜ਼ ਨੂੰ ਦੇਖਿਆ ਗਿਆ ਅਤੇ ਉਦੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ। ਇਸ ਮਗਰੋਂ ਇਸ ਜਹਾਜ਼ ਤੋਂ 2 ਲੋਕਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਰੋਟੇਰਡੇਮ ਖੇਤਰ ਦੀ ਐਮਰਜੈਂਸੀ ਸੇਵਾ ਨੇ ਟਵਿੱਟਰ 'ਤੇ ਦੱਸਿਆ,''ਜਦੋਂ ਅਸੀਂ ਜਹਾਜ਼ 'ਤੇ ਪਹੁੰਚੇ ਤਾਂ ਅਸੀਂ ਦੇਖਿਆ ਕਿ ਕਈ ਲੋਕ ਫਰਿੱਜ਼ ਕੰਟੇਨਰ ਵਿਚ ਹਨ। ਇਸ ਦੇ ਬਾਅਦ ਜਹਾਜ਼ ਨੂੰ ਬੰਦਰਗਾਰ ਵੱਲ ਮੋੜ ਦਿੱਤਾ ਗਿਆ।'' 

PunjabKesari

ਉਨ੍ਹਾਂ ਨੇ ਦੱਸਿਆ,''25 ਲੋਕਾਂ ਨੂੰ ਜਹਾਜ਼ ਵਿਚੋਂ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਜ਼ਰੂਰੀ ਇਲਾਜ ਮੁਹੱਈਆ ਕਰਵਾਇਆ ਗਿਆ। ਜਹਾਜ਼ ਤੋਂ ਜਿਹੜਾ ਪਹਿਲਾ ਸੰਦੇਸ਼ ਆਇਆ ਹੈ ਉਸ ਵਿਚ ਦੱਸਿਆ ਗਿਆ ਹੈ ਕਿ ਕਿਸੇ ਵਿਅਕਤੀ ਦੀ ਮੌਤ ਨਹੀਂ ਹੋਈ ਹੈ। ਇਸ ਜਹਾਜ਼ ਦੀ ਤਲਾਸ਼ੀ ਜਾਰੀ ਹੈ। ਇਹ ਜਹਾਜ਼ ਅਸਲ ਵਿਚ ਬ੍ਰਿਟੇਨ ਦੇ ਬੰਦਰਗਾਹ ਫੈਲਿਕਸਟੋ ਜਾਣ ਵਾਲਾ ਸੀ। ਨੀਦਰਲੈਂਡ ਦੇ ਮੀਡੀਆ ਮੁਤਾਬਕ ਵੱਡੀ ਗਿਣਤੀ ਵਿਚ ਐਂਬੂਲੈਂਸ ਅਤੇ ਹੋਰ ਐਮਰਜੈਂਸੀ ਗੱਡੀਆਂ ਇਸ ਬਿੱਜ਼ੀ ਬੰਦਰਗਾਹ ਦੇ ਬਾਹਰ ਮੌਜੂਦ ਹਨ।


author

Vandana

Content Editor

Related News