ਬ੍ਰਿਸਬੇਨ ਦੀ 2032 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਚੋਣ, ਦੇਸ਼ ਭਰ ''ਚ ਜਸ਼ਨ ਦਾ ਮਾਹੌਲ (ਤਸਵੀਰਾਂ)

Wednesday, Jul 21, 2021 - 05:10 PM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਟੋਕੀਓ ਵਿੱਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਡੈਲੀਗੇਟਾਂ ਦੀ ਮੀਟਿੰਗ ਤੋਂ ਬਾਅਦਆਸਟ੍ਰੇਲੀਆ ਦਾ ਸ਼ਹਿਰ ਬ੍ਰਿਸਬੇਨ ਦਾ 2032 ਓਲੰਪਿਕ ਖੇਡਾਂ ਦੇ ਮੇਜ਼ਬਾਨ ਸ਼ਹਿਰ ਵਜੋਂ ਐਲਾਨ ਹੋਇਆ। ਇਸ ਫ਼ੈਸਲੇ ਦਾ ਐਲਾਨ ਹੁੰਦਿਆਂ ਹੀ ਆਸਟ੍ਰੇਲੀਆ 'ਚ ਹਰ ਪਾਸੇ ਖੁਸ਼ੀ ਦੀ ਲਹਿਰ ਛਾ ਗਈ ਤੇ ਇਸ ਮੌਕੇ ਬ੍ਰਿਸਬੇਨ ਸ਼ਹਿਰ 'ਚ ਮਨਮੋਹਣੀ ਆਤਿਸ਼ਬਾਜ਼ੀ ਵੀ ਕੀਤੀ ਗਈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇਸ ਇਤਿਹਾਸਕ ਮੌਕੇ ਕੁਈਨਜ਼ਲੈਂਡ ਦੇ ਪ੍ਰਤੀਨਿਧੀ ਮੰਡਲ ਵਿੱਚ ਪ੍ਰੀਮੀਅਰ ਅਨਾਸਤਾਸ਼ੀਆ ਪਲਾਸਕਜ਼ੁਕ, ਬ੍ਰਿਸਬੇਨ ਲਾਰਡ ਮੇਅਰ ਐਡਰੀਅਨ ਸ਼੍ਰਾਈਨਰ ਅਤੇ ਸੰਘੀ ਖੇਡ ਮੰਤਰੀ ਰਿਚਰਡ ਕੋਲਬੈਕ ਅਤੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।

PunjabKesari

ਇਸ ਮੌਕੇ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੇ ਟੋਕੀਓ ਆਯੋਜਨ ਕਮੇਟੀ ਨੇ ਹਾਸ਼ਿਮੋਟੋ ਸੀਕੋ ਨੇ ਬ੍ਰਿਸਬੇਨ 2032 ਓਲੰਪਿਕ ਖੇਡਾਂ ਦੇ ਮੇਜ਼ਬਾਨ ਸ਼ਹਿਰ ਵਜੋਂ ਜਿੱਤ ਵਾਲੀ ਬੋਲੀ 'ਤੇ ਵਧਾਈ ਦਿੰਦਿਆ ਕਿਹਾ ਕਿ “ਮੇਰੀ ਦਿਲੋਂ ਵਧਾਈ ਬ੍ਰਿਸਬੇਨ ਅਤੇ ਆਸਟ੍ਰੇਲੀਆ ਦੇ ਲੋਕਾਂ ਨੂੰ ਜਾਂਦੀ ਹੈ।” ਉਹਨਾਂ ਨੇ ਕਿਹਾ,"ਪਿਛਲੇ ਸਾਲ ਦੌਰਾਨ, ਵਿਸ਼ਵ ਦੇ ਖੇਡ ਭਾਈਚਾਰੇ ਨੇ ਕੋਵਿਡ-19 ਦੀਆਂ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ, ਹਾਲਾਂਕਿ, ਆਈ.ਓ.ਸੀ. ਦੇ ਪ੍ਰਧਾਨ ਥਾਮਸ ਬਾਚ ਦੀ ਦ੍ਰਿੜ ਅਗਵਾਈ ਵਿੱਚ, ਓਲੰਪਿਕ ਖੇਡਾਂ ਨੇ ਨਿਰੰਤਰ ਤਰੱਕੀ ਕੀਤੀ ਹੈ, ਜੋ ਬ੍ਰਿਸਬੇਨ ਦੇ ਹੱਕ ਵਿੱਚ ਅੱਜ ਦੇ ਫ਼ੈਸਲੇ ਵਜੋਂ ਸਿੱਧ ਹੋਈ ਹੈ।

