ਆਸਟ੍ਰੇਲੀਆ : ਬ੍ਰਿਸਬੇਨ ''ਚ ਘਰ ਨੂੰ ਲੱਗੀ ਅੱਗ, ਔਰਤ ਝੁਲਸੀ

09/10/2018 11:34:53 AM

ਬ੍ਰਿਸਬੇਨ (ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਸਥਿਤ ਇਕ ਘਰ ਵਿਚ ਸੋਮਵਾਰ ਦੀ ਸਵੇਰ ਨੂੰ ਅੱਗ ਲੱਗ ਗਈ, ਜਿਸ ਕਾਰਨ ਔਰਤ ਝੁਲਸ ਗਈ। ਅੱਗ ਲੱਗਣ ਕਾਰਨ ਘਰ 'ਚ ਖੜ੍ਹੀਆਂ ਦੋ ਕਾਰਾਂ ਅਤੇ ਘਰ ਦਾ ਜ਼ਿਆਦਾਤਰ ਹਿੱਸਾ ਨੁਕਸਾਨਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਅਰੇਨਾ ਹਿੱਲਜ਼ ਸਥਿਤ ਦੋ-ਮੰਜ਼ਲਾਂ ਘਰ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਘਰ ਵਿਚ ਅੱਗ ਸਵੇਰੇ ਲੱਗਭਗ 8.30 ਵਜੇ ਲੱਗੀ। ਸੂਚਨਾ ਮਿਲਦੇ ਹੀ ਜਦੋਂ ਫਾਇਰ ਫਾਈਟਰਜ਼ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪੁੱਜੇ ਤਾਂ ਦੇਖਿਆ ਕਿ ਘਰ ਅੱਗ ਨਾਲ ਪੂਰੀ ਤਰ੍ਹਾਂ ਘਿਰਿਆ ਹੋਇਆ ਸੀ। 

PunjabKesari

ਫਾਇਰ ਫਾਈਟਰਜ਼ ਅਤੇ ਬਚਾਅ ਕਰਮਚਾਰੀਆਂ ਨੇ ਘਰ ਵਿਚ ਮੌਜੂਦ ਔਰਤ ਨੂੰ ਬਚਾਇਆ, ਜਿਸ ਦੀਆਂ ਬਾਂਹਾਂ ਬੁਰੀਆਂ ਤਰ੍ਹਾਂ ਨਾਲ ਝੁਲਸ ਗਈਆਂ। ਮੌਕੇ 'ਤੇ ਪੁੱਜੇ ਪੈਰਾ-ਮੈਡੀਕਲ ਅਧਿਕਾਰੀਆਂ ਦਾ ਇਲਾਜ ਕੀਤਾ। ਅੱਗ ਲੱਗਣ ਤੋਂ ਬਾਅਦ ਘਰ ਅੰਦਰ ਧੂੰਆਂ ਫੈਲ ਗਿਆ ਸੀ, ਜਿਸ ਕਾਰਨ ਘੱਟ ਨਜ਼ਰ ਆਉਣ ਲੱਗਾ। ਓਧਰ ਗੁਆਂਢੀਆਂ ਦੇ ਘਰਾਂ ਨੂੰ ਖਾਲੀ ਕਰਵਾਇਆ ਗਿਆ ਅਤੇ ਅਧਿਕਾਰੀਆਂ ਅੱਗ ਨੂੰ ਕੰਟਰੋਲ ਕਰਨ 'ਚ ਜੁੱਟੇ ਹੋਏ ਹਨ। ਅਧਿਕਾਰੀਆਂ ਮੁਤਾਬਕ ਉਹ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।


Related News