ਬ੍ਰਿਸਬੇਨ: ਬੈਡਰੂਮ 'ਚੋਂ ਮਿਲਿਆ ਜ਼ਹਿਰੀਲਾ ਸੱਪ, ਜਿਸ ਨੂੰ ਦੇਖ ਪਤੀ-ਪਤਨੀ ਦੇ ਸੁੱਕ ਗਏ ਸਾਹ

10/04/2017 10:08:58 AM

ਬ੍ਰਿਸਬੇਨ(ਭਾਸ਼ਾ)— ਦੁਨੀਆ ਵਿਚ ਕਈ ਅਜਿਹੀ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜੋ ਤੁਹਾਡੇ ਰੋਂਗਟੇ ਖੜ੍ਹੇ ਕਰ ਦਿੰਦੀਆਂ ਹਨ। ਅਜਿਹਾ ਹੀ ਕੁੱਝ ਹੋਇਆ ਹੈ ਆਸਟ੍ਰੇਲੀਆ ਦੇ ਬ੍ਰਿਸਬੇਨ ਵਿਚ, ਜਿੱਥੇ ਇਕ ਪਤੀ-ਪਤਨੀ ਸੌਣ ਲਈ ਆਪਣੇ ਕਮਰੇ ਵਿਚ ਗਏ ਪਰ ਉੱਥੇ ਉਨ੍ਹਾਂ ਨੂੰ ਬੈੱਡ 'ਤੇ ਸੱਪ ਦਿਸਿਆ, ਜਿਸ ਨਾਲ ਇਸ ਜੋੜੇ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ।
ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ ਸੌਣ ਲਈ ਆਪਣੇ ਕਮਰੇ ਵਿਚ ਗਿਆ ਸੀ ਪਰ ਉਨ੍ਹਾਂ ਨੇ ਜਿਵੇਂ ਹੀ ਬਿਸਤਰੇ ਤੋਂ ਚਾਦਰ ਹਟਾਈ ਤਾਂ ਉਨ੍ਹਾਂ ਨੂੰ ਉੱਥੇ ਸੱਪ ਦਿਸਿਆ। ਏਲੀਟ ਸਨੇਕ ਕੈਚਿੰਗ ਸਰਵਿਸਿਜ਼ ਨੇ ਸੱਪ ਦੀ ਇਸ ਤਸਵੀਰ ਨੂੰ 20 ਸਤੰਬਰ ਨੂੰ ਫੇਸਬੁੱਕ ਉੱਤੇ ਪੋਸਟ ਕਰ ਕੇ ਲਿਖਿਆ ਕਿ ਇਹ ਸੱਪ ਇਕ ਕਮਰੇ ਵਿਚ ਪਾਇਆ ਗਿਆ ਸੀ। ਇਸ ਜ਼ਹਿਰੀਲੇ ਸੱਪ ਦਾ ਸਾਹਮਣਾ ਕਰਨ ਲਈ ਇਹ ਚੰਗੀ ਜਗ੍ਹਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਹ ਬਰਾਊਨ ਸੱਪ ਆਮ ਤੌਰ ਉੱਤੇ ਜ਼ਿਆਦਾ ਹਮਲਾਵਰ ਨਹੀਂ ਹੁੰਦੇ ਹਨ ਅਤੇ ਇਨਸਾਨਾਂ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ ਪਰ ਇਸ ਹਾਲਾਤ ਵਿਚ ਇਸ ਦਾ ਨਤੀਜਾ ਬੁਰਾ ਹੋ ਸਕਦਾ ਸੀ। ਗਨੀਮਤ ਹੈ ਕਿ 4.5 ਫੁੱਟ ਲੰਬੇ ਇਸ ਸੱਪ ਨੂੰ ਉੱਥੋਂ ਸੁਰੱਖਿਅਤ ਹਟਾ ਦਿੱਤਾ ਗਿਆ।
ਦੱਸ ਦਈਏ ਕਿ ਸੱਪ ਦੀ ਇਹ ਤਸਵੀਰ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ। ਇਸ ਫੇਸਬੁੱਕ ਪੋਸਟ ਉੱਤੇ 2,300 ਤੋਂ ਜ਼ਿਆਦਾ ਲੋਕਾਂ ਨੇ ਕੁਮੇਂਟ ਕੀਤੇ ਅਤੇ 2,000 ਤੋਂ ਜ਼ਿਆਦਾ ਲੋਕਾਂ ਨੇ ਇਸ ਨੂੰ ਸ਼ੇਅਰ ਕੀਤਾ। ਇਕ ਯੂਜ਼ਰ ਨੇ ਇਸ ਸਬੰਧ ਵਿਚ ਕੁਮੇਂਟ ਕੀਤਾ ਕਿ ਜਦੋਂ ਤੋਂ ਮੈਂ ਇਸ ਪੋਸਟ ਨੂੰ ਦੇਖਿਆ ਹੈ, ਉਦੋਂ ਤੋਂ ਹੀ ਆਪਣੇ ਬੁੱਟਾਂ, ਟਾਇਲਟ ਅਤੇ ਸੌਣ ਤੋਂ ਪਹਿਲਾਂ ਬੈੱਡ ਦੇ ਹੇਠਾਂ ਦੇਖਦਾ ਹਾਂ। ਉਥੇ ਹੀ ਦੂਜੇ ਯੂਜ਼ਰ ਨੇ ਲਿਖਿਆ ਕਿ ਸੌਣ ਤੋਂ ਪਹਿਲਾਂ ਉਹ ਸਭ ਬਾਰੀਆਂ ਅਤੇ ਦਰਵਾਜ਼ੇ ਬੰਦ ਕਰ ਦਿੰਦਾ ਹੈ। ਜ਼ਿਕਰਯੋਗ ਹੈ ਕਿ ਇਹ ਪੂਰਵੀ ਬਰਾਊਨ ਸੱਪ ਦੀ ਲੰਬਾਈ 7 ਫੁੱਟ ਤੱਕ ਵਧ ਸਕਦੀ ਹੈ।


Related News