PunjabKesari

ਬ੍ਰਿਸਬੇਨ ਖੇਡ ਪਿੰਡ ਦੇ ਮੁੱਖ ਨੁਕਤੇ :
30 ਖੇਡਾਂ ਦਾ ਆਯੋਜਨ ਬ੍ਰਿਸਬੇਨ, ਗੋਲਡ ਕੋਸਟ, ਸਨਸ਼ਾਈਨ ਕੋਸਟ, ਲੋਗਨ, ਇਪਸਵਿਚ ਅਤੇ ਰੈੱਡਲੈਂਡਜ਼ ਵਿਚ ਦੱਖਣ-ਪੂਰਬੀ ਕੁਈਨਜ਼ਲੈਂਡ ਵਿਚ 30 ਤੋਂ ਵੱਧ ਸਥਾਨਾਂ 'ਤੇ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ।

• ਬ੍ਰਿਸਬੇਨ ਦਾ ਨਵੀਨਤਮ ਨਵੀਨੀਕਰਨ ਵਾਲਾ ਗਾਬਾ ਸਟੇਡੀਅਮ ਖੇਡਾਂ ਦਾ ਮੁੱਖ ਕੇਦਰ ਹੋਵੇਗਾ। ਸਟੇਡੀਅਮ ਦੇ ਨਾਲ ਹੀ ਉਸਾਰੀ ਅਧੀਨ ਅੰਡਰ-ਗਰਾਊਂਡ ਰੇਲਵੇ ਸਟੇਸ਼ਨ ਵੀ ਲੋਕਾਂ ਦੀ ਸਹੂਲਤ ਲਈ ਜਲਦੀ ਤਿਆਰ ਹੋ ਜਾਵੇਗਾ।

• ਬ੍ਰਿਸਬੇਨ ਅਤੇ ਗੋਲਡ ਕੋਸਟ ਵਿਚ ਦੋ ਐਥਲੀਟ ਖੇਡ ਪਿੰਡ ਬਣਨਗੇ।

•ਬ੍ਰਿਸਬੇਨ 2032 ਦੀਆਂ ਖੇਡਾਂ ਲਈ 4.5 ਬਿਲੀਅਨ ਡਾਲਰ ਦੇ ਬਜਟ ਦੀ ਜ਼ਰੂਰਤ ਹੋਵੇਗੀ, ਆਈਓਸੀ 2.5 ਬਿਲੀਅਨ ਫੰਡ ਮੁਹੱਈਆ ਕਰਾਉਣ ਲਈ ਤਿਆਰ ਹੈ, ਬਾਕੀ ਦਾ ਟਿਕਟ ਦੀ ਵਿਕਰੀ ਅਤੇ ਸਪਾਂਸਰਸ਼ਿਪ ਤੋਂ ਇੱਕਠਾ ਕੀਤਾ ਜਾਵੇਗਾ।

PunjabKesari

ਪੜ੍ਹੋ ਇਹ ਅਹਿਮ ਖਬਰ-ਆਸਟ੍ਰੇਲੀਆ ਨੇ ਇੱਕ ਹਫ਼ਤੇ 'ਚ 10 ਲੱਖ ਟੀਕਾਕਰਨ ਦੇ ਟੀਚੇ ਨੂੰ ਕੀਤਾ ਪੂਰਾ : ਮੌਰੀਸਨ

ਆਸਟ੍ਰੇਲੀਆ ਦਾ ਸ਼ਹਿਰ ਬ੍ਰਿਸਬੇਨ ਦਾ 2032 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਮਿਲਣ ਨਾਲ ਬ੍ਰਿਸਬੇਨ ਦੇ ਬੁਨਿਆਦੀ ਖੇਡ ਢਾਂਚੇ ਦੇ ਨਵੀਨਤਮ ਨਵੀਨੀਕਰਨ ਦੇ ਨਾਲ ਬ੍ਰਿਸਬੇਨ ਦੁਨੀਆਂ ਭਰ ਦੇ ਪ੍ਰਮੁੱਖ ਸ਼ਹਿਰਾਂ ਵਿੱਚੋ ਵਿਕਾਸ ਦੀਆ ਨਵੀਆਂ ਬੁਲੰਦੀਆਂ ਛੋਂਹਦਿਆਂ  ਏਸ਼ੀਆ ਪ੍ਰਸ਼ਾਂਤ ਖੇਤਰ ਵਿਚ ਕੁਈਨਜ਼ਲੈਂਡ ਸੂਬੇ ਨੂੰ ਸੈਰ-ਸਪਾਟਾ ਕੇਂਦਰ ਵਜੋਂ ਸਥਾਪਤ ਕਰੇਗਾ ਅਤੇ ਪ੍ਰਮੁੱਖ ਖੇਡਾਂ ਅਤੇ ਪ੍ਰੋਗਰਾਮਾਂ ਨੂੰ ਆਕਰਸ਼ਿਤ ਕਰੇਗਾ। ਆਸਟ੍ਰੇਲੀਆ ਨੇ ਇਸ ਤੋਂ ਪਹਿਲਾਂ 1956 ਵਿਚ ਮੈਲਬੌਰਨ ਅਤੇ 2000 ਵਿਚ ਸਿਡਨੀ ਵਿਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ।
 


Vandana

Content Editor

Related News